ਸਤੰਬਰ ਤੋਂ ਮਹਿੰਗਾ ਹੋਣ ਜਾ ਰਿਹੈ ਹਵਾਈ ਸਫਰ, ਇਸ ਫ਼ੀਸ 'ਚ ਕੀਤਾ ਵਾਧਾ

08/20/2020 7:06:35 PM

ਨਵੀਂ ਦਿੱਲੀ — ਹਵਾਈ ਯਾਤਰਾ ਦੀ ਯੋਜਨਾ ਬਣਾਉਣ ਵਾਲੇ ਯਾਤਰੀਆਂ ਲਈ ਜ਼ਰੂਰੀ ਖ਼ਬਰ ਹੈ। ਇਹ ਖ਼ਬਰ ਤੁਹਾਡੀ ਜੇਬ 'ਤੇ ਬੋਝ ਵਧਾ ਸਕਦੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਹਵਾਈ ਅੱਡੇ 'ਤੇ ਯਾਤਰੀਆਂ ਤੋਂ ਲਈ ਜਾਣ ਵਾਲੀ ਸੁਰੱਖਿਆ ਫੀਸ (ਹਵਾਬਾਜ਼ੀ ਸੁਰੱਖਿਆ ਫੀਸ) ਵਿਚ ਵਾਧਾ ਕਰ ਦਿੱਤਾ ਹੈ। ਇਸ ਵਾਰ ਸਰਕਾਰ ਨੇ ਹਵਾਬਾਜ਼ੀ ਸੁਰੱਖਿਆ ਫੀਸ ਵਿਚ ਪ੍ਰਤੀ ਯਾਤਰੀ 10 ਰੁਪਏ ਦਾ ਵਾਧਾ ਕੀਤਾ ਹੈ। ਹੁਣ ਹਵਾਬਾਜ਼ੀ ਸੁਰੱਖਿਆ ਫੀਸ ਵਧ ਕੇ 160 ਰੁਪਏ ਪ੍ਰਤੀ ਯਾਤਰੀ ਹੋ ਗਈ ਹੈ। ਇਹ ਵਾਧਾ 1 ਸਤੰਬਰ ਤੋਂ ਜਾਰੀ ਹਵਾਈ ਟਿਕਟਾਂ 'ਤੇ ਲਾਗੂ ਹੋਵੇਗਾ।

ਇਸ ਕਾਰਨ ਫੀਸਾਂ ਵਿਚ ਕੀਤਾ ਗਿਆ ਹੈ ਵਾਧਾ 

ਹਵਾਈ ਅੱਡੇ 'ਤੇ ਵਧੇ ਸੁਰੱਖਿਆ ਖਰਚਿਆਂ ਦੀ ਕੀਮਤ ਨੂੰ ਪੂਰਾ ਕਰਨ ਲਈ ਹਵਾਬਾਜ਼ੀ ਸੁਰੱਖਿਆ ਫੀਸ ਵਿਚ ਵਾਧਾ ਕੀਤਾ ਗਿਆ ਹੈ। ਇਸ ਦੇ ਕਾਰਨ ਹਵਾਈ ਯਾਤਰਾ ਮਹਿੰਗੀ ਹੋਣ ਦੀ ਉਮੀਦ ਹੈ। ਸੀ.ਆਈ.ਐਸ.ਐਫ. ਦੇਸ਼ ਦੇ 61 ਹਵਾਈ ਅੱਡਿਆਂ 'ਤੇ ਸੁਰੱਖਿਆ ਪ੍ਰਦਾਨ ਕਰਦਾ ਹੈ। ਕੋਰੋਨਾ ਵਾਇਰਸ  ਕਾਰਨ ਹਵਾਈ ਅੱਡੇ 'ਤੇ ਫੁੱਟਫਾਲ 'ਚ ਕਮੀ ਆਈ ਹੈ, ਜਿਸ ਦੇ ਨਤੀਜੇ ਵਜੋਂ ਸੁਰੱਖਿਆ ਖਰਚਿਆਂ ਵਿਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਸੀ.ਆਈ.ਐਸ.ਐਫ. ਯਾਤਰੀਆਂ ਨੂੰ ਚੈੱਕ ਕਰਨ ਲਈ ਪੀ.ਪੀ.ਈ. ਸੂਟ, ਮਾਸਕ, ਦਸਤਾਨੇ ਵਰਗੇ ਉਪਕਰਣਾਂ ਦੀ ਵਰਤੋਂ ਕਰ ਰਹੀ ਹੈ, ਜਿਸ ਨਾਲ ਸੁਰੱਖਿਆ ਖਰਚੇ ਵਿਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ - ਜਬਰ-ਜ਼ਿਨਾਹ ਦਾ ਦੋਸ਼ੀ ਨਿਤਿਆਨੰਦ ਸ਼ੁਰੂ ਕਰਨ ਜਾ ਰਿਹੈ 'ਰਿਜ਼ਰਵ ਬੈਂਕ ਆਫ ਕੈਲਾਸਾ'!

ਸਿਵਲ ਹਵਾਬਾਜ਼ੀ ਮੰਤਰਾਲੇ ਦਾ ਸੀ ਹੁਕਮ

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 13 ਅਗਸਤ ਨੂੰ ਹਵਾਬਾਜ਼ੀ ਸੁਰੱਖਿਆ ਫੀਸਾਂ ਵਿਚ ਵਾਧੇ ਸੰਬੰਧੀ ਇੱਕ ਆਦੇਸ਼ ਜਾਰੀ ਕੀਤਾ ਹੈ। ਹੁਕਮ ਅਨੁਸਾਰ ਸਰਕਾਰ ਨੇ ਏਅਰਕ੍ਰਾਫਟ ਨਿਯਮ 1937 ਵਿਚ ਦਿੱਤੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਹਵਾਬਾਜ਼ੀ ਸੁਰੱਖਿਆ ਫੀਸਾਂ ਵਿਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ - ਨਿਵੇਸ਼ਕਾਂ ਦੀ ਪਹਿਲੀ ਪਸੰਦ 'ਸੋਨਾ' ਦੀਵਾਲੀ ਤੱਕ ਹੋ ਸਕਦਾ ਹੈ 70 ਹਜ਼ਾਰੀ, ਜਾਣੋ ਅੱਜ ਦੇ ਭਾਅ

ਪਿਛਲੇ ਸਾਲ ਵੀ ਕੀਤਾ ਗਿਆ ਸੀ ਇਸ ਦੀਆਂ ਫੀਸਾਂ 'ਚ ਵਾਧਾ

ਸਰਕਾਰ ਨੇ ਹਵਾਬਾਜ਼ੀ ਸੁਰੱਖਿਆ ਫੀਸਾਂ ਨੂੰ 2019 ਵਿਚ 20 ਰੁਪਏ ਵਧਾ ਕੇ 150 ਰੁਪਏ ਪ੍ਰਤੀ ਯਾਤਰੀ ਕਰ ਦਿੱਤਾ ਸੀ। ਏਅਰਪੋਰਟ ਅਪਰੇਟਰਾਂ ਨੇ ਫਿਰ ਕਿਹਾ ਸੀ ਕਿ ਕਈ ਸਾਲ ਪਹਿਲਾਂ ਨਿਰਧਾਰਤ ਕੀਤੀ ਗਈ ਹਵਾਬਾਜ਼ੀ ਸੁਰੱਖਿਆ ਫੀਸ 130 ਰੁਪਏ ਆਈ.ਐਸ.ਐਫ. ਦੇ ਤਾਇਨਾਤੀ ਖਰਚਿਆਂ ਨੂੰ ਪੂਰਾ ਕਰਨ ਲਈ ਨਾਕਾਫੀ ਸੀ। ਇਸੇ ਤਰ੍ਹਾਂ ਅੰਤਰਰਾਸ਼ਟਰੀ ਯਾਤਰਾ ਲਈ ਘਰੇਲੂ ਉਡਾਣਾਂ 'ਤੇ ਵੀ ਸੁਰੱਖਿਆ ਫੀਸਾਂ ਵਿਚ ਵੀ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਪਤੰਜਲੀ ਦੇ ਆਚਾਰੀਆ ਬਾਲਕ੍ਰਿਸ਼ਨ ਨੇ 'ਰੁਚੀ ਸੋਇਆ' ਦੇ MD ਅਹੁਦੇ ਤੋਂ ਦਿੱਤਾ ਅਸਤੀਫਾ


Harinder Kaur

Content Editor

Related News