ਘਰੇਲੂ ਹਵਾਈ ਯਾਤਰੀਆਂ ਦੇ ਮਾਮਲੇ ''ਚ ਦਹਾਈ ਅੰਕ ''ਚ ਵਾਧਾ ਜਾਰੀ

12/07/2018 9:04:47 AM

ਨਵੀਂ ਦਿੱਲੀ—ਭਾਰਤ ਘਰੇਲੂ ਯਾਤਰੀਆਂ ਦੇ ਮਾਮਲੇ 'ਚ ਅਕਤੂਬਰ 'ਚ ਵੀ ਦਹਾਈ ਅੰਕਾਂ 'ਚ ਵਾਧਾ ਹਾਸਲ ਕੀਤਾ ਅਤੇ ਇਸ ਮਾਮਲੇ 'ਚ ਦੁਨੀਆ 'ਚ ਅੱਗੇ ਰਿਹਾ। ਇਹ ਲਗਾਤਾਰ 50ਵਾਂ ਮਹੀਨਾ ਹੈ ਜਦੋਂ ਦੇਸ਼ ਨੇ ਘਰੇਲੂ ਹਵਾਈ ਯਾਤਰੀਆਂ ਦੇ ਮਾਮਲੇ 'ਚ ਦਹਾਈ ਅੰਕਾਂ 'ਚ ਵਾਧਾ ਕੀਤਾ ਹੈ। ਕੌਮਾਂਤਰੀ ਵਾਯੂ ਟਰਾਂਸਪੋਰਟ ਸੰਘ (ਆਈ.ਏ.ਟੀ.ਏ.) ਨੇ ਕਿਹਾ ਕਿ ਭਾਰਤ ਨੇ ਲਗਾਤਾਰ 50ਵੇਂ ਮਹੀਨੇ 'ਚ ਦਹਾਈ ਅੰਕਾਂ 'ਚ (15 ਫੀਸਦੀ) ਵਾਧਾ ਹਾਸਲ ਕੀਤਾ ਹੈ। ਹਾਲਾਂਕਿ ਸਤੰਬਰ ਦੇ 19.6 ਫੀਸਦੀ ਦੀ ਤੁਲਨਾ 'ਚ ਇਸ 'ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਬਾਵਜੂਦ ਯਾਤਰੀਆਂ ਦੀ ਗਿਣਤੀ 'ਚ ਵਾਧਾ ਜਾਰੀ ਹੈ। ਆਈ.ਏ.ਟੀ.ਏ. ਨੇ ਕਿਹਾ ਕਿ ਲੋਕਾਂ ਦੇ ਜੀਵਨ ਪੱਧਰ 'ਚ ਸੁਧਾਰ ਦੇ ਨਾਲ ਹਵਾਈ ਅੱਡਿਆਂ ਦੀ ਗਿਣਤੀ 'ਚ ਵਾਧੇ ਸਮੇਤ ਹੋਰ ਹਾਂ-ਪੱਖੀ ਬਦਲਾਅ ਨਾਲ ਇਹ ਵਾਧਾ ਦੇਖਣ ਨੂੰ ਮਿਲ ਰਿਹਾ ਹੈ।


Aarti dhillon

Content Editor

Related News