ਜੂਨ ਦੇ ਆਖੀਰ ਤੱਕ ਏਅਰ ਇੰਡੀਆ ਨੂੰ ਮਿਲੇਗਾ ਨਵਾਂ ਮਾਲਕ

Saturday, Feb 03, 2018 - 10:09 AM (IST)

ਜੂਨ ਦੇ ਆਖੀਰ ਤੱਕ ਏਅਰ ਇੰਡੀਆ ਨੂੰ ਮਿਲੇਗਾ ਨਵਾਂ ਮਾਲਕ

ਨਵੀਂ ਦਿੱਲੀ—ਏਅਰ ਇੰਡੀਆ ਦੇ ਨਵੇਂ ਮਾਲਕ ਦਾ ਨਾਮ ਜੂਨ ਦੇ ਆਖੀਰ ਤੱਕ ਸਾਹਮਣੇ ਆ ਜਾਵੇਗਾ। ਸਰਕਾਰ ਦਾ ਟੀਚਾ ਹੈ ਕਿ ਦਸੰਬਰ ਤੱਕ ਇਸ ਨਾਲ ਜੁੜੀਆਂ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰ ਲਈਆਂ ਜਾਣ। ਇਸਦੇ ਬਾਅਦ ਨੀਲਾਮੀ 'ਚ ਜਿੱਤਣ ਵਾਲੇ ਨੂੰ ਇਸਦੀ ਸੰਪਤੀ ਟ੍ਰਾਂਸਫਰ ਕੀਤੀ ਜਾਵੇਗੀ। ਏਅਰ ਇੰਡੀਆ ਨੂੰ ਪੰਜ ਹਿੱਸਿਆਂ 'ਚ ਵੰਡਿਆ ਗਿਆ ਹੈ। ਇਸ 'ਚ ਚਾਰ ਹਿੱਸਿਆਂ ਨੂੰ ਵੇਚਿਆ ਜਾਵੇਗਾ, ਜਿਨ੍ਹਾਂ 'ਚ ਇਕ ਹਿੱਸਾ ਏਅਰ ਇੰਡੀਆ, ਏਅਰ ਇੰਡੀਆਂ ਐਕਸਪ੍ਰੈੱਸ ਅਤੇ ਈ.ਆਈ.ਐੱਸ.ਏ.ਟੀ.ਐੱਸ. ਹੈ, ਦੂਸਰਾ ਹਿੱਸਾ ਗ੍ਰਾਊਂਡ ਹੈਂਡਲਿੰਗ ਯੂਨਿਟ , ਤੀਸਰਾ ਹਿੱਸਾ ਇੰਜੀਨੀਆਰਿੰਗ ਯੂਨਿਟ ਅਤੇ ਚੌਥਾ ਹਿੱਸਾ ਅਲਾਇੰਸ ਏਅਰ ਹੈ। ਜਦਕਿ ਪੰਜਵੇਂ ਹਿੱਸੇ ਐੱਸ.ਵੀ.ਪੀ. ਨੂੰ ਸਰਕਾਰ ਆਪਣੇ ਕੋਲ ਰੱਖੇਗੀ।

ਐੱਸ.ਵੀ.ਪੀ. 'ਚ ਏਅਰ ਇੰਡੀਆ ਦੇ ਅਸਥਿਰ ਕਰਜ਼, ਸੇਂਟਾਰ ਹੋਟਲ, ਭੂਮੀ ਅਤੇ ਬੇਸ਼ਕੀਮਤੀ ਆਰਟ ਕਲੈਕਸ਼ਨ ਹੈ, ਜਿਸ ਨੂੰ ਏਅਰ ਇੰਡੀਆ ਨੇ ਕਈ ਸਾਲ 'ਚ ਇੱਕਠਾ  ਪਰਿਸੰਪਤੀਆਂ  ਕੀਤਾ ਹੈ। ਏਅਰ ਇੰਡੀਆ 'ਤੇ ਕਰੀਬ 50 ਹਜ਼ਾਰ ਕਰੋੜ ਰੁਪਏ ਦਾ ਕਰਜ ਹੈ, ਜੋ ਕਰੀਬ ਤੋਂ ਸਮਝਣ 'ਤੇ 70 ਹਜ਼ਾਰ ਕਰੋੜ ਰੁਪਏ ਵੀ ਹੋ ਸਕਦਾ ਹੈ। ਇਸਨੂੰ ਪੰਜ ਹਿੱਸਿਆ 'ਚ ਵੰਡਿਆ ਜਾਵੇਗਾ। ਬਜਟ ਦੇ ਇਕ ਦਿਨ ਬਾਅਦ ਉਡਾਨ ਮੰਤਰੀ ਜਯੰਤ ਸਿੰਨਹਾ ਨੇ ਏਅਰ ਇੰਡੀਆ ਦੇ ਵਿਨਿਵੇਸ਼ ਦਾ ਲੇਖਾ ਜੋਖਾ ਸਾਹਮਣੇ ਰੱਖਿਆ। ਇਸ ਨਾਲ ਉਨ੍ਹਾਂ ਨੇ ਵੈਲਿਊ ਅਤੇ ਰੇਵੇਨਿਊ ਦੇ ਹਿਸਾਬ ਨਾਲ ਭਾਰਤ 'ਚ ਕੀਤੀ ਗਈ ' ਸਭ ਤੋਂ ਵੱਡੀ' ਐਕਸਾਈਜ਼ 'ਚੋਂ ਇਕ ਦੱਸਿਆ। ਡਿਪਾਰਟਮੈਂਟ ਆਫ ਇਨਵੇਸਟਮੈਂਟ ਅਤੇ ਪਬਲਿਕ ਅਸੈੱਟ ਮੈਨੇਜਮੈਂਟ ( ਡੀ.ਆਈ.ਪੀ.ਏ.ਐੱਮ.) ਦੇ ਮੁਤਾਬਕ, ਸਰਕਾਰ ਨੂੰ ਉਮੀਦ ਹੈ ਕਿ ਜੂਨ ਦੇ ਆਖੀਰ ਤੱਕ ਨੀਲਾਮੀ ਦਾ ਵਿਜੇਤਾ ਮਿਲ ਜਾਵੇਗਾ। ਇਹ ਪ੍ਰਕਿਰਿਆ ਇਸ ਸਾਲ ਦੇ ਆਖੀਰ ਤੱਕ ਪੂਰੀ ਹੋ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਏਅਰ ਇੰਡੀਆ ਦਾ ਵਿਨਿਵੇਸ਼ ਤਿੰਨ ਚਰਣਾਂ 'ਚ ਪੂਰਾ ਹੋਵੇਗਾ। ਜਯੰਤ ਸਿਨਹਾ ਨੇ ਇਹ ਵੀ ਦੱਸਿਆ ਕਿ ਅਸੀਂ ਜਲਦ ਹੀ ਚਾਰ ਹਿੱਸਿਆਂ ਦੇ ਵਿਨਿਵੇਸ਼ ਨੂੰ ਲੈ ਕੇ ਜਾਣਕਾਰੀ  ਮੇਮੋਰੇਂਡਮ ਜਾਰੀ ਕਰਣਗੇ, ਜਿਸ 'ਚ ਇਸ ਤੋਂ ਸੰਬੰਧਿਤ ਸਾਰੀਆਂ ਜਾਣਕਾਰੀਆਂ ਹੋਣਗੀਆਂ। ਇਸ 'ਚ ਰੂਚੀ ਰੱਖਣ ਵਾਲੀਆਂ ਪਾਰਟੀਆਂ ਆਪਣੀ ਪਸੰਦੀਦਾ ਦੇ ਲਈ ਬੋਲੀ ਲਗਾਵੇਗੀ ਅਤੇ ਸਭ ਤੋਂ ਜ਼ਿਆਦਾ ਬੋਲੀ ਲਗਾਉਣ ਵਾਲੇ ਨੂੰ ਸੌਂਪ ਦਿੱਤੀ ਜਾਵੇਗੀ।


Related News