ਏਅਰ ਇੰਡੀਆ ਨੇ 61 ਪਾਇਲਟਾਂ ਨੂੰ ਕੀਤਾ ਸਸਪੈਂਡ
Saturday, Apr 04, 2020 - 11:25 PM (IST)

ਨਵੀਂ ਦਿੱਲੀ(ਟਾ.)-ਏਅਰ ਇੰਡੀਆ ਨੇ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਕਾਰਣ ਜਨਤਕ ਅਤੇ ਨਿੱਜੀ ਖੇਤਰ ਦੇ ਕਰਮਚਾਰੀਆਂ ਨੂੰ ਬਰਖਾਸਤ ਨਾ ਕਰਨ ਦੇ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦੇ ਬਾਵਜੂਦ 61 ਪਾਇਲਟਾਂ ਨੂੰ ਸਸਪੈਂਡ ਕਰ ਦਿੱਤਾ ਹੈ। ਦੇਸ਼ਵਿਆਪੀ ਤਾਲਾਬੰਦੀ ਦਰਮਿਆਨ ਏਅਰ ਇੰਡੀਆ ਵੱਲੋਂ ਪਾਇਲਟਾਂ ਨੂੰ ‘ਅਸਥਾਈ ਤੌਰ ’ਤੇ ਸਸਪੈਂਡ’ ਕਰ ਦਿੱਤਾ ਗਿਆ ਹੈ। ਏਅਰ ਇੰਡੀਆ ਨੇ ਅਸਥਾਈ ਤੌਰ ’ਤੇ ਪਾਇਲਟਾਂ ਦੇ ਕੰਟਰੈਕਟ ਨੂੰ ਰੱਦ ਕਰ ਦਿੱਤਾ ਸੀ, ਜਿਨ੍ਹਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਫਿਰ ਨਿਯੁਕਤ ਕੀਤਾ ਗਿਆ ਸੀ ਕਿਉਂਕਿ ਸਾਰੀਆਂ ਘਰੇਲੂ ਅਤੇ ਕੌਮਾਂਤਰੀ ਕਮਰਸ਼ੀਅਲ ਯਾਤਰੀ ਉਡਾਣਾਂ ਨੂੰ 14 ਅਪ੍ਰੈਲ ਤੱਕ ਦੇਸ਼ ’ਚ ਮੁਅੱਤਲ ਕਰ ਦਿੱਤਾ ਗਿਆ ਹੈ।