NRI ਲਈ ਖੁਸ਼ਖਬਰੀ, ਕਤਰ ਨੂੰ ਸ਼ੁਰੂ ਹੋਣ ਜਾ ਰਹੀ ਹੈ ਨਾਨ ਸਟਾਪ ਫਲਾਈਟ

Tuesday, Oct 08, 2019 - 08:33 AM (IST)

NRI ਲਈ ਖੁਸ਼ਖਬਰੀ, ਕਤਰ ਨੂੰ ਸ਼ੁਰੂ ਹੋਣ ਜਾ ਰਹੀ ਹੈ ਨਾਨ ਸਟਾਪ ਫਲਾਈਟ

ਨਵੀਂ ਦਿੱਲੀ— ਹਵਾਈ ਮੁਸਾਫਰਾਂ ਲਈ ਗੁੱਡ ਨਿਊਜ਼ ਹੈ। ਭਾਰਤ ਦੀ ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ 29 ਅਕਤੂਬਰ ਤੋਂ ਦਿੱਲੀ ਤੇ ਦੋਹਾ ਵਿਚਕਾਰ ਨਾਨ-ਸਟਾਪ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਹਫਤੇ 'ਚ ਚਾਰ ਦਿਨ- ਮੰਗਲਵਾਰ, ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ 'ਚੋਂ ਕਿਸੇ ਵੀ ਦਿਨ ਦਿੱਲੀ-ਦੋਹਾ ਵਿਚਕਾਰ ਸਫਰ ਕਰਨ ਲਈ ਤੁਸੀਂ ਇਸ ਨਾਨ ਸਟਾਪ ਫਲਾਈਟ ਦੀ ਸੀਟ ਬੁੱਕ ਕਰਾ ਸਕੋਗੇ।


ਦੋਹਾ ਕਤਰ ਦੀ ਰਾਜਧਾਨੀ ਤੇ ਉਸ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਭਾਰਤ ਤੋਂ ਹਰ ਸਾਲ ਵੱਡੀ ਗਿਣਤੀ 'ਚ ਲੋਕ ਇਸ ਦੇਸ਼ ਨੂੰ ਜਾਂਦੇ ਹਨ। ਦਸੰਬਰ 2018 ਤਕ ਦੇ ਡਾਟਾ ਮੁਤਾਬਕ, ਕਤਰ 'ਚ 6 ਲੱਖ ਤੋਂ ਵੱਧ ਭਾਰਤੀ ਐੱਨ. ਆਰ. ਆਈ. ਉੱਥੇ ਰਹਿ ਰਹੇ ਸਨ।

 

ਫਲਾਈਟਸ ਟਾਈਮ-
ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਣ ਏ. ਆਈ.-971 ਸ਼ਾਮ 7.50 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਰਾਤ 9.35 ਵਜੇ ਦੋਹਾ ਪਹੁੰਚੇਗੀ। ਸ਼ੁੱਕਰਵਾਰ ਨੂੰ ਇਹ ਰਾਤ 8.50 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਰਾਤ 10.35 ਵਜੇ ਦੋਹਾ ਪਹੁੰਚੇਗੀ। ਉੱਥੇ ਹੀ, ਦੋਹਾ-ਦਿੱਲੀ ਲਈ ਏ. ਆਈ.-972 ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦੁਪਹਿਰ 10.35 ਵਜੇ ਦੋਹਾ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 5 ਵਜੇ (ਅਗਲੇ ਦਿਨ) ਦਿੱਲੀ ਪਹੁੰਚੇਗੀ। ਸ਼ੁੱਕਰਵਾਰ ਨੂੰ ਇਹ ਦੋਹਾ ਤੋਂ ਦੁਪਹਿਰ 11.35 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 5.50 ਵਜੇ (ਅਗਲੇ ਦਿਨ) ਦਿੱਲੀ ਪਹੁੰਚੇਗੀ। ਇਹ ਸਾਰੇ ਟਾਈਮ ਲੋਕਲ ਹਨ।

PunjabKesari

 


Related News