ਏਅਰ ਇੰਡੀਆ ਜਲਦ ਹੀ ਘਰੇਲੂ ਮਾਰਗਾਂ ''ਤੇ ਦੇਰ ਰਾਤ ਉਡਾਣ ਸੇਵਾਵਾਂ ਦੀ ਕਰੇਗੀ ਸ਼ੁਰੂਆਤ
Saturday, Oct 27, 2018 - 07:08 PM (IST)

ਨਵੀਂ ਦਿੱਲੀ— ਸਰਕਾਰੀ ਮਲਕੀਅਤ ਵਾਲੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ ਅਗਲੇ ਮਹੀਨੇ ਦੇ ਆਖੀਰ ਤੋਂ ਗੋਆ ਸਮੇਤ ਕੁਝ ਘਰੇਲੂ ਹਵਾਈ ਮਾਰਗਾ 'ਤੇ ਦੇਰ ਰਾਤ ਨੂੰ ਉਡਾਨ ਸੇਵਾਵਾਂ (ਰੇਡ-ਆਈ ਉਡਾਨ) ਦੀ ਸ਼ੁਰੂਆਤ ਕਰੇਗੀ। ਰੇਡ ਆਈ ਉਡਾਨ ਆਮ ਤੌਰ 'ਤੇ ਦੇਰ ਰਾਤ ਸ਼ੁਰੂ ਹੁੰਦੀ ਹੈ ਅਤੇ ਤੜਕੇ ਆਪਣੇ ਮਾਰਗ 'ਤੇ ਪਹੁੰਚਦੀ ਹੈ। ਘੱਟ ਕਿਰਾਇਆ ਹੋਣ ਕਾਰਨ ਵਿਦੇਸ਼ਾਂ 'ਚ ਹੋਰ ਖਾਸ ਕਰ ਅਮਰੀਕਾ ਐਂਡ ਯੂਰੋਪ 'ਚ ਅਜਿਹੀ ਉਡਾਨ ਕਾਫੀ ਪਸੰਸੀਦਾ ਹੈ।
ਏਅਰਲਾਈਨ ਨੇ ਬਿਆਨ ਜਾਰੀ ਕਰ ਕਿਹਾ ਕਿ ਉਹ 30 ਨਵੰਬਰ ਤੋਂ ਦਿੱਲੀ-ਗੋਆ-ਦਿੱਲੀ, ਦਿੱਲੀ-ਕੋਯੰਬਟੂਰ-ਦਿੱਲੀ ਅਤੇ ਬੈਂਗਲੁਰੂ-ਅਹਿਮਦਾਬਾਦ-ਬੈਂਗਲੁਰੂ ਜਿਹੈ ਮਾਰਗਾਂ 'ਤੇ ਦੇਰ ਰਾਤ ਦੀ ਉਡਾਣ ਸੇਵਾਵਾਂ ਦਾ ਸ਼ੁਰੂਆਤ ਕਰੇਗੀ। ਇਨ੍ਹਾਂ ਉਡਾਣਾਂ ਦਾ ਕਿਰਾਇਆ ਸਮਾਨਤਾ ਤੋਂ ਘੱਟ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੇਵਾਵਾਂ ਦੇ ਤਹਿਤ ਪ੍ਰਤੀਦਿਨ ਉਡਾਣਾਂ ਦੀ ਸ਼ੁਰੂਆਤ ਕੀਤੀ ਜਾਵੇਗੀ।