ਕਿਸਾਨ ਅੰਦੋਲਨ ਕਾਰਨ ਫਲਾਈਟ ਨਾ ਫੜ ਸਕਣ ਵਾਲੇ ਮੁਸਾਫ਼ਰਾਂ ਨੂੰ ਰਾਹਤ

Thursday, Nov 26, 2020 - 11:29 PM (IST)

ਕਿਸਾਨ ਅੰਦੋਲਨ ਕਾਰਨ ਫਲਾਈਟ ਨਾ ਫੜ ਸਕਣ ਵਾਲੇ ਮੁਸਾਫ਼ਰਾਂ ਨੂੰ ਰਾਹਤ

ਨਵੀਂ ਦਿੱਲੀ— ਕਿਸਾਨ ਅੰਦੋਲਨ ਕਾਰਨ ਫਲਾਈਟ ਨਾ ਫੜ ਸਕਣ ਵਾਲੇ ਹਵਾਈ ਮੁਸਾਫ਼ਰਾਂ ਲਈ ਰਾਹਤ ਭਰੀ ਖ਼ਬਰ ਹੈ। ਏਅਰ ਇੰਡੀਆ ਨੇ ਕਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਦੀਆਂ ਸਰੱਹਦਾਂ ਬੰਦ ਹੋਣ ਕਾਰਨ ਵੀਰਵਾਰ ਨੂੰ ਜੋ ਯਾਤਰੀ ਫਲਾਈਟ ਨਹੀਂ ਲੈ ਕੇ ਸਕੇ ਉਨ੍ਹਾਂ ਨੂੰ ਬਿਨਾਂ ਕਿਸੇ ਚਾਰਜ ਦੇ ਆਪਣੀ ਯਾਤਰਾ ਨੂੰ ਰੀ-ਸ਼ਡਿਊਲ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ।

 

ਇਹ ਛੋਟ ਸਿਰਫ 26 ਨਵੰਬਰ 2020 ਨੂੰ ਦਿੱਲੀ ਹਵਾਈ ਅੱਡੇ ਤੋਂ ਨਿਰਧਾਰਤ ਉਡਾਣਾਂ ਲਈ ਹੋਵੇਗੀ। ਕੰਪਨੀ ਨੇ ਕਿਹਾ, ''ਅਸੀਂ ਉਨ੍ਹਾਂ ਯਾਤਰੀਆਂ ਲਈ 'ਨੋ-ਸ਼ੋਅ' 'ਚ ਛੋਟ ਅਤੇ ਇਕ ਮੁਫ਼ਤ ਰੀ-ਸ਼ਡਿਊਲ ਦੀ ਇਜਾਜ਼ਤ ਦੇ ਰਹੇ ਹਾਂ ਜੋ ਦਿੱਲੀ ਤੋਂ ਆਪਣੀਆਂ ਉਡਾਣਾਂ ਨਹੀਂ ਫੜ ਸਕੇ।''

ਇਹ ਵੀ ਪੜ੍ਹੋ- ਦਸੰਬਰ ਤੋਂ ਵਾਸ਼ਿੰਗ ਮਸ਼ੀਨ, ਫਰਿੱਜ, TV ਖ਼ਰੀਦਣਾ ਹੋ ਜਾਏਗਾ ਮਹਿੰਗਾ

 

ਇਹ ਵੀ ਪੜ੍ਹੋ- ਸੋਨਾ ਤੇ ਡਾਇਮੰਡ ਹੋਵੇਗਾ ਸਸਤਾ, ਸਰਕਾਰ ਦੇ ਸਕਦੀ ਹੈ ਇਹ ਵੱਡਾ ਤੋਹਫ਼ਾ

ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੁੱਧ ਪੰਜਾਬ ਦੇ ਕਿਸਾਨਾਂ ਵੱਲੋਂ 'ਦਿੱਲੀ ਚਲੋ' ਮਾਰਚ ਦੇ ਮੱਦੇਨਜ਼ਰ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਰਾਸ਼ਟਰੀ ਰਾਜਧਾਨੀ ਆਉਣ ਵਾਲੇ ਲੋਕਾਂ ਨੂੰ ਪੁਲਸ ਦੀ ਚੈਕਿੰਗ ਕਾਰਨ ਕਈ ਸਰੱਹਦੀ ਲਾਂਘਿਆਂ 'ਤੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ- ਵੱਡੀ ਰਾਹਤ! ਸਸਤੇ ਹੋ ਸਕਦੇ ਨੇ ਖਾਣ ਵਾਲੇ ਤੇਲ, ਸਰਕਾਰ ਨੇ ਘਟਾਈ ਡਿਊਟੀ

ਰਿਪੋਰਟਾਂ ਮੁਤਾਬਕ, ਹਰਿਆਣਾ ਨਾਲ ਲੱਗਦੀ ਫਰੀਦਾਬਾਦ, ਸਿੰਘੂ ਅਤੇ ਗੁੜਗਾਓਂ ਸਰਹੱਦਾਂ 'ਤੇ ਪੁਲਸ ਦੀ ਭਾਰੀ ਤਾਇਨਾਤੀ ਕੀਤੀ ਗਈ ਸੀ ਅਤੇ ਰੋਸ ਮਾਰਚ ਦੇ ਮੱਦੇਨਜ਼ਰ ਸਾਵਧਾਨੀ ਦੇ ਤੌਰ 'ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਟ੍ਰੈਫਿਕ 'ਚ ਫਸੇ ਹੋਣ ਦੀ ਵਜ੍ਹਾ ਨਾਲ ਕਈ ਹਵਾਈ ਮੁਸਾਫ਼ਰ ਉਡਾਣ ਨਹੀਂ ਫੜ ਸਕੇ, ਜਿਸ ਕਾਰਨ ਏਅਰ ਇੰਡੀਆ ਨੇ ਹਵਾਈ ਮੁਸਾਫ਼ਰਾਂ ਨੂੰ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ- ਇੰਤਜ਼ਾਰ ਹੋਰ ਲੰਮਾ, ਸਰਕਾਰ ਨੇ ਕੌਮਾਂਤਰੀ ਉਡਾਣਾਂ 'ਤੇ ਲਾਈ ਰੋਕ ਹੋਰ ਅੱਗੇ ਵਧਾਈ


author

Sanjeev

Content Editor

Related News