ਬਿਜ਼ਨਸ ਕਲਾਸ ਦੇ ਯਾਤਰੀਆਂ ਨੂੰ ਏਅਰ ਇੰਡੀਆ ਦੇ ਸਕਦੀ ਹੈ ਖਾਸ ਸੁਵਿਧਾ

Tuesday, Jan 09, 2018 - 08:50 PM (IST)

ਬਿਜ਼ਨਸ ਕਲਾਸ ਦੇ ਯਾਤਰੀਆਂ ਨੂੰ ਏਅਰ ਇੰਡੀਆ ਦੇ ਸਕਦੀ ਹੈ ਖਾਸ ਸੁਵਿਧਾ

ਨਵੀਂ ਦਿੱਲੀ—ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਬਿਜਨਸ ਕਲਾਸ 'ਚ ਸਫਰ ਕਰਨ ਵਾਲਿਆਂ ਨੂੰ ਅੰਤਰਰਾਸ਼ਟਰੀ ਉਡਾਨ ਵੱਲ ਆਕਰਸ਼ਤ ਕਰਨ ਲਈ ਆਪਣੇ ਪ੍ਰੀਮੀਅਮ ਯਾਤਰੀਆਂ ਨੂੰ ਸਫਰ ਦੌਰਾਨ ਲੈਪਟਾਪ ਉੁਪਲੱਬਧ ਕਰਵਾਉਣ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਪ੍ਰਦੀਪ ਸਿੰਘ ਖਰੋਲਾ ਨੇ ਇਹ ਗੱਲ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਕਦਮ ਕੰਪਨੀ ਨੇ ਯਾਤਰੀ ਲੋਡ ਫੈਕਟਰ ਜਾਂ ਬਿਜਨਸ ਸ਼੍ਰੇਣੀਆਂ ਦੀਆਂ ਸੀਟਾਂ ਦੇ ਮਿਸ਼ਰਣ ਦੇ ਸੁਧਾਰ ਨੂੰ ਦੇਖਦੇ ਹੋਏ ਚੁੱਕਿਆ ਜਾਣਾ ਹੈ ਕਿਉਂਕਿ ਇਸ ਵਰਗ ਦੀਆਂ ਅੱਧੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਹਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਡੀ ਲੰਬੀਆਂ ਉਡਾਨਾਂ 'ਚ ਬਿਜਨਸ ਕਲਾਸ ਏਅਰ ਇੰਡੀਆ ਲਾਭਕਾਰੀ ਹੋ ਸਕਦਾ ਹੈ। ਇੰਨਾਂ ਉਡਾਨਾਂ 'ਚ ਸਾਡਾ ਲੋਡ ਫੈਕਟਰ 50 ਫੀਸਦੀ ਹੈ। ਉਨ੍ਹਾਂ ਨੇ ਕਿਹਾ ਜੇਕਰ ਸਾਡੇ ਜਹਾਜ਼ 'ਚ ਯਾਤਰੀਆਂ ਲਈ ਲੱਗੇ ਮਨੋਰੰਜਨ ਸਾਧਨ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ ਹਨ ਇਸ ਲਈ ਅਸੀਂ ਦੂਜੇ ਵਿਕਲਪਾਂ 'ਤੇ ਵਿਚਾਰ ਕਰ ਰਹੇ ਹਾਂ। ਕੰਪਨੀ ਹੁਣ ਬਿਜਨਸ ਸ਼੍ਰੇਣੀ 'ਚ ਸਫਰ ਕਰਨ ਵਾਲਿਆਂ ਨੂੰ ਲੈਪਟਾਪ ਦੇਣ ਦੀ ਸੰਭਾਵਨਾ ਕਰ ਰਹੀ ਹੈ।


Related News