ਏਅਰ ਇੰਡੀਆ ਤੇ ਟਾਟਾ ਐਡਵਾਂਸਡ ਸਿਸਟਮ ਕਰਨਾਟਕ ''ਚ ਕਰਨਗੇ 2300 ਕਰੋੜ ਰੁਪਏ ਦਾ ਨਿਵੇਸ਼

Monday, Feb 19, 2024 - 05:54 PM (IST)

ਏਅਰ ਇੰਡੀਆ ਤੇ ਟਾਟਾ ਐਡਵਾਂਸਡ ਸਿਸਟਮ ਕਰਨਾਟਕ ''ਚ ਕਰਨਗੇ 2300 ਕਰੋੜ ਰੁਪਏ ਦਾ ਨਿਵੇਸ਼

ਬੈਂਗਲੁਰੂ (ਭਾਸ਼ਾ) - ਟਾਟਾ ਸਮੂਹ ਦੀਆਂ ਕੰਪਨੀਆਂ ਏਅਰ ਇੰਡੀਆਂ ਅਤੇ ਟਾਟਾ ਐਡਵਾਂਸਡ ਸਿਸਟਮਜ਼ ਲਿਮਿਟੇਡ ਕਰਨਾਟਕ ਵਿਚ ਕਰੀਬ 1650 ਲੋਕਾਂ ਨੂੰ ਰੂਜ਼ਗਾਰ ਪ੍ਰਦਾਨ ਕਰਨ ਵਾਲੇ ਵੱਖ-ਵੱਖ ਪ੍ਰਾਜੈਕਟਾਂ ਲਈ 2300 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਅਧਿਕਾਰਤ ਬਿਆਨ ਵਿਚ ਦਿੱਤੀ ਗਈ ਹੈ।

ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ

ਮੁੱਖ ਮੰਤਰੀ ਸਿੱਧਰਮਈਆ ਅਤੇ ਵੱਡੇ ਅਤੇ ਦਰਮਿਆਨੇ ਉਦਯੋਗ ਮੰਤਰੀ ਐਮ.ਬੀ. ਪਾਟਿਲ ਇੱਥੇ ਇਸ ਸਬੰਧ ਵਿੱਚ ਇੱਕ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਮੌਕੇ ਮੌਜੂਦ ਸਨ। ਅਧਿਕਾਰਤ ਬਿਆਨ ਦੇ ਅਨੁਸਾਰ ਏਅਰ ਇੰਡੀਆ ਇੱਕ ਰੱਖ-ਰਖਾਅ ਮੁਰੰਮਤ ਅਤੇ ਓਵਰਹਾਲ (ਐੱਮਆਰਓ) ਸਹੂਲਤ ਸਥਾਪਤ ਕਰਨ ਅਤੇ ਬੈਂਗਲੁਰੂ ਨੂੰ ਦੱਖਣੀ ਭਾਰਤ ਵਿੱਚ ਹਵਾਬਾਜ਼ੀ ਹੱਬ ਬਣਾਉਣ ਦੀ ਯੋਜਨਾ ਬਣਾ ਰਹੀ ਹੈ।

ਇਹ ਵੀ ਪੜ੍ਹੋ - RBI ਅਤੇ ED ਦੀ ਕਾਰਵਾਈ ਤੋਂ ਬਾਅਦ Paytm ਨੂੰ ਲੱਗਾ ਇੱਕ ਹੋਰ ਵੱਡਾ ਝਟਕਾ

ਬਿਆਨ ਵਿਚ ਕਿਹਾ ਗਿਆ ਕਿ ਇਸ ਪ੍ਰਾਜੈਕਟ ਲਈ ਕਰੀਬ 1300 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਇਸ ਨਾਲ 1200 ਲੋਕਾਂ ਦਾ ਸਿੱਧਾ ਰੁਜ਼ਹਾਰ ਸਿਰਜਣਾ ਯਕੀਨੀ ਹੋਵੇਗਾ। ਟੀਏਐੱਸਐੱਲ ਦੀ ਕੁੱਲ 1030 ਕਰੋੜ ਰੁਪਏ ਦੇ ਨਿਵੇਸ਼ ਨਾਲ ਤਿੰਨ ਪ੍ਰਾਜੈਕਟ ਸਥਾਪਤ ਕਰਨ ਦੀ ਯੋਜਨਾ ਹੈ। ਬਿਆਨ ਵਿਚ ਕਿਹਾ ਗਿਆ ਕਿ ਇਹ ਸਾਰੇ ਪ੍ਰਾਜੈਕਟ ਭਾਰਤ ਵਿਚ ਆਪਣੀ ਕਿਸਮ ਦੇ ਪਹਿਲੇ ਪ੍ਰਾਜੈਕਟ ਹਨ। ਇਹ ਬੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਕੋਲਾਰ 'ਤੇ ਸਥਿਤ ਹੋਣਗੇ। ਇਹ ਕਰਨਾਟਕ ਦੇ ਏਰੋਸਪੇਸ ਅਤੇ ਰੱਖਿਆ ਈਰੋਸਿਸਟਮ ਨੂੰ ਹੋਰ ਮਜ਼ਬੂਤ ਕਰਨਗੇ।

ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


 


author

rajwinder kaur

Content Editor

Related News