AIR INDIA ਦੀ ਮੁੰਬਈ-ਔਰੰਗਾਬਾਦ ਉਡਾਣ 15 ਸਤੰਬਰ ਤੋਂ ਫਿਰ ਹੋਵੇਗੀ ਸ਼ੁਰੂ

Saturday, Sep 05, 2020 - 06:30 PM (IST)

AIR INDIA ਦੀ ਮੁੰਬਈ-ਔਰੰਗਾਬਾਦ ਉਡਾਣ 15 ਸਤੰਬਰ ਤੋਂ ਫਿਰ ਹੋਵੇਗੀ ਸ਼ੁਰੂ

ਨਵੀਂ ਦਿੱਲੀ— ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ ਦੀਆਂ ਔਰੰਗਾਬਾਦ ਤੋਂ ਮੁੰਬਈ ਉਡਾਣ ਸੇਵਾਵਾਂ 15 ਸਤੰਬਰ ਤੋਂ ਫਿਰ ਸ਼ੁਰੂ ਹੋਣਗੀਆਂ।

ਔਰੰਗਾਬਾਦ ਤੋਂ ਮੁੰਬਈ ਲਈ ਏਅਰ ਇੰਡੀਆ ਦੀਆਂ ਹਫਤੇ 'ਚ ਤਿੰਨ ਉਡਾਣਾਂ ਹੋਣਗੀਆਂ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਦੋਹਾਂ ਸ਼ਹਿਰਾਂ ਵਿਚਕਾਰ ਉਡਾਣਾਂ ਨੂੰ ਮੁਲਤਵੀ ਕਰ ਦਿੱਤੀ ਗਿਆ ਸੀ। ਏਅਰਲਾਈਨ ਦਾ ਔਰੰਗਾਬਾਦ ਹਵਾਈ ਅੱਡੇ ਤੋਂ ਦਿੱਲੀ ਅਤੇ ਹੈਦਰਾਬਾਦ ਲਈ ਸੰਚਾਲਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਔਰੰਗਾਬਾਦ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਦੀ ਮੁੰਬਈ-ਔਰੰਗਾਬਾਦ-ਮੁੰਬਈ ਉਡਾਣਾਂ 15 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਮਾਰਗ 'ਤੇ ਉਡਾਣਾਂ ਦਾ ਸੰਚਾਲਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਕੀਤਾ ਜਾਵੇਗਾ। ਇਹ ਉਡਾਣਾਂ 24 ਅਕਤੂਬਰ ਤੱਕ ਸੰਚਾਲਨ 'ਚ ਰਹਿਣਗੀਆਂ।


author

Sanjeev

Content Editor

Related News