ਭਾਰਤ ’ਚ ਹਵਾਈ ਕਿਰਾਏ ਹੋਰ ਦੇਸ਼ਾਂ ਦੀ ਤੁਲਨਾ ’ਚ ਕਾਫੀ ਘੱਟ : ਅਕਾਸਾ ਏਅਰ CEO
Monday, Mar 25, 2024 - 12:13 PM (IST)

ਨਵੀਂ ਦਿੱਲੀ (ਭਾਸ਼ਾ) - ਲਗਭਗ 2 ਸਾਲ ਪੁਰਾਣੀ ਏਅਰਲਾਈਨ ਕੰਪਨੀ ਅਕਾਸਾ ਏਅਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਿਨੇ ਦੂਬੇ ਦਾ ਮੰਨਣਾ ਹੈ ਕਿ ਭਾਰਤ ’ਚ ਹਵਾਈ ਕਿਰਾਏ ‘ਬੇਭਰੋਸੇਯੋਗ ਰੂਪ ਨਾਲ ਕਿਫਾਇਤੀ’ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਵਾਬਾਜ਼ੀ ਬਾਜ਼ਾਰ ’ਚ ਵਿਕਾਸ ਦੀਆਂ ਅਜਿਹੀਆਂ ਸੰਭਾਵਨਾਵਾਂ ਹਨ, ਜਿਥੇ ਅਕਾਸਾ ਏਅਰ ਦੇ ਨਾਲ-ਨਾਲ ਹੋਰ ਏਅਰਲਾਈਨ ਕੰਪਨੀਆਂ ਵੀ ਚੰਗਾ ਪ੍ਰਦਸ਼ਨ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : ਭਾਜਪਾ ਨੇ ਨਿਫਟੀ, ਸੈਂਸੈਕਸ ਕੰਪਨੀਆਂ ਦੁਆਰਾ ਖਰੀਦੇ ਗਏ 81% ਚੋਣ ਬਾਂਡ ਨੂੰ ਕਰਵਾਇਆ ਕੈਸ਼
ਅਕਾਸਾ ਏਅਰ 28 ਮਾਰਚ ਤੋਂ ਮੁੰਬਈ ਤੋਂ ਦੋਹਾ ਲਈ ਪਹਿਲੀ ਅੰਤਰਰਾਸ਼ਟਰੀ ਉਡਾਣ ਦੀ ਤਿਆਰੀ ’ਚ ਹੈ। ਦੂਬੇ ਨੇ ਕਿਹਾ ਕਿ ਏਅਰਲਾਈਨ ‘ਮਾਰਕੀਟਿੰਗ’ ਲਈ ਚੀਜ਼ਾਂ ਨਹੀਂ ਕਰਦੀ। ਸਾਡਾ ਟੀਚਾ 2030 ਤਕ ਦੁਨੀਆ ਦੀਆਂ ਟਾਪ 30 ਏਅਰਲਾਈਨਾਂ ’ਚ ਸ਼ਾਮਲ ਹੋਣਾ ਹੈ। ਅਸੀਂ ਭਵਿੱਖ ’ਚ ਸੂਚੀਬੱਧਤਾ ਲਈ ਤਿਆਰ ਹਾਂ। ਦੂਬੇ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਸਾਡਾ ਵਿੱਤੀ ਭਵਿੱਖ ਬਹੁਤ ਚੰਗਾ ਹੈ। ਭਵਿੱਖ ’ਚ ਅਸੀਂ ਸੂਚੀਬੱਧਤਾ ਲਈ ਜਾਵਾਂਗੇ। ਸਾਨੂੰ ਉਮੀਦ ਹੈ ਕਿ ਕਿਸੇ ਦਿਨ ਅਸੀਂ ਸੂਚੀਬੱਧ ਹੋਵਾਂਗੇ।
ਇਹ ਵੀ ਪੜ੍ਹੋ : ਭਾਰਤ ਨਾਲ ਵਪਾਰਕ ਸਬੰਧਾਂ ਨੂੰ ਬਹਾਲ ਕਰਨ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ ਪਾਕਿਸਤਾਨ
ਇਹ ਵੀ ਪੜ੍ਹੋ : ਅਮਰੀਕਾ ’ਚ ਕਿਸੇ ਭਾਰਤੀ ਡੇਅਰੀ ਬ੍ਰਾਂਡ ਦੀ ਪਹਿਲੀ ਐਂਟਰੀ, ਲਾਂਚ ਹੋਣਗੇ Amul ਦੁੱਧ ਦੇ ਇਹ ਉਤਪਾਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8