ਏਅਰ ਏਸ਼ੀਆ 30 ਅਰਬ ਡਾਲਰ ਦੇ ਸੌਦੇ ''ਚ 100 ਏਅਰਬੱਸ ਜਹਾਜ਼ ਖਰੀਦੇਗੀ
Thursday, Jul 19, 2018 - 11:22 PM (IST)

ਸੇਪਾਂਗ-ਮਲੇਸ਼ੀਆ ਦੀ ਬਜਟ ਏਅਰਲਾਈਨ ਏਅਰ ਏਸ਼ੀਆ ਦੀ ਨਜ਼ਰ ਯੂਰਪ ਦੇ ਯਾਤਰਾ ਮਾਰਗਾਂ 'ਤੇ ਹੈ। ਇਸ ਦੇ ਮੱਦੇਨਜ਼ਰ ਉਸ ਨੇ ਅੱਜ 34 ਵਾਧੂ ਏਅਰਬੱਸ ਏ 330 ਨਿਓ ਜਹਾਜ਼ਾਂ ਦਾ ਆਰਡਰ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਏਅਰ ਏਸ਼ੀਆ ਦੇ ਏਅਰਬੱਸ ਜਹਾਜ਼ਾਂ ਦਾ ਕੁਲ ਆਰਡਰ 100 ਜਹਾਜ਼ਾਂ ਤਕ ਪਹੁੰਚ ਗਿਆ ਹੈ। ਕੁਲ ਮਿਲਾ ਕੇ ਇਹ ਸੌਦਾ 30 ਅਰਬ ਡਾਲਰ ਬੈਠਦਾ ਹੈ। ਏਅਰ ਏਸ਼ੀਆ ਕੇ ਮੁਖੀ ਟੋਨੀ ਫਰਨਾਂਡੀਜ਼ ਨੇ ਕਿਹਾ ਕਿ ਈਂਧਨ ਸਮਰੱਥਾ ਵੱਡੇ ਆਕਾਰ ਦੇ ਜੈੱਟ ਦੀ ਪਹਿਲੀ ਸਪਲਾਈ 2019 ਦੇ ਆਖਿਰ ਤਕ ਮਿਲੇਗੀ। ਇਸ ਨਾਲ ਏਅਰਲਾਈਨ ਯੂਰਪ ਦੇ ਲੰਮੇ ਮਾਰਗਾਂ 'ਤੇ ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰ ਸਕੇਗੀ।