ਏਅਰ ਏਸ਼ੀਆ ਦੇ ਜਹਾਜ਼ ਦੀ ਬੰਗਲੁਰੂ 'ਚ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ

Saturday, Mar 11, 2023 - 03:47 PM (IST)

ਏਅਰ ਏਸ਼ੀਆ ਦੇ ਜਹਾਜ਼ ਦੀ ਬੰਗਲੁਰੂ 'ਚ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ

ਬਿਜ਼ਨੈੱਸ ਡੈਸਕ- ਬੰਗਲੁਰੂ ਤੋਂ ਲਖਨਊ ਜਾ ਰਹੇ ਏ.ਆਈ.ਐਕਸ ਕਨੈਕਟ ਜਹਾਜ਼ ਨੂੰ ਉਡਾਣ ਭਰਨ ਦੇ 10 ਮਿੰਟ ਬਾਅਦ ਹੀ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ 'ਤੇ ਐਮਰਜੈਂਸੀ ਸਥਿਤੀ 'ਚ ਉਤਰਣਾ ਪਿਆ। ਏਅਰ ਏਸ਼ੀਆ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਵਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਜਹਾਜ਼ ਆਈ5-2472 ਨੇ ਸ਼ਨੀਵਾਰ ਸਵੇਰੇ ਕਰੀਬ 6.45 'ਤੇ ਉਡਾਣ ਭਰੀ ਸੀ ਅਤੇ ਇਸ ਨੂੰ ਲਖਨਊ 'ਚ ਸਵੇਰੇ ਨੌ ਵਜੇ ਲੈਂਡ ਹੋਣਾ ਸੀ। ਹਾਲਾਂਕਿ ਉਡਾਣ ਭਰਨ ਦੇ ਕੁਝ ਹੀ ਮਿੰਟ ਬਾਅਦ ਉਸ ਨੂੰ ਜ਼ਮੀਨ 'ਤੇ ਉਤਾਰਿਆ ਗਿਆ। 

ਇਹ ਵੀ ਪੜ੍ਹੋ- ਭਾਅ ਡਿੱਗਣ ਨਾਲ ਘਾਟੇ 'ਚ ਆਲੂ ਅਤੇ ਗੰਢਿਆਂ ਦੇ ਕਿਸਾਨ
ਏ.ਆਈ.ਐਕਸ ਕਨੈਕਟ ਦੇ ਬੁਲਾਰੇ ਨੇ ਦੱਸਿਆ ਕਿ ਏ.ਆਈ.ਐਕਸ ਕਨੈਕਟ ਪੁਸ਼ਟੀ ਕਰਦਾ ਹੈ ਕਿ ਬੰਗਲੁਰੂ ਤੋਂ ਲਖਨਊ ਜਾ ਰਹੀ ਉਡਾਣ ਗਿਣਤੀ ਆਈ5-2472 ਨੂੰ ਇਕ ਮਾਮੂਲੀ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਜਹਾਜ਼ ਨੂੰ ਵਾਪਸ ਬੰਗਲੁਰੂ ਜਾਣਾ ਪਿਆ। ਬੁਲਾਰੇ ਨੇ ਦੱਸਿਆ ਕਿ ਪ੍ਰਭਾਵਿਤ ਯਾਤਰੀਆਂ ਲਈ ਵਿਕਲਪਿਕ ਵਿਵਸਥਾ ਕੀਤੀ ਗਈ ਹੈ ਅਤੇ ਪਹਿਲਾਂ ਤੋਂ ਨਿਰਧਾਰਿਤ ਉਡਾਣ ਸੰਚਾਲਨ 'ਤੇ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। 

ਇਹ ਵੀ ਪੜ੍ਹੋ- ਕ੍ਰਿਪਟੋ ’ਤੇ ਕੱਸਿਆ ਸ਼ਿਕੰਜਾ! ਹਰ ਲੈਣ-ਦੇਣ ’ਤੇ ਹੋਵੇਗੀ ਸਰਕਾਰ ਦੀ ਨਜ਼ਰ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News