ਖੇਤੀਬਾੜੀ ਨਿਰਯਾਤ 'ਚ ਅਪ੍ਰੈਲ-ਜੁਲਾਈ 'ਚ 14.39 ਫੀਸਦੀ ਦੀ ਗਿਰਾਵਟ

09/10/2019 9:41:31 AM

ਨਵੀਂ ਦਿੱਲੀ—ਦੇਸ਼ ਦਾ ਖੇਤੀਬਾੜੀ ਨਿਰਯਾਤ ਚਾਲੂ ਵਿੱਤੀ ਸਾਲ ਦ ਅਪ੍ਰੈਲ-ਜੁਲਾਈ ਤਿਮਾਹੀ 'ਚ 14.39 ਫੀਸਦੀ ਘਟ ਕੇ 5.45 ਅਰਬ ਡਾਲਰ (ਕਰੀਬ 38,700 ਕਰੋੜ ਰੁਪਏ) ਰਿਹਾ ਹੈ। ਖੇਤੀਬਾੜੀ ਅਤੇ ਪ੍ਰੋਸੈੱਸਡ ਖਾਧ ਉਤਪਾਦ ਨਿਰਯਾਤ ਵਿਕਾਸ ਅਥਾਰਟੀ (ਏ.ਪੀ.ਈ.ਡੀ.ਏ.) ਦੇ ਅੰਕੜਿਆਂ ਮੁਤਾਬਕ ਪਿਛਲੇ ਸਮੇਂ 'ਚ ਬਾਸਮਤੀ ਅਤੇ ਗੈਰ ਬਾਸਮਤੀ ਚੌਲਾਂ ਦਾ ਨਿਰਯਾਤ 9.26 ਫੀਸਦੀ ਘਟ ਕੇ 1.56 ਅਰਬ ਡਾਲਰ ਰਿਹਾ। ਗੈਰ-ਬਾਸਮਤੀ ਚੌਲਾਂ ਦਾ ਨਿਰਯਾਤ 38.5 ਫੀਸਦੀ ਘਟ ਕੇ 69.5 ਕਰੋੜ ਡਾਲਰ ਰਿਹਾ। ਜਿਨ੍ਹਾਂ ਹੋਰ ਉਤਪਾਦਾਂ ਦੇ ਨਿਰਯਾਤ 'ਚ ਗਿਰਾਵਟ ਦਰਜ ਕੀਤੀ ਗਈ, ਉਸ 'ਚ ਗਵਾਰ ਗਮ, ਮੂੰਗਫਲੀ, ਮੱਝ ਦਾ ਮਾਸ, ਬਕਰੇ ਦਾ ਮਾਸ, ਕੁੱਕਟ ਅਤੇ ਡੇਅਰੀ ਉਤਪਾਦ, ਪ੍ਰੋਸੈੱਸਡ ਫਲ ਅਤੇ ਸਬਜ਼ੀਆਂ, ਫੁੱਲ ਅਤੇ ਬੀਜ਼ ਸ਼ਾਮਲ ਹਨ।


Aarti dhillon

Content Editor

Related News