ਇੰਡੀਗੋ ਨੇ 2 ਸਾਲਾਂ ਬਾਅਦ ਥਾਈਲੈਂਡ ਲਈ ਸ਼ੁਰੂ ਕੀਤੀਆਂ ਉਡਾਣਾਂ

Wednesday, Mar 16, 2022 - 01:37 PM (IST)

ਇੰਡੀਗੋ ਨੇ 2 ਸਾਲਾਂ ਬਾਅਦ ਥਾਈਲੈਂਡ ਲਈ ਸ਼ੁਰੂ ਕੀਤੀਆਂ ਉਡਾਣਾਂ

ਨਵੀਂ ਦਿੱਲੀ– ਪ੍ਰਮੁੱਖ ਏਅਰਲਾਈਨ ਕੰਪਨੀ ਇੰਡੀਗੋ ਨੇ 2 ਸਾਲਾਂ ਬਾਅਦ ਥਾਈਲੈਂਡ ਲਈ ਉਡਾਣਾਂ ਸ਼ੁਰੂ ਕੀਤੀਆਂ। ਇਸ ਤਰ੍ਹਾਂ ਏਅਰਲਾਈਨ 26 ਮਾਰਚ 2022 ਤੱਕ ਏਅਰ ਬਬਲ ਸਮਝੌਤੇ ਦੇ ਤਹਿਤ ਇਨ੍ਹਾਂ ਉਡਾਣਾਂ ਦਾ ਸੰਚਾਲਨ ਕਰੇਗੀ ਅਤੇ ਉਸ ਤੋਂ ਬਾਅਦ ਆਪਣੇ ਨਿਰਧਾਰਤ ਕਮਰਸ਼ੀਅਲ ਕੌਮਾਂਤਰੀ ਆਪ੍ਰੇਟਿੰਗ ਦੇ ਹਿੱਸੇ ਵਜੋਂ ਆਪ੍ਰੇਟਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਡਾਣਾਂ ਬੈਂਕਾਕ ਨੂੰ ਦਿੱਲੀ, ਮੁੰਬਈ, ਕੋਲਕਾਤਾ, ਚੇਨਈ ਅਤੇ ਬੇਂਗਲੁਰੂ ਨਾਲ ਅਤੇ ਫੁਕੇਤ ਨੂੰ ਦਿੱਲੀ ਅਤੇ ਮੁੰਬਈ ਨਾਲ ਜੋੜਨਗੀਆਂ।

ਇੰਡੀਗੋ ਦੇ ਮੁੱਖ ਕਮਰਸ਼ੀਅਲ ਅਧਿਕਾਰੀ ਵਿਲੀਅਮ ਬੌਲਟਰ ਨੇ ਕਿਹਾ ਕਿ ਇਨ੍ਹਾਂ ਉਡਾਣਾਂ ਨਾਲ ਨਾ ਸਿਰਫ ਮਾਰਗਾਂ ’ਤੇ ਹਵਾਈ ਕਿਰਾਏ ’ਚ ਕਮੀ ਆਵੇਗੀ ਸਗੋਂ ਵਪਾਰ ਸੈਰ-ਸਪਾਟਾ ਅਤੇ ਗਤੀਸ਼ੀਲਤਾ ਨੂੰ ਵੀ ਬੜ੍ਹਾਵਾ ਮਿਲੇਗਾ, ਜਿਸ ਨਾਲ ਦੋਵੇਂ ਦੇਸ਼ਾਂ ’ਚ ਆਰਥਿਕ ਸੁਧਾਰ ਨੂੰ ਬੜ੍ਹਾਵਾ ਮਿਲੇਗਾ। ਵਿਸ਼ੇਸ਼ ਤੌਰ ’ਤੇ ਥਾਈਲੈਂਡ ਮਾਰਚ 2020 ’ਚ ਸੈਲਾਨੀਆਂ ਲਈ ਐਂਟਰੀ ’ਤੇ ਰੋਕ ਲਗਾਉਣ ਤੋਂ ਲਗਭਗ 2 ਸਾਲਾਂ ਬਾਅਦ ਆਪਣੀਆਂ ਸਰਹੱਦਾਂ ਖੋਲ੍ਹ ਰਿਹਾ ਹੈ। ਦੇਸ਼ ਨੇ 1 ਫਰਵਰੀ 2022 ਨੂੰ ਹਰ ਦੇਸ਼ ਤੋਂ ਟੀਕਾਕਰਨ ਵਾਲੇ ਮੁਸਾਫਰਾਂ ਲਈ ਆਪਣੀ ਸਰਹੱਦ ਨੂੰ ਮੁੜ ਖੋਲ੍ਹ ਦਿੱਤਾ ਸੀ।


author

Rakesh

Content Editor

Related News