ਬਸ ਦੋ ਦਿਨਾਂ ਬਾਅਦ ਮੰਡੀਆਂ ਦੀ ਰੌਣਕ ਬਣੇਗਾ ਵਿਦੇਸ਼ੀ ਪਿਆਜ਼, ਮਿਲੇਗਾ ਸਸਤਾ

12/13/2019 10:47:03 AM

ਨਵੀਂ ਦਿੱਲੀ — ਜਲਦੀ ਹੀ ਪਿਆਜ਼ ਦੀਆਂ ਵਧੀਆਂ ਕੀਮਤਾਂ ਤੋਂ ਰਾਹਤ ਮਿਲ ਸਕਦੀ ਹੈ। ਉਪਭੋਗਤਾ ਮੰਤਰਾਲੇ ਦੇ ਸੂਤਰਾਂ ਅਨੁਸਾਰ 15 ਦਸੰਬਰ ਦੇ ਬਾਅਦ ਵਿਦੇਸ਼ਾਂ ਤੋਂ ਆਯਾਤ ਕੀਤਾ ਪਿਆਜ਼ ਬਜ਼ਾਰ 'ਚ ਦਿਖਾਈ ਦੇਣ ਲੱਗੇਗਾ। ਮਹਾਰਾਸ਼ਟਰ ਅਤੇ ਗੁਜਰਾਤ ਤੋਂ ਪਿਆਜ਼ ਦੀ ਨਵੀਂ ਫਸਲ ਦੀ ਆਮਦ 'ਚ ਤੇਜ਼ੀ ਆ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਨੇ 0000 ਦੇ ਜ਼ਰੀਏ 30,000 ਮੀਟ੍ਰਿਕ ਟਨ ਪਿਆਜ਼ ਆਯਾਤ ਕਰਨ ਲਈ ਜਿਹੜਾ ਫੈਸਲਾ ਲਿਆ ਸੀ ਉਸ ਦੀ ਆਮਦ 27 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ।

ਇਕ ਸਰਕਾਰੀ ਅਧਿਕਾਰੀ ਅਨੁਸਾਰ ਦਸੰਬਰ ਦੇ ਮੱਧ 'ਚ ਪਿਆਜ਼ ਦੀਆਂ ਕੀਮਤਾਂ ਨੂੰ ਬ੍ਰੇਕ ਲੱਗ ਜਾਵੇਗੀ। ਉਮੀਦ ਹੈ ਕਿ ਦਸੰਬਰ ਤੱਕ ਪਿਆਜ਼ ਦੀਆਂ ਕੀਮਤਾਂ ਵਿਚ ਕਮੀ ਆਵੇਗੀ ਕਿਉੁਂਕੀ ਉਸ ਸਮੇਂ ਤੱਕ ਪਿਆਜ਼ ਦੀ ਮੰਗ ਅਤੇ ਸਪਲਾਈ ਵਿਚਕਾਰ ਫਰਕ ਘੱਟ ਜਾਵੇਗਾ।

ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਲੋਕ ਸਭਾ 'ਚ ਕਿਹਾ ਕਿ ਪਿਆਜ਼ ਦੀਆਂ ਕੀਮਤਾਂ ਵਿਚ ਵਾਧੇ ਦਾ ਕਾਰਨ ਇਸ ਦੇ ਉਤਪਾਦਨ ਚ ਆਈ ਕਮੀ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਆਜ਼ ਦੀ ਕੀਮਤ ਵਧਣ ਤੋਂ ਬਾਅਦ ਇਸ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਆਯਾਤ ਦਾ ਆਦੇਸ਼ ਦਿੱਤਾ ਗਿਆ ਸੀ। ਸੂਬੇ ਦੇ ਮੁੱਖ ਮੰਤਰੀਆਂ ਨੂੰ ਪਿਆਜ਼ ਦੀ ਕੀਮਤ ਨੂੰ ਕੰਟਰੋਲ ਕਰਨ ਲਈ ਕਦਮ ਚੁੱਕਣ ਲਈ ਵੀ ਕਿਹਾ ਗਿਆ ਹੈ। ਜਦੋਂ ਵਿਰੋਧੀ ਧਿਰ ਨੇ ਉਸ ਨੂੰ ਪੁੱਛਿਆ ਕਿ ਕੀ ਤੁਸੀਂ ਪਿਆਜ਼ ਖਾਂਦੇ ਹੋ?

ਇਸ ਦੇ ਜਵਾਬ ਵਿਚ ਤੋਮਰ ਨੇ ਕਿਹਾ, “ਮੈਂ ਪਿਆਜ਼ ਖਾਂਦਾ ਹਾਂ।” ਤੋਮਰ ਨੇ ਕਿਹਾ ਕਿ ਦੇਸ਼ ਵਿਚ ਇਸ ਸਮੇਂ ਪਿਆਜ਼ ਦਾ ਮੁੱਦਾ ਭੱਖਿਆ ਹੋਇਆ ਹੈ। ਲੋਕਾਂ ਨੂੰ ਤਕਲੀਫ ਹੋ ਰਹੀ ਹੈ। ਅਸੀਂ ਇਸ ਤੋਂ ਜਾਣੂ ਹਾਂ। 
 

 


Related News