ਰਿਕਾਰਡ ਮੁਨਾਫੇ ਤੋਂ ਬਾਅਦ ਸੈਮਸੰਗ ਦੇ CEO ਨੇ ਦਿੱਤਾ ਅਸਤੀਫਾ

Saturday, Oct 14, 2017 - 11:40 AM (IST)

ਨਵੀਂ ਦਿੱਲੀ—ਸੈਮਸੰਗ ਇਲੈਕਟ੍ਰੋਨਿਕਸ ਦੇ ਚੀਫ ਐਗਜ਼ੀਕਿਊਟਿਵ ਅਫਸਰ (ਸੀ. ਈ. ਓ.) ਨੇ ਦਹਾਕਿਆਂ ਤੱਕ ਸੇਵਾਰਤ ਰਹਿਣ ਤੋਂ ਬਾਅਦ ਅਚਾਨਕ ਅਸਤੀਫਾ ਦੇ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਰਿਸ਼ਵਤਖੋਰੀ ਕਾਂਡ 'ਚ ਵਾਸਤਵਿਕ ਪ੍ਰਮੁੱਖ ਦੇ ਜੇਲ ਜਾਣ ਤੋਂ ਬਾਅਦ ਕੰਪਨੀ ਨੂੰ ਨਵੀਂ ਅਗਵਾਈ ਦੀ ਲੋੜ ਹੈ। ਕੰਪਨੀ ਦੇ ਕੋ-ਵਾਈਸ ਚੇਅਰਮੈਨ ਦੀ ਵੀ ਜ਼ਿੰਮੇਦਾਰੀ ਸੰਭਾਲਨ ਵਾਲੇ ਕਵਾਨ ਓਐੱਚ-ਹੁਆਨ ਨੇ ਸ਼ੁੱਕਰਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕੀਤਾ। ਡਿਸਪਲੇਜ ਅਤੇ ਮੈਮਰੀ ਚਿਪਸ ਦੀ ਮੰਗ 'ਚ ਜ਼ਬਰਦਸਤ ਤੇਜ਼ੀ ਕਾਰਨ ਦੱਖਣੀ ਕੋਰੀਆਈ ਕੰਪਨੀ ਸੈਮਸੰਗ ਨੂੰ 12.8 ਅਰਬ ਡਾਲਰ ਦੀ ਰਿਕਾਰਡ ਅਪਰੇਟਿੰਗ ਇਨਕਮ ਹੋਈ। ਉਨ੍ਹਾਂ ਕਿਹਾ ਕਿ ਆਰਥਿਕ ਮੋਰਚੇ 'ਚ ਸਫਲਤਾ ਪਾਉਣ ਦੇ ਬਾਵਜੂਦ ਕੰਪਨੀ ਸੰਕਟ ਨਾਲ ਲੜ ਰਹੀ ਹੈ। 65 ਸਾਲਾਂ ਕਵਾਨ ਕਰੀਬ 6 ਮਹੀਨੇ ਤੱਕ ਕੰਪਨੀ ਨਾਲ ਜੁੜੇ ਰਹਿਣਗੇ ਜਦੋਂ ਤੱਕ ਕਿ ਉਨ੍ਹਾਂ ਦਾ ਉਤਰਾਧਿਕਾਰੀ ਅਹੁਦਾ ਨਹੀਂ ਸੰਭਾਲ ਲਵੇਗਾ। ਪੂਰੀ ਸੰਭਾਵਨਾ ਹੈ ਕਿ ਕੰਪਨੀ ਦੇ ਅੰਦਰ ਤੋਂ ਹੀ ਕੋਈ ਜਗ੍ਹਾ ਕਮਾਨ ਸੰਭਾਲੇਗਾ। ਸੈਮਸੰਗ ਦੇ ਸੰਸਥਾਪਕ ਦੇ ਪੀਤੇ ਜੀ ਵਾਈ ਲੀ ਦੇ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਕਵਾਨ ਕੰਪਨੀ ਦਾ ਚਿਹਰਾ ਬਣ ਗਏ। ਜੇ ਨੂੰ ਅਗਸਤ ਮਹੀਨੇ 'ਚ ਪੰਜ ਸਾਲ ਜੇਲ ਦੀ ਸਜ਼ਾ ਸੁਣਾਈ ਗਈ। ਰਿਸ਼ਵਤਖੋਰੀ ਕਾਂਡ 'ਚ ਦੱਖਣੀ ਕੋਰੀਆਈ ਰਾਸ਼ਟਰਪਤੀ ਪਾਰਕ ਗਵੇਨ ਹੇ ਨੂੰ ਅਹੁਦੇ ਤੋਂ ਹੱਥ ਧੋਣਾ ਪਿਆ ਸੀ। ਤਾਜ਼ਾ ਵਿੱਤੀ ਨਤੀਜਿਆਂ ਨਾਲ ਸੈਮਸੰਗ ਦੀ ਬਿਜ਼ਨੈੱਸ ਯੂਨਿਟ ਦੇ ਸਹਿਜ ਸੰਚਾਲਨ ਦਾ ਪਤਾ ਚੱਲਦਾ ਹੈ। ਸ਼ੁੱਕਰਵਾਰ ਨੂੰ ਆਏ ਇਨ੍ਹਾਂ ਨਤੀਜਿਆਂ 'ਚ ਸ਼ੁੱਧ ਆਮਦਨ ਜਾਂ ਵਿਭਾਗੀ ਪ੍ਰਦਰਸ਼ਨ ਸ਼ਾਮਲ ਨਹੀਂ ਹੈ। ਆਖਿਰੀ ਅੰਕੜੇ ਦੋ ਹਫਤੇ ਬਾਅਦ ਹੀ ਆਉਂਦੇ ਹਨ। ਸ਼ੁੱਕਰਵਾਰ ਨੂੰ ਸਿਓਲ 'ਚ ਸੈਮਸੰਗ ਦੇ ਸ਼ੇਅਰ 1.5 ਫੀਸਦੀ ਟੁੱਟ ਗਏ ਜੋ ਇਸ ਸਾਲ ਕਰੀਬ 50 ਫੀਸਦੀ ਮਜ਼ਬੂਤ ਹੋਏ ਹਨ।


Related News