ਅੰਤਰਿਮ ਬਜਟ ਤੋਂ ਬਾਅਦ ਸ਼ੇਅਰ ਬਾਜ਼ਾਰ ''ਚ ਆਈ ਗਿਰਾਵਟ, ਸੈਂਸੈਕਸ 107 ਅੰਕ ਫਿਸਲਿਆ
Thursday, Feb 01, 2024 - 05:46 PM (IST)
ਮੁੰਬਈ (ਭਾਸ਼ਾ) - ਅਗਲੇ ਵਿੱਤੀ ਸਾਲ ਲਈ ਅੰਤਰਿਮ ਬਜਟ ਦੇ ਘੋਸ਼ਣਾ ਵਾਲੇ ਦਿਨ ਵੀਰਵਾਰ ਨੂੰ ਮਿਲੇ-ਜੁਲੇ ਸੰਕੇਤਾਂ ਦੇ ਵਿਚਕਾਰ ਘਰੇਲੂ ਸ਼ੇਅਰ ਬਾਜ਼ਾਰ ਅਸਥਿਰ ਵਪਾਰ ਵਿੱਚ ਗਿਰਾਵਟ ਦੇ ਨਾਲ ਬੰਦ ਹੋਏ। ਸ਼ੁਰੂਆਤੀ ਲਾਭ ਗੁਆਉਣ ਤੋਂ ਬਾਅਦ, ਅੰਤਰਿਮ ਬਜਟ ਪੇਸ਼ਕਾਰੀ ਦੇ ਸਮੇਂ ਦੇ ਆਲੇ-ਦੁਆਲੇ ਘਰੇਲੂ ਬਾਜ਼ਾਰ ਅਸਥਿਰ ਹੋ ਗਿਆ। ਹਾਲਾਂਕਿ ਇਸ ਬਜਟ ਵਿੱਚ ਪੂੰਜੀਗਤ ਖ਼ਰਚਿਆਂ ਲਈ ਅਲਾਟਮੈਂਟ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ ਪਰ ਕਿਸੇ ਵੀ ਵੱਡੇ ਐਲਾਨ ਤੋਂ ਬਚਿਆ ਗਿਆ ਹੈ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 106.81 ਅੰਕ ਭਾਵ 0.15 ਫ਼ੀਸਦੀ ਡਿੱਗ ਕੇ 71,645.30 ਦੇ ਪੱਧਰ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ - Budget 2024: ਬਜਟ 'ਚ ਰੱਖਿਆ ਗਿਆ 'ਸਿਹਤ' ਦਾ ਖ਼ਾਸ ਧਿਆਨ, ਸੀਤਾਰਮਨ ਨੇ ਕਰ ਦਿੱਤੇ ਵੱਡੇ ਐਲਾਨ
ਇਹ ਵਪਾਰ ਦੌਰਾਨ 72,151.02 ਦੇ ਉੱਚ ਅਤੇ 71,574.89 ਦੇ ਹੇਠਲੇ ਪੱਧਰ ਨੂੰ ਵੀ ਛੂਹ ਗਿਆ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸੂਚਕਾਂਕ ਨਿਫਟੀ 28.25 ਅੰਕ ਜਾਂ 0.13 ਫ਼ੀਸਦੀ ਡਿੱਗ ਕੇ 21,697.45 ਅੰਕ 'ਤੇ ਆ ਗਿਆ। ਕਾਰੋਬਾਰ ਦੌਰਾਨ ਨਿਫਟੀ 21,832.95 ਅੰਕਾਂ ਦੇ ਉੱਚੇ ਪੱਧਰ ਅਤੇ 21,658.75 ਅੰਕਾਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ। ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਮਾਰਚ 'ਚ ਵਿਆਜ ਦਰਾਂ 'ਚ ਕਟੌਤੀ ਨਾ ਕਰਨ ਦੇ ਸੰਕੇਤ ਦਿੱਤੇ ਜਾਣ ਤੋਂ ਬਾਅਦ ਘਰੇਲੂ ਬਾਜ਼ਾਰ ਦੀ ਧਾਰਨਾ ਕਮਜ਼ੋਰ ਹੋਈ। ਇਸ ਤੋਂ ਇਲਾਵਾ ਬਜਟ ਨੂੰ ਲੈ ਕੇ ਬਾਜ਼ਾਰ ਦੀਆਂ ਉਮੀਦਾਂ ਨੂੰ ਵੀ ਮਾਮੂਲੀ ਝਟਕਾ ਲੱਗਾ।
ਇਹ ਵੀ ਪੜ੍ਹੋ - Budget 2024 Highlights: ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ 'ਚ ਕੀਤੇ ਇਹ ਸਾਰੇ ਅਹਿਮ ਐਲਾਨ
ਜਿਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ, "ਅੰਤਰ੍ਰਿਮ ਬਜਟ ਵਿੱਚ ਬੁਨਿਆਦੀ ਢਾਂਚੇ ਦੇ ਖ਼ਰਚੇ ਦੀ ਉਮੀਦ ਤੋਂ ਘੱਟ ਹੋਣ ਨਾਲ ਘਰੇਲੂ ਬਾਜ਼ਾਰ ਥੋੜਾ ਨਿਰਾਸ਼ ਸੀ।" ਹਾਲਾਂਕਿ, ਵਿੱਤੀ ਸੂਝ-ਬੂਝ ਪ੍ਰਤੀ ਸਰਕਾਰ ਦੀ ਵਚਨਬੱਧਤਾ, ਵਿੱਤੀ ਸਾਲ 2024-25 ਲਈ ਵਿੱਤੀ ਘਾਟੇ ਨੂੰ 5.1 ਫ਼ੀਸਦੀ ਦੇ ਟੀਚੇ ਨਾਲ ਆਰਥਿਕ ਰੇਟਿੰਗ ਦੇ ਦ੍ਰਿਸ਼ਟੀਕੋਣ ਵਿੱਚ ਸੁਧਾਰ ਦੀ ਉਮੀਦ ਹੈ।'' ਸੈਂਸੈਕਸ ਦੇ ਹਿੱਸੇ ਵਿੱਚ ਲਾਰਸਨ ਐਂਡ ਟੂਬਰੋ, ਅਲਟਰਾਟੈਕ ਸੀਮੈਂਟ, ਜੇਐੱਸਡਬਲਯੂ ਸਟੀਲ, ਟਾਈਟਨ, ਬਜਾਜ ਫਾਈਨਾਂਸ, ਵਿਪਰੋ, ਟੇਕ ਮਹਿੰਦਰਾ ਅਤੇ ਨੇਸਲੇ ਨੂੰ ਵੱਡਾ ਨੁਕਸਾਨ ਹੋਇਆ। ਦੂਜੇ ਪਾਸੇ ਮਾਰੂਤੀ ਸੁਜ਼ੂਕੀ, ਪਾਵਰ ਗਰਿੱਡ, ਐਕਸਿਸ ਬੈਂਕ, ਸਟੇਟ ਬੈਂਕ ਆਫ ਇੰਡੀਆ, ਐਨਟੀਪੀਸੀ, ਐੱਚਡੀਐੱਫਸੀ ਬੈਂਕ, ਆਈਟੀਸੀ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ ਵਧੇ।
ਇਹ ਵੀ ਪੜ੍ਹੋ - Budget 2024 Live Updates: ਵਿੱਤ ਮੰਤਰੀ ਸੀਤਾਰਮਨ ਨੇ ਕਿਸਾਨਾਂ ਤੇ ਗ਼ਰੀਬ ਲੋਕਾਂ ਨੂੰ ਲੈ ਕੇ ਕੀਤੇ ਇਹ ਐਲਾਨ
ਯੈੱਸ ਸਕਿਓਰਿਟੀਜ਼ ਦੇ ਕਾਰਜਕਾਰੀ ਨਿਰਦੇਸ਼ਕ ਅਮਰ ਅੰਬਾਨੀ ਨੇ ਕਿਹਾ, "ਵਿੱਤ ਮੰਤਰੀ ਨੇ ਇੱਕ ਟਿਕਾਊ ਵਿਕਾਸ ਦੇ ਮਾਰਗ ਨੂੰ ਅੱਗੇ ਵਧਾਉਣ ਲਈ ਬਹੁਤ ਵਧੀਆ ਕੰਮ ਕੀਤਾ ਹੈ।" ਸਾਹਿਲ ਕਪੂਰ, ਮੁਖੀ (ਉਤਪਾਦ ਅਤੇ ਮਾਰਕੀਟ ਰਣਨੀਤੀਕਾਰ), ਡੀਐੱਸਪੀ ਮਿਉਚੁਅਲ ਫੰਡ ਨੇ ਕਿਹਾ, "ਇਹ ਬਜਟ ਪੂਰੀ ਤਰ੍ਹਾਂ ਨਾਲ ਵਿੱਤੀ ਇਕਸੁਰਤਾ 'ਤੇ ਕੇਂਦ੍ਰਿਤ. ਹਾਲਾਂਕਿ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਇਸ 'ਚ ਲੋਕਪ੍ਰਿਅਤਾ 'ਤੇ ਜ਼ੋਰ ਦਿੱਤੇ ਜਾਣ ਦੀ ਸੰਭਾਵਨਾ ਸੀ।ਇਸ ਦੌਰਾਨ ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਵਾਧੇ ਨਾਲ ਬੰਦ ਹੋਇਆ, ਜਦੋਂ ਕਿ ਜਾਪਾਨ ਦਾ ਨਿੱਕੇਈ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਗਿਰਾਵਟ 'ਤੇ ਰਿਹਾ।
ਇਹ ਵੀ ਪੜ੍ਹੋ - Budget 2024 Live Updates: ਵਿੱਤ ਮੰਤਰੀ ਸੀਤਾਰਮਨ ਬੋਲ੍ਹੇ, ਕਿਹਾ-ਦੇਸ਼ 'ਚ ਰੁਜ਼ਗਾਰ ਦੇ ਮੌਕਿਆਂ 'ਚ ਵਾਧਾ
ਯੂਰਪੀ ਬਾਜ਼ਾਰਾਂ 'ਚ ਮਿਲਿਆ-ਜੁਲਿਆ ਰੁਝਾਨ ਰਿਹਾ। ਯੂਐੱਸ ਫੈਡਰਲ ਰਿਜ਼ਰਵ ਨੇ ਬੁੱਧਵਾਰ ਨੂੰ ਆਪਣੀ ਮੁੱਖ ਵਿਆਜ ਦਰ ਨੂੰ ਸਥਿਰ ਰੱਖਿਆ ਅਤੇ ਕਿਹਾ ਕਿ ਉਹ ਜਲਦੀ ਹੀ ਕਿਸੇ ਵੀ ਸਮੇਂ ਦਰਾਂ ਵਿੱਚ ਕਟੌਤੀ ਦੀ ਉਮੀਦ ਨਹੀਂ ਕਰਦਾ ਹੈ। ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.66 ਫ਼ੀਸਦੀ ਵਧ ਕੇ 81.08 ਡਾਲਰ ਪ੍ਰਤੀ ਬੈਰਲ ਹੋ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁੱਧਵਾਰ ਨੂੰ 1,660.72 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ।
ਇਹ ਵੀ ਪੜ੍ਹੋ - Budget 2024: ਮੁੜ ਘੱਟ ਹੋਇਆ ਵਿੱਤ ਮੰਤਰੀ ਸੀਤਾਰਮਨ ਦੇ ਭਾਸ਼ਣ ਦਾ ਸਮਾਂ, ਸਿਰਫ਼ 60 ਮਿੰਟ 'ਚ ਪੂਰਾ ਕੀਤਾ ਬਜਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8