11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ

Thursday, Feb 23, 2023 - 02:24 PM (IST)

11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ

ਨਵੀਂ ਦਿੱਲੀ- ਗਲੋਬਲ ਪੱਧਰ 'ਤੇ ਹੋ ਰਹੀ ਛਾਂਟੀ ਦਾ ਸਿਲਸਿਲਾ ਅਜੇ ਖਤਮ ਨਹੀਂ ਹੋਇਆ ਹੈ। ਹੁਣ ਫੇਸਬੁੱਕ ਦੀ ਪੇਰੇਂਟ ਕੰਪਨੀ ਮੇਟਾ ਦਾ ਨਾਂ ਇਕ ਵਾਰ ਫਿਰ ਤੋਂ ਖ਼ਬਰਾਂ 'ਚ ਆ ਰਿਹਾ ਹੈ। ਤਾਜ਼ਾ ਅਪਡੇਟ ਦੇ ਮੁਤਾਬਕ ਮੇਟਾ ਇਕ ਵਾਰ ਫਿਰ ਤੋਂ ਆਪਣੇ ਕਾਮਿਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਵਾਲੀ ਹੈ। ਦੱਸ ਦੇਈਏ ਕਿ ਕੰਪਨੀ ਨੇ ਕੁਝ ਦਿਨ ਪਹਿਲਾਂ ਹੀ 11,000 ਕਾਮਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। 

ਇਹ ਵੀ ਪੜ੍ਹੋ-SEBI ਦਾ ਆਦੇਸ਼, ਨਵੀਆਂ ਸੂਚੀਬੱਧ ਕੰਪਨੀਆਂ 'ਚ 3 ਮਹੀਨੇ ਤੋਂ ਜ਼ਿਆਦਾ ਖਾਲੀ ਨਹੀਂ ਰਹਿ ਸਕਦੇ ਇਹ ਅਹੁਦੇ
ਕੰਪਨੀ ਨੂੰ ਹੋ ਰਹੇ ਲਗਾਤਾਰ ਨੁਕਸਾਨ ਦੇ ਕਾਰਨ ਆਪਣੇ ਖ਼ਰਚਿਆਂ 'ਚ ਕਟੌਤੀ ਕਰਨ ਦੇ ਤਰੀਕੇ ਅਜ਼ਮਾਉਣੇ ਪੈ ਰਹੇ ਹਨ ਜਿਸ ਦਾ ਖਾਮਿਆਜ਼ਾ ਕਰਮਚਾਰੀਆਂ ਨੂੰ ਚੁੱਕਣਾ ਪੈ ਰਿਹਾ ਹੈ। ਮੇਟਾ ਆਪਣੇ ਲੀਡਰਸ਼ਿਪ 'ਚ ਵੀ ਬਦਲਾਅ ਕਰਨ ਵਾਲੀ ਹੈ। ਅਜਿਹਾ ਕਰਕੇ ਕੰਪਨੀ ਕੁਝ ਲੀਡਰਸ ਦਾ ਰੋਲ ਘੱਟ ਕਰਕੇ ਉਨ੍ਹਾਂ ਨੂੰ ਲੋਅਰ ਲੈਵਲ ਦੀ ਜ਼ਿੰਮੇਦਾਰੀ ਦੇਣ ਦਾ ਪਲਾਨ ਹੈ। 

ਇਹ ਵੀ ਪੜ੍ਹੋ-ਵਿਦੇਸ਼ ਯਾਤਰਾ 'ਤੇ ਹਰ ਮਹੀਨੇ ਇਕ ਅਰਬ ਡਾਲਰ ਖ਼ਰਚ ਕਰ ਰਹੇ ਨੇ ਭਾਰਤੀ, RBI ਨੇ ਪੇਸ਼ ਕੀਤੇ ਅੰਕੜੇ
ਇਕੱਠੇ ਕੱਢਿਆ ਸੀ 11,000 ਕਰਮਚਾਰੀਆਂ ਨੂੰ 
ਮੇਟਾ ਨੇ ਇਕ ਹੀ ਝਟਕੇ 'ਚ ਕੰਪਨੀ ਤੋਂ 11,000 ਕਰਮਚਾਰੀਆਂ ਨੂੰ ਕੱਢ ਦਿੱਤਾ ਸੀ। ਦੱਸ ਦੇਈਏ ਕਿ ਕੰਪਨੀ ਦੇ 18 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਇਸ ਲੈਵਲ ਦੀ ਛਾਂਟੀ ਹੋਈ ਸੀ। ਇਸ ਤੋਂ ਇਲਾਵਾ ਕੰਪਨੀ ਨੇ ਹਾਲ ਹੀ ਆਪਣੇ ਕਰਮਚਾਰੀਆਂ ਨੂੰ ਖਰਾਬ ਰੇਟਿੰਗ ਵੀ ਦਿੱਤੀ ਸੀ। ਜਿਸ ਤੋਂ ਬਾਅਦ ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੇਟਾ ਦੇ ਕਰਮਚਾਰੀਆਂ 'ਤੇ ਵੀ ਇਕ ਵਾਰ ਫਿਰ ਤੋਂ ਨੌਕਰੀ ਦੀ ਗਾਜ਼ ਡਿੱਗ ਸਕਦੀ ਹੈ। ਰਿਪੋਰਟ ਮੁਤਾਬਕ ਕੰਪਨੀ ਨੇ ਪਰਫਾਰਮੈਂਸ ਰਵਿਊ 'ਚ ਕਰੀਬ 7000 ਕਰਮਚਾਰੀਆਂ ਦੇ ਪਰਫਾਰਮੈਂਸ ਨੂੰ ਐਵਰੇਜ ਤੋਂ ਘੱਟ ਰੇਟਿੰਗ ਦਿੱਤੀ ਸੀ। 

ਇਹ ਵੀ ਪੜ੍ਹੋ-ਵਿਸ਼ਵ ਵਿਕਾਸ 'ਚ ਭਾਰਤ ਦੀ ਹੋ ਸਕਦੀ ਹੈ 15 ਫ਼ੀਸਦੀ ਹਿੱਸੇਦਾਰੀ, IMF ਨੇ ਕਿਹਾ-ਮਹਿੰਗਾਈ ਦਰ ਬਣੀ ਰਹੇਗੀ ਚੁਣੌਤੀ
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਕੰਪਨੀ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਐਲਾਨ ਕੀਤਾ ਸੀ ਕਿ ਉਹ 2023 'ਚ ਕੰਪਨੀ ਨੂੰ ਹੋਰ ਵੀ ਹੁਨਰਮੰਦ ਬਣਾਉਣਗੇ, ਜਿਸ ਦੇ ਬਾਅਦ ਤੋਂ ਅਜਿਹੇ ਐਕਸ਼ਨ ਦੇਖਣ ਨੂੰ ਮਿਲ ਰਹੇ ਹਨ। ਵਾਲ ਸਟ੍ਰੀਟ ਜਨਰਲ ਨੂੰ ਮਿਲੀ ਜਾਣਕਾਰੀ ਮੁਤਾਬਕ ਕੰਪਨੀ ਨੂੰ ਮਿਲੇ ਖਰਾਬ ਪ੍ਰਦਰਸ਼ਨ ਵਾਲੇ ਰੇਟਿੰਗ ਦੇ ਕਾਰਨ ਕਈ ਕਰਮਚਾਰੀਆਂ ਨੂੰ ਆਪਣੀ ਨੌਕਰੀ ਛੱਡਣੀ ਪੈ ਸਕਦੀ ਹੈ। ਅਜਿਹੇ 'ਚ ਕਰਮਚਾਰੀਆਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਕੰਪਨੀ ਇਕ ਵਾਰ ਫਿਰ ਤੋਂ ਛਾਂਟੀ ਨਾ ਸ਼ੁਰੂ ਕਰ ਦੇਵੇ। ਮੇਟਾ ਨੇ ਸਾਲ 2022 ਦੇ ਅੰਤ 'ਚ 11,000 ਕਰਮਚਾਰੀਆਂ ਨੂੰ ਕੰਪਨੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Aarti dhillon

Content Editor

Related News