ਕੰਪਨੀ ਦੇ ਅਧਿਕਾਰੀਆਂ ਵੱਲੋਂ ਅਪਮਾਨਿਤ ਹੋਣ ਤੋਂ ਬਾਅਦ, Ratan Tata ਨੇ ਇੰਝ ਲਿਆ ਬਦਲਾ

Friday, Oct 11, 2024 - 12:25 PM (IST)

ਮੁੰਬਈ (ਭਾਸ਼ਾ) - ਰਤਨ ਟਾਟਾ ਦੀ ਕਹਾਣੀ ਅਸਫਲਤਾ ਤੋਂ ਸਫਲਤਾ ਵੱਲ ਇਕ ਪ੍ਰੇਰਕ ਯਾਤਰਾ ਹੈ। 1999 ਵਿਚ ਜਦੋਂ ਟਾਟਾ ਗੁਰੱਪ ਦੀ ਪ੍ਰਮੁੱਖ ਕਾਰ ਟਾਟਾ ਇੰਡੀਕਾ ਉਮੀਦ ਅਨੁਸਾਰ ਮੁਨਾਫਾ ਨਾ ਦੇ ਸਕੀ, ਤਾਂ ਕੰਪਨੀ ਦੇ ਕੁਝ ਅਧਿਕਾਰੀਆਂ ਵੱਲੋਂ ਅਪਮਾਨਿਤ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਰਣਨੀਤੀ ’ਚ ਬਦਲਾਅ ਕੀਤਾ। ਉਸ ਸਮੇਂ ਟਾਟਾ ਮੋਟਰਜ਼ ਨੇ ਫੋਰਡ ਮੋਟਰ ਦੇ ਪਸੈਂਜਰ ਵ੍ਹੀਕਲ ਸੈਗਮੈਂਟ ਨੂੰ ਵੇਚਣ ਦਾ ਵਿਚਾਰ ਕੀਤਾ ਸੀ, ਪਰ ਮੀਟਿੰਗ ਦੌਰਾਨ ਫੋਰਡ ਦੇ ਅਧਿਕਾਰੀਆਂ ਨੇ ਭਾਰਤੀ ਟੀਮ ਨੂੰ ਅਪਮਾਨਿਤ ਕੀਤਾ, ਜਿਸ ਨਾਲ ਰਤਨ ਟਾਟਾ ਨੇ ਆਪਣੇ ਟੀਚਿਆਂ ’ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਲਿਆ।

ਇਸ ਅਪਮਾਨ ਤੋਂ ਬਾਅਦ ਟਾਟਾ ਨੇ ਕੰਪਨੀ ਨੂੰ ਨਾ ਵੇਚਣ ਦਾ ਫੈਸਲਾ ਕੀਤਾ। 2008 ਵਿਚ ਉਨ੍ਹਾਂ ਨੇ ਫੋਰਡ ਦੀ ਜੇ. ਐੱਲ. ਆਰ. (ਜੈਗੁਆਰ ਲੈਂਡ ਰੋਵਰ) ਨੂੰ 2.23 ਅਰਬ ਅਮਰੀਕੀ ਡਾਲਰ ਵਿਚ ਖਰੀਦਿਆ, ਜਿਸ ਨਾਲ ਬ੍ਰਿਟਿਸ਼ ਬਰਾਂਡ ਨੂੰ ਗਲੋਬਲ ਕਾਰ ਬਾਜ਼ਾਰ ਵਿਚ ਮਜ਼ਬੂਤੀ ਨਾਲ ਸਥਾਪਤ ਕਰਨ ਵਿਚ ਮਦਦ ਮਿਲੀ। ਜੇ. ਐੱਲ. ਆਰ. ਦੇ ਸੀ. ਈ. ਓ. ਐਡ੍ਰੀਅਨ ਮਾਰਡੇਲ ਨੇ ਟਾਟਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਅਗਵਾਈ ਨਾਲ ਕੰਪਨੀ ਨੇ ਵਿਲੱਖਣ ਸਫਲਤਾ ਹਾਸਲ ਕੀਤੀ।


Harinder Kaur

Content Editor

Related News