ਦਿੱਲੀ ਹਵਾਈ ਅੱਡੇ ਤੋਂ ਹੁਣ 150 ਸਥਾਨਾਂ ਲਈ ਉਡਾਣ ਸੇਵਾਵਾਂ
Tuesday, Dec 17, 2024 - 05:48 AM (IST)
ਨਵੀਂ ਦਿੱਲੀ - ਦਿੱਲੀ ਹਵਾਈ ਅੱਡੇ ਤੋਂ ਹੁਣ 150 ਸਥਾਨਾਂ ਲਈ ਉਡਾਣ ਸੇਵਾਵਾਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ। ਏਅਰਪੋਰਟ ਆਪਰੇਟਰ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (ਡਾਇਲ) ਨੇ ਕਿਹਾ ਕਿ ਇਹ 150 ਸਥਾਨਾਂ ਤੱਕ ਸੰਪਰਕ ਮੁਹੱਈਆ ਕਰਾਉਣ ਵਾਲਾ ਦੇਸ਼ ਦਾ ਪਹਿਲਾ ਹਵਾਈ ਅੱਡਾ ਬਣ ਗਿਆ ਹੈ।
ਬਿਆਨ ਅਨੁਸਾਰ ਐਤਵਾਰ ਨੂੰ ਥਾਈ ਏਅਰ ਏਸ਼ੀਆ ਐਕਸ ਨੇ ਦਿੱਲੀ ਅਤੇ ਬੈਂਕਾਕ-ਡਾਨ ਮੁਯਾਂਗ (ਡੀ. ਐੱਮ. ਕੇ.) ਦੇ ਵਿਚਾਲੇ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ, ਜੋ ਦਿੱਲੀ ਹਵਾਈ ਅੱਡੇ ਨਾਲ ਜੁੜਿਆ 150ਵਾਂ ਸਥਾਨ ਹੈ। ਇਸ ’ਚ ਕਿਹਾ ਗਿਆ,‘ਭਾਰਤ ਤੋਂ ਲੰਬੀ ਦੂਰੀ ਦੇ ਸਾਰੇ ਸਥਾਨਾਂ ’ਚੋਂ 88 ਫੀਸਦੀ ਸਥਾਨ ਦਿੱਲੀ ਨਾਲ ਜੁੜੇ ਹਨ ਅਤੇ ਭਾਰਤ ਤੋਂ ਜਾਣ ਵਾਲੀਆਂ ਲੰਬੀ ਦੂਰੀ ਦੀਆਂ ਸਾਰੀਆਂ ਹਫਤਾਵਾਰੀ ਉਡਾਣਾਂ ’ਚੋਂ 56 ਫੀਸਦੀ ਦਿੱਲੀ ਤੋਂ ਰਵਾਨਾ ਹੁੰਦੀਆਂ ਹਨ।’ ਬਿਆਨ ਅਨੁਸਾਰ,‘ਭਾਰਤ ਤੋਂ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਕੁੱਲ ਯਾਤਰੀਆਂ ’ਚੋਂ 42 ਫੀਸਦੀ ਦਿੱਲੀ ਹਵਾਈ ਅੱਡੇ ਤੋਂ ਹੀ ਯਾਤਰਾ ਕਰਦੇ ਹਨ।’