Parle G ਨੇ ਲਿਆ ਇਹ ਵੱਡਾ ਫ਼ੈਸਲਾ, ਟੀ.ਵੀ.ਚੈਨਲਾਂ ਨੂੰ ਸੋਚਣ ਲਈ ਕਰੇਗਾ ਮਜ਼ਬੂਰ

Monday, Oct 12, 2020 - 06:39 PM (IST)

Parle G ਨੇ ਲਿਆ ਇਹ ਵੱਡਾ ਫ਼ੈਸਲਾ, ਟੀ.ਵੀ.ਚੈਨਲਾਂ ਨੂੰ ਸੋਚਣ ਲਈ ਕਰੇਗਾ ਮਜ਼ਬੂਰ

ਮੁੰਬਈ — ਪਿਛਲੇ ਕਈ ਸਾਲਾਂ ਤੋਂ ਆਮ ਆਦਮੀ ਦਾ ਬਿਸਕੁੱਟ ਬਣਾਉਣ ਵਾਲੀ ਕੰਪਨੀ 'Parle-G ' ਨੇ ਇਕ ਵੱਡਾ ਫ਼ੈਸਲਾ ਲਿਆ ਹੈ। ਕੰਪਨੀ ਨੇ ਉਨ੍ਹਾਂ ਚੈਨਲਾਂ 'ਤੇ ਇਸ਼ਤਿਹਾਰ ਨਾ ਦੇਣ ਦਾ ਫੈਸਲਾ ਕੀਤਾ ਹੈ ਜੋ ਸਮਾਜ ਵਿਚ ਕਥਿਤ ਤੌਰ 'ਤੇ ਜ਼ਹਿਰ ਘੋਲਦੇ ਹਨ ਅਤੇ ਅਪਮਾਨਜਨਕ ਸਮੱਗਰੀ ਨੂੰ ਪ੍ਰਸਾਰਿਤ ਕਰਦੇ ਹਨ। ਇਹ ਜਾਣਕਾਰੀ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਕੰਪਨੀ ਨੇ ਇਹ ਫੈਸਲਾ ਅਜਿਹੇ ਸਮੇਂ ਕੀਤਾ ਹੈ ਜਦੋਂ ਮੁੰਬਈ ਪੁਲਸ ਨੇ ਕੁਝ ਦਿਨ ਪਹਿਲਾਂ ਇੱਕ ਟੈਲੀਵਿਜ਼ਨ ਰੇਟਿੰਗ ਨਾਲ ਛੇੜਛਾੜ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਮੁੰਬਈ ਪੁਲਸ ਦੀ ਕਾਰਵਾਈ ਤੋਂ ਬਾਅਦ ਟੀ.ਵੀ. ਮੀਡੀਆ ਨੂੰ ਇਸ਼ਤਿਹਾਰ ਦੇਣ ਵਾਲੀਆਂ ਵੱਡੀਆਂ ਕੰਪਨੀਆਂ ਅਤੇ ਮੀਡੀਆ ਏਜੰਸੀਆਂ ਇਸ ਨੂੰ ਬਰੀਕੀ ਨਾਲ ਦੇਖ ਰਹੀਆਂ ਹਨ।

ਪਾਰਲੇ ਜੀ ਕੰਪਨੀ ਦੇ ਸੀਨੀਅਰ ਅਧਿਕਾਰੀ ਕ੍ਰਿਸ਼ਨਾਰਾਓ ਬੁੱਧ ਦਾ ਕਹਿਣਾ ਹੈ, 'ਕੰਪਨੀ ਸਮਾਜ ਵਿਚ ਜ਼ਹਿਰ ਫੈਲਾਉਣ ਵਾਲੀ ਸਮੱਗਰੀ ਦੇ ਪ੍ਰਸਾਰਣ ਕਰਨ ਵਾਲੇ ਨਿਊਜ਼ ਚੈਨਲਾਂ 'ਤੇ ਇਸ਼ਤਿਹਾਰ ਨਹੀਂ ਦੇਵੇਗੀ।' ਉਨ੍ਹਾਂ ਨੇ ਅੱਗੇ ਕਿਹਾ, 'ਅਸੀਂ ਅਜਿਹੀਆਂ ਸੰਭਾਵਨਾਵਾਂ ਦੀ ਪੜਚੋਲ ਕਰ ਰਹੇ ਹਾਂ ਜਿਸ ਵਿਚ ਹੋਰ ਵਿਗਿਆਪਨਕਰਤਾ ਇਕੱਠੇ ਹੋਣ ਅਤੇ ਨਿਊਜ਼ ਚੈਨਲਾਂ 'ਤੇ ਆਪਣੇ ਇਸ਼ਤਿਹਾਰਬਾਜ਼ੀ ਦੇ ਖਰਚੇ 'ਤੇ ਕੰਟਰੋਲ ਰੱਖਣ, ਤਾਂ ਜੋ ਸਾਰੇ ਨਿਊਜ਼ ਚੈਨਲਾਂ ਨੂੰ ਸਿੱਧਾ ਸੰਦੇਸ਼ ਮਿਲੇ ਕਿ ਉਨ੍ਹਾਂ ਨੂੰ ਆਪਣੀ ਸਮੱਗਰੀ ਨੂੰ ਬਦਲਣਾ ਹੋਵੇਗਾ।'

 

ਪਾਰਲੇ-ਜੀ ਦੇ ਫੈਸਲੇ ਦੀ ਸੋਸ਼ਲ ਮੀਡੀਆ 'ਤੇ ਹੋਈ ਪ੍ਰਸ਼ੰਸਾ 

ਪਾਰਲੇ ਜੀ ਦੇ ਫੈਸਲੇ ਦੀ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਾ ਹੋ ਰਹੀ ਹੈ। ਕੰਪਨੀ ਦਾ ਮੰਨਣਾ ਹੈ ਕਿ ਨਫਰਤ ਅਤੇ ਸਮਾਜਿਕ ਸਦਭਾਵਨਾ ਨੂੰ ਵਿਗਾੜਨ ਵਾਲੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਚੈਨਲਾਂ ਦਾ ਅਸਲ ਨਿਸ਼ਾਨਾ ਖਪਤਕਾਰਾਂ ਤੱਕ ਪਹੁੰਚ ਨਹੀਂ ਹੈ।
ਸੋਸ਼ਲ ਮੀਡੀਆ 'ਤੇ ਇਕ ਉਪਭੋਗਤਾ ਨੇ ਕੰਪਨੀ ਦੇ ਇਸ ਕਦਮ ਦੀ ਪ੍ਰਸ਼ੰਸਾ ਕਰਦਿਆਂ ਲਿਖਿਆ, 'ਇਹ ਦੇਸ਼ ਲਈ ਚੰਗਾ ਹੈ।

ਦੂਜੇ ਉਪਭੋਗਤਾ ਨੇ ਲਿਖਿਆ, 'ਸ਼ਾਨਦਾਰ ਪਲ', ਸੋਸ਼ਲ ਮੀਡੀਆ 'ਤੇ, ਬਹੁਤ ਸਾਰੇ ਉਪਭੋਗਤਾਵਾਂ ਨੇ ਹੋਰ ਕੰਪਨੀਆਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਵੱਧ ਤੋਂ ਵੱਧ ਕੰਪਨੀਆਂ ਨੂੰ ਇਸ ਮਾਰਗ 'ਤੇ ਚੱਲਣਾ ਚਾਹੀਦਾ ਹੈ ਅਤੇ ਉਮੀਦ ਹੈ ਕਿ ਵਧੇਰੇ ਕੰਪਨੀਆਂ ਇਸ ਦਾ ਪਾਲਣ ਕਰਨਗੀਆਂ ਅਤੇ ਸਾਨੂੰ ਸਕਾਰਾਤਮਕ ਤਬਦੀਲੀ ਵੇਖਣ ਨੂੰ ਮਿਲੇਗੀ।'

ਇਹ ਵੀ ਪੜ੍ਹੋ: ਇੰਝ ਖ਼ਰੀਦ ਸਕਦੇ ਹੋ ਸਸਤਾ ਸੋਨਾ, ਸਰਕਾਰ ਦੇ ਰਹੀ ਹੈ ਮੌਕਾ, ਜਾਣੋ ਕਿਵੇਂ

ਉਦਯੋਗਪਤੀ ਰਾਜੀਵ ਬਜਾਜ ਨੇ ਪਾਰਲੇ-ਜੀ ਤੋਂ ਪਹਿਲਾਂ ਚੁੱਕਿਆ ਸੀ ਇਹ ਕਦਮ 

ਉਦਯੋਗਪਤੀ ਅਤੇ ਬਜਾਜ ਆਟੋ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਨੇ ਪਹਿਲਾਂ ਉਨ੍ਹਾਂ ਦੇ ਇਸ਼ਤਿਹਾਰ ਲਈ ਤਿੰਨ ਨਿਊਜ਼ ਚੈਨਲਾਂ ਨੂੰ ਬਲੈਕਲਿਸਟ ਕੀਤਾ ਸੀ। ਇਸ 'ਤੇ ਰਾਜੀਵ ਬਜਾਜ ਨੇ ਕਿਹਾ ਕਿ ਇਕ ਮਜ਼ਬੂਤ ​​ਬ੍ਰਾਂਡ ਉਹ ਅਧਾਰ ਹੁੰਦਾ ਹੈ ਜਿਸ 'ਤੇ ਇਕ ਮਜ਼ਬੂਤ ​​ਕਾਰੋਬਾਰ ਖੜ੍ਹਾ ਹੁੰਦਾ ਹੈ ਅਤੇ ਦਿਨ ਦੇ ਅੰਤ 'ਚ ਇਕ ਵਪਾਰੀ ਦਾ ਉਦੇਸ਼ ਵੀ ਸਮਾਜ ਨੂੰ ਕੁਝ ਯੋਗਦਾਨ ਦੇਣ ਦਾ ਹੁੰਦਾ ਹੈ। ਰਾਜੀਵ ਬਜਾਜ ਨੇ ਅੱਗੇ ਕਿਹਾ, 'ਸਾਡਾ ਬ੍ਰਾਂਡ ਕਦੇ ਵੀ ਕਿਸੇ ਵੀ ਅਜਿਹੀ ਚੀਜ਼ ਨਾਲ ਨਹੀਂ ਜੁੜਿਆ ਹੈ ਜੋ ਸਾਨੂੰ ਲੱਗਦਾ ਹੈ ਕਿ ਉਹ ਸਮਾਜ ਵਿਚ ਜ਼ਹਿਰ ਦਾ ਸਰੋਤ ਹੈ'।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ! ਦੀਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਤੇ ਸੂਬਿਆਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ

ਜਾਣੋ ਟੀ. ਵੀ. ਚੈਨਲਾਂ ਦੀ ਟੀਆਰਪੀ ਰੇਟਿੰਗ ਬਾਰੇ

ਟੀ.ਆਰ.ਪੀ. ਰੇਟਿੰਗ ਉਹ ਸਾਧਨ ਹੈ ਜਿਸ ਦੁਆਰਾ ਇਹ ਪਤਾ ਲੱਗਦਾ ਹੈ ਕਿ ਕਿਹੜੇ ਟੀ.ਵੀ ਸ਼ੋਅ ਨੂੰ ਸਭ ਤੋਂ ਵੱਧ ਵੇਖਿਆ ਜਾ ਰਿਹਾ ਹੈ। ਇਸ ਦੇ ਜ਼ਰੀਏ ਟੀ.ਵੀ. ਚੈਨਲ 'ਤੇ ਦਰਸ਼ਕਾਂ ਦੀ ਪਸੰਦ ਅਤੇ ਨਾ-ਪਸੰਦ ਦਾ ਅੰਦਾਜ਼ਾ ਲਗਾ ਕੇ ਟੀ.ਵੀ. 'ਤੇ ਹੋਰ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਜਿਹੜੇ  ਚੈਨਲ ਜਿਸਦਾ ਟੀ.ਆਰ.ਪੀ. ਹੁੰਦੀ ਹੈ, ਉਸ ਚੈਨਲ ਨੂੰ ਮਸ਼ਹੂਰ ਚੈਨ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: ਆਧਾਰ ਕਾਰਡ ਦਾ ਬਦਲੇਗਾ ਰੂਪ ਤੇ ਖ਼ਰਾਬ ਹੋਣ ਦੀ ਚਿੰਤਾ ਹੋਈ ਖ਼ਤਮ, ਇਸ ਤਰ੍ਹਾਂ ਦਿਓ ਆਰਡਰ


author

Harinder Kaur

Content Editor

Related News