4 ਸਾਲ ਬਾਅਦ ਸਰਕਾਰੀ ਕੰਪਨੀਆਂ ਦੇ ਸ਼ੇਅਰਾਂ ਚ ਪਰਤੀ ਰੌਣਕ, ਨਿਵੇਸ਼ਕਾਂ ਦੀ ਜਾਇਦਾਦ 4 ਲੱਖ ਕਰੋੜ ਵਧੀ

03/13/2021 3:53:39 PM

ਮੁੰਬਈ - ਲਗਾਤਾਰ 4 ਸਾਲ ਤੱਕ ਸ਼ੇਅਰ ਬਾਜ਼ਾਰ ਦੀ ਰਫ਼ਤਾਰ ਤੋਂ ਪਿੱਛੇ ਚਲਣ ਵਾਲੇ ਪੀਐਸਯੂ ਸ਼ੇਅਰ ਇਸ ਸਾਲ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। 2021 ਦੇ ਸਿਰਫ ਦੋ ਮਹੀਨਿਆਂ ਵਿਚ ਹੀ ਬੰਬਈ ਸਟਾਕ ਐਕਸਚੇਂਜ ਦਾ ਪੀ.ਐਸ.ਯੂ. ਇੰਡੈਕਸ ਜਿਥੇ 23.4 ਫ਼ੀਸਦ ਚੜ੍ਹਿਆ ਹੈ ਉਥੇ ਸੈਂਸੈਕਸ ਦਾ ਰਿਟਰਨ 7.4 ਫ਼ੀਸਦ ਰਿਹਾ ਹੈ।

31 ਦਸੰਬਰ 2020 ਤੋਂ 10 ਮਾਰਚ ਦੇ ਵਿਚਕਾਰ ਪੀ.ਐਸ.ਯੂ. ਇੰਡੈਕਸ ਵਿਚ ਸ਼ਾਮਲ 60 ਕੰਪਨੀਆਂ ਦੇ ਨਿਵੇਸ਼ਕਾ ਦੀ ਜਾਇਦਾਦ ਚਾਰ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਵਧ ਗਈ ਹੈ। ਪੀ.ਐਸ.ਯੂ. ਸ਼ੇਅਰ ਇਸ ਸਾਲ ਹੁਣ ਤੱਕ ਇਨਫਰਾਸਟਰੱਕਚਰ ਦੇ ਬਾਅਦ ਬਿਹਤਰ ਪ੍ਰਦਰਸ਼ਨ ਕਰਨ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਹੈ। ਇਹ ਜਾਣਕਾਰੀ ਇਕ ਵਿਸ਼ਲੇਸ਼ਣ ਤੋਂ ਸਾਹਮਣੇ ਆਈ ਹੈ। ਟਾਪ ਪਰਫਾਰਮਿੰਗ ਪੀ.ਐਸ.ਯੂ. ਸ਼ੇਅਰਾਂ ਨੇ 58-121 ਫ਼ੀਸਦ ਰਿਟਰਨ ਦਿੱਤਾ ਹੈ। ਹਿੰਦੁਸਤਾਨ ਕਾਪਰ ਨੇ 121 ਫੀਸਦ, ਬੈਂਕ ਆਫ ਮਹਾਰਾਸ਼ਟਰ ਨੇ 76 ਫ਼ੀਸਦ, ਐਮ.ਐਮ.ਟੀ.ਸੀ. ਨੇ 74 ਫ਼ੀਸਦ, ਐਨ.ਬੀ.ਸੀ.ਸੀ. ਨੇ 69 ਫ਼ੀਸਦ ਅਤੇ ਬੈਂਕ ਆਫ ਇੰਡੀਆ ਨੇ 58 ਫੀਸਦ ਰਿਟਰਨ ਦਿੱਤਾ ਹੈ। 10 ਮਾਰਚ ਨੂੰ ਪੀ.ਐਸ.ਯੂ. ਇੰਡੈਕਸ 7,132.12 ਅਤੇ ਸੈਂਸੈਕਸ 51,279.51 'ਤੇ ਬੰਦ ਹੋਏ। 31 ਦਸੰਬਰ 2020 ਨੂੰ ਇਹ ਦੋਵੇਂ ਇੰਡੈਕਸ ਕ੍ਰਮਵਾਰ 5,781.29 ਅਤੇ 47,751.33 'ਤੇ ਸਨ।

ਇਹ ਵੀ ਪੜ੍ਹੋ : Amazon ਤੇ Flipkart ਦੀ ਛੁੱਟੀ ਕਰੇਗਾ ਭਾਰਤੀ ਈ-ਪੋਰਟਲ, ਕਾਰੋਬਾਰੀਆਂ ਤੇ ਗਾਹਕਾਂ ਦੀਆਂ ਲੱਗਣਗੀਆਂ ਮੌਜਾਂ

ਸਰਕਾਰੀ ਬੈਂਕਾਂ ਨੇ ਦਿੱਤਾ 76 ਫ਼ੀਸਦੀ ਤੱਕ ਰਿਟਰਨ, ਨਿੱਜੀ ਬੈਂਕ ਨੇ 23 ਫ਼ੀਸਦੀ

ਜ਼ਿਆਦਾਤਰ ਸਰਕਾਰੀ ਬੈਂਕਾਂ ਨੇ 26 ਤੋਂ ਲੈ ਕੇ 76 ਫ਼ੀਸਦੀ ਤੱਕ ਰਿਟਰਨ ਦਿੱਤਾ ਹੈ ਜਦੋਂਕਿ ਇੰਡਸਇੰਡ ਬੈਂਕ , ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ. ਅਤੇ ਐਚ.ਡੀ.ਐਫ.ਸੀ. ਬੈਂਕ ਦਾ ਰਿਟਰਨ 8 ਤੋਂ ਲੈ ਕੇ  23 ਫ਼ੀਸਦ ਰਿਹਾ ਹੈ। ਸਰਕਾਰੀ ਕੰਪਨੀਆਂ ਬੀ.ਐਸ.ਐਨ.ਐਲ. ਦੇ ਮੁਕਾਬਲੇ ਨਿੱਜੀ ਖੇਤਰ ਦੀ ਮੁਕਾਬਲੇਬਾਜ਼ ਕੰਪਨੀ ਥਮੈਕਸ ਦੇ ਸ਼ੇਅਰ ਦਾ ਰਿਟਰਨ 5 ਫ਼ੀਸਦੀ ਤੱਕ ਘੱਟ ਰਿਹਾ ਹੈ।

ਇਹ ਵੀ ਪੜ੍ਹੋ : ਲਗਾਤਾਰ ਡਿੱਗ ਰਿਹਾ ਸੋਨੇ ਦਾ ਭਾਅ, ਰਿਕਾਰਡ ਪੱਧਰ ਤੋਂ 11691 ਰੁਪਏ ਹੋਇਆ ਸਸਤਾ

ਪੀ.ਐਸ.ਯੂ. ਇੰਡੈਕਸ ਦੇ 94 ਫ਼ੀਸਦੀ ਸ਼ੇਅਰਾਂ ਨੇ ਦਿੱਤਾ ਪਾਜ਼ੇਟਿਵ ਰਿਟਰਨ

ਪੀ.ਐਸ.ਯੂ. ਇੰਡੈਕਸ ਵਿਚ ਸ਼ਾਮਲ 94 ਫ਼ੀਸਦ ਸ਼ੇਅਰਾਂ ਨੇ ਬੀਤੇ ਸਵਾ ਦੋ ਮਹੀਨਿਆਂ ਵਿਚ ਪਾਜ਼ੇਟਿਵ ਰਿਟਰਨ ਦਿੱਤਾ ਜਦੋਂਕਿ ਸੈਂਸੈਕਸ ਦੇ 76 ਫ਼ੀਸਦੀ ਸ਼ੇਅਰਾਂ ਦਾ ਰਿਟਰਨ ਪਾਜ਼ੇਟਿਵ ਰਿਹਾ। ਸੈਂਸੈਕਸ ਵਿਚ ਸ਼ਾਮਲ ਚਾਰ ਪੀ.ਐਸ.ਯੂ., - SBI, ONGC,Power Grid ਅਤੇ NTPC ਦੇ ਸ਼ੇਅਰਾਂ ਨੇ ਬੀਤੇ ਸਵਾ ਦੋ ਮਹੀਨਿਆਂ ਵਿਚ ਕ੍ਰਮਵਾਰ 41 ਫ਼ੀਸਦ, 23 ਫ਼ੀਸਦ, 13 ਫ਼ੀਸਦ ਅਤੇ 10 ਫ਼ੀਸਦ ਰਿਟਰਨ ਦਿੱਤਾ ਹੈ। ਇਹ ਸਭ ਤੋਂ ਵਧ ਮਾਰਕਿਟ ਕੈਪ ਵਾਲੀਆਂ ਕੰਪਨੀਆਂ ਹਨ।

ਇਸ ਕਾਰਨ ਵਾਧਾ ਕੀਤਾ ਜਾ ਰਿਹਾ ਹੈ ਦਰਜ

ਸਰਕਾਰ ਨੇ ਪੀ.ਐਸ.ਯੂ. ਦੇ ਨਿੱਜੀਕਰਨ ਦਾ ਰੋਡਮੈਪ ਤਿਆਰ ਕੀਤਾ ਹੈ। ਬੈਂਕਾਂ ਦੇ ਰੀਕੈਪੇਟਾਈਜ਼ੇਸ਼ਨ ਅਤੇ ਐਲ.ਆਈ.ਸੀ. ਦਾ ਆਈ.ਪੀ.ਓ. ਲਿਆਉਣ ਦਾ ਐਲਾਨ ਵੀ ਕੀਤਾ ਹੈ। ਸਰਕਾਰੀ ਕੰਪਨੀਆਂ ਦੇ ਲੈਂਡ ਬੈਂਕ ਵੀ ਮਾਨਿਟਾਈਜ਼ ਕਰਨ ਦੀ ਯੋਜਨਾ ਹੈ। 

ਇਹ ਵੀ ਪੜ੍ਹੋ : ਗਰਮੀਆਂ 'ਚ ਏ.ਸੀ., ਕੂਲਰ,ਪੱਖੇ ਲਿਆਉਣਗੇ ਪਸੀਨਾ, ਵਧਣਗੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News