ਤਿਉਹਾਰਾਂ ਦੇ ਸੀਜ਼ਨ 'ਚ ਖ਼ੂਬ ਹੋ ਰਹੀ ਘੁੰਮਣ ਦੀ ਤਿਆਰੀ, ਮੁੜ ਲੀਹ 'ਤੇ ਆਉਣਗੀਆਂ ਟ੍ਰੈਵਲ ਕੰਪਨੀਆਂ

Friday, Sep 23, 2022 - 04:47 PM (IST)

ਤਿਉਹਾਰਾਂ ਦੇ ਸੀਜ਼ਨ 'ਚ ਖ਼ੂਬ ਹੋ ਰਹੀ ਘੁੰਮਣ ਦੀ ਤਿਆਰੀ, ਮੁੜ ਲੀਹ 'ਤੇ ਆਉਣਗੀਆਂ ਟ੍ਰੈਵਲ ਕੰਪਨੀਆਂ

ਬਿਜਨੈਸ ਡੈਸਕ : ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਦੌਰਾਨ ਲੋਕਾਂ 'ਚ ਉਤਸ਼ਾਹ ਦੇਖਿਆ ਜਾ ਰਿਹਾ ਹੈ। ਲੋਕ ਤਿਉਹਾਰੀ ਸੀਜ਼ਨ 'ਚ ਛੁੱਟੀਆਂ ਮਨਾਉਣ ਲਈ ਵੱਖ-ਵੱਖ ਯਾਤਰਾਵਾਂ ਕਰਦੇ ਹਨ। ਅਗਾਊਂ ਬੁਕਿੰਗ ਦੇ ਰੁਝਾਨਾਂ ਦੇ ਅਨੁਸਾਰ  ਯਾਤਰਾ ਅਤੇ ਪਰਾਹੁਣਚਾਰੀ ਕੰਪਨੀਆਂ ਦੇ ਕਾਰਜਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਵਿਚ ਆਉਣ ਵਾਲੇ ਤਿਉਹਾਰੀ ਸੀਜ਼ਨ ਦੀਆਂ ਛੁੱਟੀਆਂ ਮਨਾਉਣ ਦਾ ਰੁਝਾਨ ਦਿਖਾਈ ਦੇ ਰਿਹਾ ਹੈ। 

ਮੇਕਮਾਈਟ੍ਰਿਪ ਅਤੇ ਗੋਇਬੀਬੋ ਦੇ ਸੀ.ਓ.ਓ ਵਿਪੁਲ ਪ੍ਰਕਾਸ਼ ਨੇ ਕਿਹਾ ਕਿ ਮੌਜੂਦਾ ਅੰਕੜੇ ਦਰਸਾਉਂਦੇ ਹਨ ਕਿ ਤਿਉਹਾਰਾਂ 'ਚ ਯਾਤਰਾ ਸੀਜ਼ਨ ਵਿਚ ਬੁਕਿੰਗ ਹੋਰ ਵੀ ਵਧੇਗੀ। ਟ੍ਰੈਵਲ ਕੰਪਨੀਆਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਗੋਆ, ਪੋਰਟ ਬਲੇਅਰ, ਉਦੈਪੁਰ ਵਰਗੇ ਮਨੋਰੰਜਨ ਸਥਾਨਾਂ ਦੀ ਬੁਕਿੰਗ ਵਿੱਚ 40 ਫ਼ੀਸਦੀ ਵਾਧੇ ਨੂੰ ਦੇਖ ਰਹੇ ਹਨ ਜੋ ਮਾਹਾਮਾਰੀ ਤੋਂ ਦਿਨਾਂ ਤੋਂ 26 ਫ਼ੀਸਦੀ ਵੱਧ ਹੈ।

ਇਹ ਵੀ ਪੜ੍ਹੋ : ਟੈਲੀ ਕਮਿਊਨਿਕੇਸ਼ਨ ਬਿੱਲ 2022,ਬਦਲੇਗਾ ਟੈਲੀਕਾਮ ਦੀ ਤਸਵੀਰ

SOTC ਟਰੈਵਲ ਦੇ ਮੈਨੇਜਿੰਗ ਡਾਇਰੈਕਟਰ ਵਿਸ਼ਾਲ ਸੂਰੀ ਨੇ ਕਿਹਾ ਕਿ ਇਸ ਵਿਾਰ ਕੰਪਨੀਆਂ ਨੂੰ ਲਾਭ ਹੋਣਾ ਸ਼ੁਰੂ ਹੋ ਚੁੱਕਾ ਹੈ। ਇਸ ਵਾਰ  ਘਰੇਲੂ ਕਾਰੋਬਾਰ ਪੂਰਵ-ਮਹਾਂਮਾਰੀ ਦੇ ਪੱਧਰਾਂ ਦੇ 100 ਫ਼ੀਸਦੀ ਤੋਂ ਵੱਧ ਹੈ।ਸੂਰੀ ਨੇ ਦੱਸਿਆ ਕਿ ਭਾਵੇਂ ਅੰਤਰਰਾਸ਼ਟਰੀ ਯਾਤਰਾ ਲਈ ਸਪਲਾਈ ਸਾਈਡ ਦੀਆਂ ਕੁਝ ਰੁਕਾਵਟਾਂ ਹਨ ਅਤੇ ਹਵਾਈ ਕਿਰਾਏ ਉੱਚੇ ਹਨ ਪਰ ਫਿਰ ਵੀ ਲੋਕਾਂ ਯਾਤਰਾ ਕਰਨ ਦੀ ਇੱਛਾ ਬਹੁਤ ਮਜ਼ਬੂਤ ਹੈ। ਇਸ ਵਾਰ ਵਿਦੇਸ਼ 'ਚ ਛੁੱਟੀਆਂ ਮਨਾਉਣ ਲਈ ਲਗਭਗ 55-60 ਫ਼ੀਸਦੀ ਯਾਤਰਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਛੋਟੀ ਦੂਰੀ ਦੀ ਯਾਤਰਾ ਵੀ ਕਾਫ਼ੀ ਮਹੱਤਵਪੂਰਨ ਹੋ ਗਈ ਹੈ।

ਇਹ ਵੀ ਪੜ੍ਹੋ : 2030 ਤੱਕ ਆਲ-ਇਲੈਕਟ੍ਰਿਕ ਹੋਣਗੀਆਂ ਵੋਲਵੋ ਦੀਆਂ ਕਾਰਾਂ

ਸੂਰੀ ਨੇ ਕਿਹਾ ਉਨ੍ਹਾਂ ਕੋਲ ਭਾਰਤ ਤੋਂ ਬਾਹਰ ਯਾਤਰਾ ਲਈ 1,700-1,800 ਲੋਕਾਂ ਦੀ ਵੱਡੀ ਸਮੂਹ ਬੁਕਿੰਗ ਹੈ। ਫੀਫਾ ਵਿਸ਼ਵ ਕੱਪ (ਨਵੰਬਰ ਅਤੇ ਦਸੰਬਰ ਵਿੱਚ) ਲਈ ਯੂਰਪ, ਆਸਟਰੇਲੀਆ ਅਤੇ ਕਤਰ ਇਸ ਮੰਗ 'ਚ ਸ਼ਾਮਲ ਹਨ। ਸੂਰੀ ਨੇ ਕਿਹਾ ਕਿ ਵੀਅਤਨਾਮ ਵਰਗੇ ਸਥਾਨ ਹੁਣ ਭਾਰਤੀ ਯਾਤਰੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਟ੍ਰੈਵਲ ਸਰਚ ਇੰਜਨ ਕਯਾਕ ਦੀ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ ਯਾਤਰਾ ਲਈ 1 ਸਤੰਬਰ ਤੋਂ 30 ਨਵੰਬਰ ਤੱਕ  2019 ਦੇ ਮੁਕਾਬਲੇ ਲਗਭਗ 118 ਫ਼ੀਸਦੀ ਵੱਧ ਸਰਚ ਕੀਤੀ ਗਈ ਹੈ।

ਇਸ ਨੂੰ ਦੇਖਦੇ ਹੋਏ ਭਾਰਤ ਦੇ ਕੰਟਰੀ ਮੈਨੇਜਰ, ਤਰੁਣ ਤਾਹਿਲਿਆਨੀ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਭਾਰਤੀ ਮਹਾਮਾਰੀ ਦੌਰਾਨ ਗੁਆਚੇ ਹੋਏ ਸਮੇਂ ਨੂੰ ਪੂਰਾ ਕਰ ਰਹੇ ਹਨ ਅਤੇ ਖੋਜਾਂ ਦੀ ਗਿਣਤੀ ਦੇ ਹਿਸਾਬ ਨਾਲ ਮਹਾਂਮਾਰੀ ਤੋਂ ਪਹਿਲਾਂ ਨਾਲੋਂ ਜ਼ਿਆਦਾ ਯਾਤਰਾ ਕਰਨ ਲਈ ਤਿਆਰ ਹਨ।

 


author

Harnek Seechewal

Content Editor

Related News