ADB ਨੇ ਵਿੱਤੀ ਸਾਲ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਵਧਾ ਕੇ 6.7 ਫ਼ੀਸਦੀ ਕੀਤਾ
Thursday, Dec 14, 2023 - 10:22 AM (IST)
ਨਵੀਂ ਦਿੱਲੀ (ਅਨਸ)– ਏਸ਼ੀਆ ਡਿਵੈੱਲਪਮੈਂਟ ਬੈਂਕ (ਏ. ਡੀ. ਬੀ.) ਨੇ ਬੁੱਧਵਾਰ ਨੂੰ ਕਿਹਾ ਕਿ ਵਿੱਤੀ ਸਾਲ 2023-24 ਵਿੱਚ ਭਾਰਤ ਦੀ ਅਰਥਵਿਵਸਥਾ 6.7 ਫ਼ੀਸਦੀ ਵਧੇਗੀ, ਜੋ ਸਤੰਬਰ ਵਿਚ ਲਗਾਏ ਗਏ ਅਨੁਮਾਨ 6.3 ਫ਼ੀਸਦੀ ਤੋਂ ਵੱਧ ਹੈ। ਵਿੱਤੀ ਸਾਲ 2024 ਦੀ ਦੂਜੀ ਤਿਮਾਹੀ ਵਿਚ ਭਾਰਤ ਦੀ ਜੀ. ਡੀ. ਪੀ. ਦਾ ਵਿਕਾਸ ਉਮੀਦ ਨਾਲੋਂ ਵੱਧ 7.6 ਫ਼ੀਸਦੀ ਰਿਹਾ, ਜਿਸ ਕਾਰਨ ਬੈਂਕ ਨੂੰ ਆਪਣੇ ਅਨੁਮਾਨ ’ਚ ਸੋਧ ਕਰਨੀ ਪਈ। ਬੈਂਕ ਨੇ ਇਕ ਰਿਪੋਰਟ ਵਿਚ ਕਿਹਾ ਕਿ ਨਿਰਮਾਣ, ਮਾਈਨਿੰਗ ਅਤੇ ਯੂਟੀਲਿਟੀ ਸਮੇਤ ਇੰਡਸਟਰੀਅਲ ਨੇ ਦੋਹਰੇ ਅੰਕਾਂ ਵਿਚ ਮਜ਼ਬੂਤ ਵਾਧਾ ਦਿਖਾਇਆ।
ਇਹ ਵੀ ਪੜ੍ਹੋ - ਸੋਨਾ ਖਰੀਦਣ ਦੇ ਚਾਹਵਾਨ ਲੋਕਾਂ ਲਈ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਭਾਰੀ ਗਿਰਾਵਟ
ਹਾਲਾਂਕਿ ਪੂਰੇ ਵਿੱਤੀ ਸਾਲ 2024 ਲਈ ਖੇਤੀਬਾੜੀ ਦੇ ਅਨੁਮਾਨ ਤੋਂ ਥੋੜਾ ਹੌਲੀ ਰਫ਼ਤਾਰ ਨਾਲ ਵਧਣ ਦਾ ਅਨੁਮਾਨ ਹੈ ਪਰ ਇੰਡਸਟਰੀਅਲ ਸੈਕਟਰ ਦਾ ਜ਼ਿਕਰਯੋਗ ਪ੍ਰਦਰਸ਼ਨ ਇਸ ਤੋਂ ਕਿਤੇ ਵੱਧ ਹੈ, ਜਿਸ ਦੇ ਨਤੀਜੇ ਵਜੋਂ ਉੱਪਰ ਵੱਲ ਸੋਧ ਹੋਵੇਗੀ। ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਵਿੱਤੀ ਸਾਲ 2025 ਲਈ ਆਪਣੇ ਵਿਕਾਸ ਅਨੁਮਾਨ ਨੂੰ 6.7 ਫ਼ੀਸਦੀ ’ਤੇ ਬਰਕਰਾਰ ਰੱਖਿਆ ਹੈ। ਵਿੱਤੀ ਸਾਲ 2024 ਵਿਚ ਖਪਤਕਾਰ ਖ਼ਰਚ ਅਤੇ ਐਕਸਪੋਰਟ ’ਚ ਹੌਲੀ ਵਾਧੇ ਦੇ ਬਾਵਜੂਦ ਸਰਕਾਰੀ ਖ਼ਰਚੇ ਨਾਲ ਅਰਥਵਿਵਸਥਾ ਨੂੰ ਉਤਸ਼ਾਹ ਮਿਲੇਗਾ।
ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ
ਭਾਰਤੀ ਮਹਿੰਗਾਈ 5.5 ਫ਼ੀਸਦੀ ਦੇ ਆਪਣੇ ਪਹਿਲਾਂ ਦੇ ਅਨੁਮਾਨ ’ਤੇ ਬਰਕਰਾਰ
ਏ. ਡੀ. ਬੀ. ਨੇ ਵਿੱਤੀ ਸਾਲ 2024 ਲਈ ਭਾਰਤੀ ਮਹਿੰਗਾਈ 5.5 ਫ਼ੀਸਦੀ ਦੇ ਆਪਣੇ ਪਹਿਲਾਂ ਦੇ ਅਨੁਮਾਨ ਨੂੰ ਬਰਕਰਾਰ ਰੱਖਿਆ ਹੈ। ਚੀਨ ਨੂੰ ਛੱਡ ਕੇ ਵਿਕਾਸਸ਼ੀਲ ਏਸ਼ੀਆ ਵਿਚ ਗ੍ਰੋਥ ਦੇ ਸਬੰਧ ਵਿਚ ਗਲੋਬਲ ਚੁਣੌਤੀਆਂ ਦੇ ਬਾਵਜੂਦ ਏ. ਡੀ. ਬੀ. ਰਿਪੋਰਟ ਆਸਵੰਦ ਬਣੀ ਹੋਈ ਹੈ। ਮਜ਼ਬੂਤ ਘਰੇਲੂ ਮੰਗ ਕਾਰਨ ਵਿੱਤੀ ਸਾਲ 2023 ਦੇ ਖੇਤਰ ਵਿਚ ਗ੍ਰੋਥ ਅਨੁਮਾਨ ਨੂੰ ਪਿਛਲੇ ਅਨੁਮਾਨ 4.7 ਤੋਂ ਵਧਾ ਕੇ 4.9 ਫ਼ੀਸਦੀ ਕਰ ਦਿੱਤਾ ਗਿਆ ਹੈ। 2024 ਲਈ ਅਨੁਮਾਨ 4.8 ਫ਼ੀਸਦੀ ’ਤੇ ਸਥਿਰ ਹੈ। ਰਿਪੋਰਟ ਨੇ ਖੇਤਰ ਲਈ ਆਪਣੇ ਵਿਕਾਸ ਅਨੁਮਾਨ ਨੂੰ ਵਧਾ ਦਿੱਤਾ ਹੈ, ਕਿਉਂਕਿ ਉਸ ਨੂੰ ਉਮੀਦ ਹੈ ਕਿ ਚੀਨ ਅਤੇ ਭਾਰਤ ਪਹਿਲਾਂ ਨਾਲੋਂ ਵੱਧ ਤੇਜ਼ੀ ਨਾਲ ਗ੍ਰੋਥ ਕਰਨਗੇ।
ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ
ਚੀਨ ਦੀ ਗ੍ਰੋਥ ਰੇਟ ਦਾ ਅਨੁਮਾਨ ਵਧਾਇਆ
ਏ. ਡੀ. ਬੀ. ਨੇ 2023 ਵਿਚ ਚੀਨ ’ਚ ਗ੍ਰੋਥ ਰੇਟ 5.2 ਫ਼ੀਸਦੀ ਤੱਕ ਪੁੱਜਣ ਦਾ ਅਨੁਮਾਨ ਲਗਾਇਆ ਹੈ, ਜੋ ਸਤੰਬਰ ਵਿਚ 4.9 ਫ਼ੀਸਦੀ ਦੇ ਪਿਛਲੇ ਅਨੁਮਾਨ ਨਾਲੋਂ ਵੱਧ ਹੈ। 2024 ਵਿਚ ਚੀਨ ਦੀ ਗ੍ਰੋਥ ਰੇਟ ਹੌਲੀ ਹੋ ਕੇ 4.5 ਫ਼ੀਸਦੀ ’ਤੇ ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ
ਵਿਕਾਸਸ਼ੀਲ ਏਸ਼ੀਆ ਵਿਚ ਮਹਿੰਗਾਈ ਪਿਛਲੇ ਸਾਲ ਦੇ 4.4 ਫ਼ੀਸਦੀ ਤੋਂ ਘਟ ਕੇ ਇਸ ਸਾਲ 3.5 ਫ਼ੀਸਦੀ ਤੱਕ ਘਟਣ ਦਾ ਅਨੁਮਾਨ ਹੈ, ਜੋ 2024 ਵਿਚ ਥੋੜਾ ਵਧ ਕੇ 3.6 ਫ਼ੀਸਦੀ ਹੋ ਜਾਏਗੀ। ਏ. ਡੀ. ਬੀ. ਨੇ ਚਿਤਾਵਨੀ ਦਿੱਤੀ ਹੈ ਕਿ ਪ੍ਰਮੁੱਖ ਅਰਥਵਿਵਸਥਾਵਾਂ ਵਿਚ ਉੱਚ ਵਿਆਜ ਦਰਾਂ ਨਾਲ ਵਿੱਤੀ ਅਸਥਿਰਤਾ ਹੋ ਸਕਦੀ ਹੈ ਅਤੇ ਅਲਨੀਨੋ ਜਾਂ ਯੂਕ੍ਰੇਨ ਜੰਗ ਦੀ ਰੁਕਾਵਟ ਨਾਲ ਮਹਿੰਗਾਈ ਵਧ ਸਕਦੀ ਹੈ, ਜਿਸ ਨਾਲ ਖਾਣਾ ਅਤੇ ਊਰਜਾ ਮਹਿੰਗੀ ਹੋ ਸਕਦੀ ਹੈ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8