ਫਿਸਲਣ ਤੋਂ ਬਾਅਦ ਅਰਬਪਤੀਆਂ ਦੀ ਸੂਚੀ 'ਚ ਅਡਾਨੀ ਦੀ ਲੰਬੀ ਛਲਾਂਗ, ਹੁਣ ਪਹੁੰਚੇ ਇਸ ਨੰਬਰ 'ਤੇ

03/03/2023 2:09:39 PM

ਬਿਜ਼ਨੈੱਸ ਡੈਸਕ—ਗੌਤਮ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਲਗਾਤਾਰ ਤਿੰਨ ਦਿਨਾਂ ਤੋਂ ਵਾਧਾ ਦੇਖਣ ਨੂੰ ਮਿਲਿਆ ਹੈ ਜਿਸ ਦਾ ਅਸਰ ਗੌਤਮ ਅਡਾਨੀ ਦੀ ਨੈੱਟਵਰਥ 'ਤੇ ਵੀ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਨੇ ਤਿੰਨ ਦਿਨਾਂ 'ਚ ਦੁਨੀਆ ਦੇ ਅਰਬਪਤੀਆਂ ਦੀ ਸੂਚੀ 'ਚ ਇੱਕ ਲੰਬੀ ਛਲਾਂਗ ਮਾਰੀ ਹੈ। ਬਲੂਮਬਰਗ ਦੇ ਅੰਕੜਿਆਂ ਮੁਤਾਬਕ ਗੌਤਮ ਅਡਾਨੀ ਨੇ ਸੁਪਰ 30 'ਚ ਵਾਪਸੀ ਕਰ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਕੁੱਲ ਜਾਇਦਾਦ ਵੀ 45 ਅਰਬ ਡਾਲਰ ਦੇ ਕਰੀਬ ਪਹੁੰਚ ਗਈ ਹੈ।
ਅੰਕੜਿਆਂ ਦੀ ਗੱਲ ਕਰੀਏ ਤਾਂ 27 ਫਰਵਰੀ ਤੋਂ ਲੈ ਕੇ ਹੁਣ ਤੱਕ ਯਾਨੀ 3 ਦਿਨਾਂ 'ਚ ਅਡਾਨੀ ਦੀ ਜਾਇਦਾਦ 'ਚ 7 ਅਰਬ ਡਾਲਰ ਯਾਨੀ ਕਰੀਬ 57 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਵੀਰਵਾਰ ਨੂੰ ਏਲਨ ਮਸਕ ਦੀ ਦੌਲਤ 'ਚ ਭਾਰੀ ਗਿਰਾਵਟ ਆਈ ਹੈ, ਉਨ੍ਹਾਂ ਨੂੰ ਇਕ ਦਿਨ 'ਚ 64 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ- ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ
ਅਡਾਨੀ ਦੀ ਕੁੱਲ ਜਾਇਦਾਦ 'ਚ ਵੱਡਾ ਵਾਧਾ
28 ਫਰਵਰੀ ਤੋਂ 2 ਫਰਵਰੀ ਵਿਚਕਾਰ ਅਡਾਨੀ ਦੀ ਨੈੱਟਵਰਥ 'ਚ ਕਾਫ਼ੀ ਵਾਧਾ ਹੋਇਆ ਹੈ। 27 ਫਰਵਰੀ ਨੂੰ ਅਡਾਨੀ ਦੀ ਕੁੱਲ ਜਾਇਦਾਦ 37.7 ਡਾਲਰ ਸੀ। ਇਸ ਤੋਂ ਬਾਅਦ, 28 ਫਰਵਰੀ ਨੂੰ, ਉਨ੍ਹਾਂ ਦੀ ਕੁੱਲ ਜਾਇਦਾਦ 2.2 ਅਰਬ ਵਧ ਗਈ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ 39.9 ਡਾਲਰ ਤੱਕ ਪਹੁੰਚ ਗਈ। 1 ਮਾਰਚ ਨੂੰ ਉਨ੍ਹਾਂ ਦੀ ਕੁੱਲ ਸੰਪਤੀ 'ਚ ਫਿਰ ਵਾਧਾ ਹੋਇਆ ਅਤੇ 3.2 ਅਰਬ ਡਾਲਰ ਦੇ ਵਾਧੇ ਨਾਲ ਕੁੱਲ ਸੰਪਤੀ 43.1 ਅਰਬ ਡਾਲਰ ਤੱਕ ਪਹੁੰਚ ਗਈ। 2 ਫਰਵਰੀ ਨੂੰ ਅਡਾਨੀ ਦੀ ਦੌਲਤ 'ਚ 1.6 ਅਰਬ ਡਾਲਰ ਦਾ ਵਾਧਾ ਹੋਇਆ ਅਤੇ ਕੁੱਲ ਦੌਲਤ 44.7 ਅਰਬ ਡਾਲਰ ਤੱਕ ਪਹੁੰਚ ਗਈ। ਇਸ ਦਾ ਮਤਲਬ ਹੈ ਕਿ ਤਿੰਨ ਦਿਨਾਂ 'ਚ ਅਡਾਨੀ ਦੀ ਕੁੱਲ ਜਾਇਦਾਦ 'ਚ 7 ਅਰਬ ਡਾਲਰ ਯਾਨੀ ਕਰੀਬ 57 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।

PunjabKesari

ਇਹ ਵੀ ਪੜ੍ਹੋ- 3200 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਸੋਨਾ, ਇਹ ਹੈ ਸੋਨੇ ਦਾ ਭਾਅ ਘਟਣ ਦੀ ਵਜ੍ਹਾ
ਸੁਪਰ 30 'ਚ ਅਡਾਨੀ ਦੀ ਵਾਪਸੀ
ਇਸ ਵਾਧੇ ਤੋਂ ਬਾਅਦ ਗੌਤਮ ਅਡਾਨੀ ਦੀ ਦੁਬਾਰਾ ਸੁਪਰ 30 'ਚ ਵਾਪਸੀ ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਗੌਤਮ ਅਡਾਨੀ ਹੁਣ ਦੁਨੀਆ ਦੇ ਅਰਬਪਤੀਆਂ ਦੀ ਸੂਚੀ 'ਚ ਚੋਟੀ ਦੇ 30 'ਚ ਵਾਪਸ ਆ ਗਏ ਹਨ। ਇਸ ਸਮੇਂ ਉਹ ਦੁਨੀਆ ਦੇ 28ਵੇਂ ਸਭ ਤੋਂ ਅਮੀਰ ਕਾਰੋਬਾਰੀ ਹਨ। ਕੁਝ ਦਿਨ ਪਹਿਲਾਂ ਉਹ ਦੁਨੀਆ ਦੇ ਟਾਪ 30 ਦੀ ਸੂਚੀ ਤੋਂ ਬਾਹਰ ਹੋ ਗਏ ਸਨ। 24 ਜਨਵਰੀ ਤੋਂ ਪਹਿਲਾਂ ਗੌਤਮ ਅਡਾਨੀ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਕਾਰੋਬਾਰੀ ਸਨ, ਉਨ੍ਹਾਂ ਦੀ ਕੁੱਲ ਜਾਇਦਾਦ 120 ਅਰਬ ਡਾਲਰ ਸੀ। ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਉਨ੍ਹਾਂ ਦੀ ਕੁੱਲ ਜਾਇਦਾਦ 'ਚ 75 ਅਰਬ ਡਾਲਰ ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ।

ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਬਿਜ਼ਨੈੱਸ ਕਲਾਸ 'ਚ ਪਰੋਸੇ ਗਏ ਖਾਣੇ 'ਚ ਦਿਖਿਆ ਜਿਉਂਦਾ ਰੇਂਗਦਾ ਹੋਇਆ ਕੀੜਾ, ਵੀਡੀਓ ਵਾਇਰਲ
ਏਲਨ ਮਸਕ ਨੂੰ 64 ਹਜ਼ਾਰ ਕਰੋੜ ਤੋਂ ਵੱਧ ਦਾ ਹੋਇਆ ਨੁਕਸਾਨ
ਦੂਜੇ ਪਾਸੇ ਏਲਨ ਮਸਕ ਦੀ ਸੰਪਤੀ 'ਚ ਵੀਰਵਾਰ ਨੂੰ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬਲੂਮਬਰਗ ਦੇ ਅਨੁਸਾਰ ਏਲਨ ਮਸਕ ਦੀ ਕੁੱਲ ਜਾਇਦਾਦ 'ਚ 7.71 ਅਰਬ ਡਾਲਰ ਯਾਨੀ 64 ਹਜ਼ਾਰ ਕਰੋੜ ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ, ਜਿਸ ਕਾਰਨ ਉਨ੍ਹਾਂ ਦੀ ਕੁੱਲ ਸੰਪਤੀ 176 ਅਰਬ  ਡਾਲਰ ਤੱਕ ਪਹੁੰਚ ਗਈ ਹੈ ਅਤੇ ਉਹ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਬਰਨਾਰਡ ਅਰਨਾਲਟ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਸਮੇਂ ਬਰਨਾਰਡ ਅਰਨਾਲਟ ਦੀ ਕੁੱਲ ਸੰਪਤੀ 187 ਅਰਬ ਡਾਲਰ ਤੱਕ ਪਹੁੰਚ ਗਈ ਹੈ ਅਤੇ ਉਹ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਹਨ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News