ACC ਅਤੇ ਅੰਬੂਜਾ ਤੋਂ ਬਾਅਦ ਜੇਪੀ ਪਾਵਰ ਦੀ ਸੀਮੈਂਟ ਯੂਨਿਟ ਖ਼ਰੀਦਣ ਦੀ ਤਿਆਰੀ 'ਚ ਗੌਤਮ ਅਡਾਨੀ

Tuesday, Oct 11, 2022 - 05:32 PM (IST)

ACC ਅਤੇ ਅੰਬੂਜਾ ਤੋਂ ਬਾਅਦ ਜੇਪੀ ਪਾਵਰ ਦੀ ਸੀਮੈਂਟ ਯੂਨਿਟ ਖ਼ਰੀਦਣ ਦੀ ਤਿਆਰੀ 'ਚ ਗੌਤਮ ਅਡਾਨੀ

ਮੁੰਬਈ : ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਸੀਮੈਂਟ ਖੇਤਰ 'ਚ ਆਪਣਾ ਦਬਦਬਾ ਵਧਾਉਣ ਲਈ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ACC ਅਤੇ ਅੰਬੂਜਾ ਸੀਮਿੰਟ ਕੰਪਨੀ ਦੀ ਪ੍ਰਾਪਤੀ ਤੋਂ ਬਾਅਦ ਅਡਾਨੀ ਸਮੂਹ ਜੇਪੀ ਪਾਵਰ ਵੈਂਚਰਸ ਲਿਮਟਿਡ ਦੀ ਸੀਮਿੰਟ ਯੂਨਿਟ ਖ਼ਰੀਦਣ ਦੀ ਤਿਆਰੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅਡਾਨੀ ਗਰੁੱਪ 5,000 ਕਰੋੜ ਰੁਪਏ 606 ਮਿਲੀਅਨ ਅਰਬ ਵਿੱਚ ਜੈਪ੍ਰਕਾਸ਼ ਗਰੁੱਪ ਦੀ ਸੀਮੈਂਟ ਯੂਨਿਟ ਖਰੀਦਣ ਲਈ ਗੱਲਬਾਤ ਕਰ ਰਿਹਾ ਹੈ। ਦੂਜੇ ਪਾਸੇ ਇੰਡੀਆ ਸੀਮੈਂਟਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੱਧ ਪ੍ਰਦੇਸ਼ 'ਚ ਚੂਨਾ ਪੱਥਰ ਦੀਆਂ ਖ਼ਾਨਾਂ ਅਤੇ ਜ਼ਮੀਨ ਸੱਜਣ ਜਿੰਦਲ ਦੀ ਕੰਪਨੀ ਜੇ.ਐੱਸ. ਡਬਲਿਊ ਨੂੰ ਵੇਚ ਦਿੱਤੀ ਹੈ।

ਇਹ ਵੀ ਪੜ੍ਹੋ :  ਸੇਬੀ ਮੁਖੀ ਨੇ ਨਿਵੇਸ਼ਕਾਂ ਨੂੰ ਸਲਾਹ ਦਿੱਤੀ, ਨਿਵੇਸ਼ ਕਰਨ ਤੋਂ ਪਹਿਲਾਂ ਵਰਤੋਂ ਸਾਵਧਾਨੀ

ਜੇਕਰ ਇਹ ਡੀਲ ਹੋ ਜਾਂਦੀ ਹੈ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਸੀਮਿੰਟ ਸੈਕਟਰ ਵਿੱਚ ਗੌਤਮ ਅਡਾਨੀ ਦਾ ਦਬਦਬਾ ਵਧੇਗਾ ਅਤੇ ਉਹ ਭਾਰਤ ਦੇ ਹੋਰ ਸੀਮਿੰਟ ਡੀਲਰਾਂ ਦੇ ਸਾਹਮਣੇ ਆ ਸਕਦਾ ਹੈ। ਗੌਤਮ ਅਡਾਨੀ ਦੇ ਸਮੂਹ ਨੇ ਮਈ ਵਿੱਚ ਸਵਿਟਜ਼ਰਲੈਂਡ ਦੀ ਹੋਲਸੀਮ ਲਿਮਟਿਡ ਤੋਂ ਅੰਬੂਜਾ ਸੀਮੈਂਟਸ ਲਿਮਟਿਡ ਅਤੇ ਏਸੀਸੀ ਲਿਮਟਿਡ ਨੂੰ ਖਰੀਦਿਆ ਅਤੇ ਭਾਰਤ ਦਾ ਦੂਜਾ ਸਭ ਤੋਂ ਵੱਡਾ ਸੀਮੈਂਟ ਉਤਪਾਦਕ ਬਣ ਗਿਆ ਹੈ। ਇਸਦੀ 67.5 ਮਿਲੀਅਨ ਟਨ ਪ੍ਰਤੀ ਸਾਲ ਦੀ ਸਥਾਪਿਤ ਉਤਪਾਦਨ ਸਮਰੱਥਾ ਹੈ।

ਜੇ.ਪੀ ਸੀਮੈਂਟ ਨੇ ਪਹਿਲਾਂ ਹੀ ਕਾਰੋਬਾਰ ਦਾ ਵੱਡਾ ਹਿੱਸਾ ਅਲਟ੍ਰਾਟੈੱਕ ਕਰੀਬ 16,000 ਰੁਪਏ 'ਚ ਖਰੀਦ ਲਿਆ ਹੈ। ਜੇ.ਪੀ ਸੀਮੈਂਟ ਕੋਲ ਹੁਣ ਕੁਝ ਹੀ ਇਕਾਈਆਂ ਬਚੀਆਂ ਸਨ ਜਿਨ੍ਹਾਂ ਨੂੰ ਹੁਣ ਅਡਾਨੀ ਸਮੂਹ ਕੋਲ ਵੇਚਿਆ ਜਾ ਰਿਹਾ ਹੈ। ਜੇ.ਪੀ ਸਮੂਹ ਅਤੇ ਉਸਦੀ ਸਹਾਇਕ ਇਕਾਈ ਜੈਪ੍ਰਕਾਸ਼ ਪਾਵਰ ਬੈਂਚਰ ਦੇ ਕੋਲ ਕੁੱਲ 1.05 ਕਰੋੜ ਟਨ ਸਾਲਾਨਾ ਸੀਮੈਂਟ ਬਣਾਉਣ ਦੀ ਸਮਰੱਥਾ ਸੀ। ਇਸ ਤੋਂ ਇਲਾਵਾ ਉਸ ਕੋਲ ਇਸਤੇਮਾਲ ਲਈ 339 ਮੈਗਾਵਾਟ ਦੀ ਸਮਰੱਥਾ ਵਾਲੇ ਬਿਜਲੀ ਉਪਕਰਨ ਵੀ ਮੌਜੂਦ ਸਨ ਪਰ ਸਮੂਹ ਨੇ ਨਕਦੀ ਸੰਕਟ ਕਾਰਨ ਆਪਣਾ ਕਾਰੋਬਾਰ ਵਧਾਉਣ ਦੀ ਯੋਜਨਾ ਟਾਲ ਦਿੱਤੀ।

ਇਹ ਵੀ ਪੜ੍ਹੋ :ਬੈਂਕ ਆਫ਼ ਅਮਰੀਕਾ ਦੀ ਚਿਤਾਵਨੀ, ਮੰਦੀ ਕਾਰਨ ਵਧ ਸਕਦੀ ਹੈ ਬੇਰੁਜ਼ਗਾਰੀ

ਮਾਹਿਰਾਂ ਦਾ ਕਿਹਣਾ ਹੈ ਕਿ ਜੇ.ਪੀ ਸੀਮੈਂਟ ਖ਼ਰੀਦਣ ਤੋਂ ਬਾਅਦ ਅਡਾਨੀ ਦੀ ਸਭ ਤੋਂ ਵੱਡਾ ਸੀਮੈਂਟ ਕਾਰੋਬਾਰੀ ਬਣਨ ਦੀ ਯੋਜਨਾ ਨੂੰ ਬਲ ਮਿਲੇਗਾ। ਅਡਾਨੀ ਸਮੂਹ ਨੇ 7 ਕਰੋੜ ਟਨ ਦੀ ਸਲਾਨਾ ਸਮਰੱਥਾ ਨੂੰ 1030 ਤੱਕ ਵਧਾ ਕੇ 14 ਕਰੋੜ ਟਨ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਅਲਟ੍ਰਾਟੈਕ ਨੇ ਵੀ 2030 ਆਪਣੀ ਉਤਪਾਦਨ ਸਮਰੱਥਾ ਵਧਾ ਕੇ 12 ਕਰੋੜ ਟਨ ਤੋਂ 16 ਕਰੋੜ ਟਨ ਤੱਕ ਕਰਨ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ ਜੇ.ਐੱਸ. ਡਬਲਉ ਨੇ ਵੀ 2015 ਤੱਕ ਆਪਣੀ ਉਤਪਾਦਨ ਸਮਰੱਥਾ 1.7 ਕਰੋੜ ਟਨ ਤੋਂ 2.5 ਕਰੋੜ ਟਨ ਕਰਨ ਦੀ ਹੈ।


 


author

Anuradha

Content Editor

Related News