ਡੇਲੋਇਟ ਦੇ ਅਸਤੀਫਾ ਦੇਣ ਤੋਂ ਬਾਅਦ ਧੜਾਮ ਨਾਲ ਡਿੱਗੇ ਅਡਾਨੀ ਗਰੁੱਪ ਦੇ ਸ਼ੇਅਰ
Monday, Aug 14, 2023 - 02:51 PM (IST)

ਨਵੀਂ ਦਿੱਲੀ (ਭਾਸ਼ਾ) - ਅਡਾਨੀ ਗਰੁੱਪ ਦੀ ਬੰਦਰਗਾਹ ਕੰਪਨੀ ਤੋਂ ਲੇਖਾ ਪ੍ਰੀਖਿਅਕ ਦੇ ਤੌਰ 'ਤੇ ਡੇਲੋਇਟ ਦੇ ਅਸਤੀਫਾ ਦੇਣ ਤੋਂ ਬਾਅਦ ਸੋਮਵਾਰ ਨੂੰ ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ ਗਿਰਾਵਟ ਆ ਗਈ ਹੈ। ਅਸਤੀਫਾ ਦੇਣ ਤੋਂ ਪਹਿਲਾਂ ਡੇਲੋਇਟ ਨੇ ਹਿੰਡਨਬਰਗ ਰਿਸਰਚ ਨੇ ਦੋਸ਼ਾਂ ਦੀ ਬਾਹਰ ਤੋਂ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। BSE 'ਤੇ ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰਾਂ 'ਚ 5.41 ਫ਼ੀਸਦੀ, ਦੀ ਗਿਰਾਵਟ ਆਈ। ਨਾਲ ਹੀ ਅਡਾਨੀ ਟਰਾਂਸਮਿਸ਼ਨ ਵਿੱਚ 4.77 ਫ਼ੀਸਦੀ, ਅਡਾਨੀ ਪਾਵਰ ਵਿੱਚ 4.23 ਫ਼ੀਸਦੀ, ਅੰਬੂਜਾ ਸੀਮੈਂਟਸ ਵਿੱਚ 4 ਫ਼ੀਸਦੀ ਅਤੇ ਅਡਾਨੀ ਪੋਰਟਸ 'ਚ 3.70 ਫ਼ੀਸਦੀ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਮਸਕ ਭੱਜ ਗਿਆ! 'ਕੇਜ-ਫਾਈਟਿੰਗ' ਨੂੰ ਲੈ ਕੇ ਜ਼ੁਕਰਬਰਗ ਨੇ 'ਥ੍ਰੈੱਡ' 'ਤੇ ਸਾਂਝੀ ਕੀਤੀ ਪੋਸਟ
ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰ 3.22 ਫੀਸਦੀ, ਅਡਾਨੀ ਵਿਲਮਾਰ 3.14 ਫੀਸਦੀ, ਅਡਾਨੀ ਟੋਟਲ ਗੈਸ ਤਿੰਨ ਫੀਸਦੀ, ਐਨਡੀਟੀਵੀ ਤਿੰਨ ਫੀਸਦੀ ਅਤੇ ਏਸੀਸੀ 2.23 ਫੀਸਦੀ ਡਿੱਗੇ। ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ (APSEZ) ਨੇ ਸਟਾਕ ਮਾਰਕੀਟ ਨੂੰ ਭੇਜੀ ਗਈ 163 ਪੰਨਿਆਂ ਦੀ ਰਿਪੋਰਟ ਵਿੱਚ Deloitte Haskins & Sells LLP ਦਾ ਅਸਤੀਫਾ ਭੇਜਿਆ ਹੈ। APSEZ ਦੇ ਅਨੁਸਾਰ, ਮੀਟਿੰਗ ਵਿੱਚ ਡੈਲੋਇਟ ਦੇ ਅਧਿਕਾਰੀਆਂ ਨੇ ਹੋਰ ਸੂਚੀਬੱਧ ਅਡਾਨੀ ਸਮੂਹ ਕੰਪਨੀਆਂ ਲਈ ਆਡੀਟਰਾਂ ਦੇ ਰੂਪ ਵਿੱਚ ਇੱਕ ਵਿਆਪਕ ਆਡਿਟ ਭੂਮਿਕਾ ਦੀ ਘਾਟ 'ਤੇ ਚਿੰਤਾ ਪ੍ਰਗਟ ਕੀਤੀ।
ਇਹ ਵੀ ਪੜ੍ਹੋ : ਦਿੱਲੀ ਤੋਂ ਸੂਰਤ ਜਾ ਰਹੇ ਜਹਾਜ਼ ਦੀ ਉਡਾਣ ਦੌਰਾਨ ਵੱਡਾ ਹਾਦਸਾ, ਵਿੰਡਸ਼ੀਲਡ 'ਚ ਆਈ ਤਰੇੜ
ਜਨਵਰੀ ਵਿੱਚ, ਹਿੰਡਨਬਰਗ ਰਿਸਰਚ ਨੇ ਅਡਾਨੀ 'ਤੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਹੇਰਾਫੇਰੀ ਅਤੇ ਖਾਤਿਆਂ ਨੂੰ ਜਾਅਲੀ ਬਣਾਉਣ ਦਾ ਦੋਸ਼ ਲਗਾਇਆ ਸੀ। ਇਸ ਦੇ ਨਾਲ ਹੀ ਅਮਰੀਕੀ ਕੰਪਨੀ 'ਤੇ ਸ਼ੈੱਲ ਕੰਪਨੀਆਂ ਰਾਹੀਂ ਪੈਸੇ ਦੇ ਗੁਪਤ ਲੈਣ-ਦੇਣ ਦਾ ਵੀ ਦੋਸ਼ ਲਗਾਇਆ ਸੀ। ਡੈਲੋਇਟ ਨੇ ਹਾਲ ਹੀ ਵਿੱਚ ਰਿਪੋਰਟ ਵਿੱਚ ਜ਼ਿਕਰ ਕੀਤੇ ਕੁਝ ਲੈਣ-ਦੇਣ 'ਤੇ ਚਿੰਤਾ ਜ਼ਾਹਰ ਕੀਤੀ ਹੈ।
ਇਹ ਵੀ ਪੜ੍ਹੋ : ਗੰਢਿਆਂ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8