ਅਡਾਨੀ ਗਰੁੱਪ ਨੇ ਸ਼ੁਰੂ ਕੀਤਾ 1040 ਕਰੋੜ ਦਾ ਡੈਟ ਬਾਇਬੈਕ, ਹਿੰਡਨਬਰਗ ਰਿਪੋਰਟ ਤੋਂ ਬਾਅਦ ਪਹਿਲੀ ਵਾਰ ਇੰਨਾ ਵੱਡਾ ਆਫਰ

Tuesday, Apr 25, 2023 - 10:01 AM (IST)

ਅਡਾਨੀ ਗਰੁੱਪ ਨੇ ਸ਼ੁਰੂ ਕੀਤਾ 1040 ਕਰੋੜ ਦਾ ਡੈਟ ਬਾਇਬੈਕ, ਹਿੰਡਨਬਰਗ ਰਿਪੋਰਟ ਤੋਂ ਬਾਅਦ ਪਹਿਲੀ ਵਾਰ ਇੰਨਾ ਵੱਡਾ ਆਫਰ

ਨਵੀਂ ਦਿੱਲੀ (ਭਾਸ਼ਾ) – ਗੌਤਮ ਅਡਾਨੀ ਗਰੁੱਪ ਦੀਆਂ ਕੰਪਨੀਆਂ ’ਚ ਸ਼ਾਮਲ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨੌਮਿਕ ਜ਼ੋਨ (ਏ. ਪੀ. ਐੱਸ. ਈ. ਜੈੱਡ.) ਨੇ ਸੋਮਵਾਰ ਨੂੰ ਡੈਟ ਬਾਇਬੈਕ (ਕਰਜ਼ਾ ਦੀ ਮੁੜ ਖਰੀਦ) ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਸਾਲ ਜਨਵਰੀ ’ਚ ਅਮਰੀਕੀ ਸ਼ਾਰਟ ਸੈਲਰ ਹਿੰਡਨਬਰਗ ਰਿਸਰਚ ਦੀ ਰਿਪੋਰਟ ਆਉਣ ਤੋਂ ਬਾਅਦ ਅਡਾਨੀ ਗਰੁੱਪ ਨੇ ਪਹਿਲੀ ਵਾਰ ਡੈਟ ਬਾਇਬੈਕ ਸ਼ੁਰੂ ਕੀਤੀ ਹੈ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਮੁਤਾਬਕ ਏ. ਪੀ. ਐੱਸ. ਈ. ਜੈੱਡ. ਨੇ ਆਪਣੇ ਜੁਲਾਈ 2024 ਦੇ ਬਾਂਡ ਦੀ 13 ਕਰੋੜ ਡਾਲਰ ਯਾਨੀ 1040 ਕਰੋੜ ਤੱਕ ਬਾਇਬੈਕ ਕਰਨ ਲਈ ਟੈਂਡਰ ਮੰਗਵਾਇਆ ਹੈ। ਕੰਪਨੀ ਅਗਲੀਆਂ 4 ਤਿਮਾਹੀਆਂ ’ਚ ਸਾਮਾਨ ਰਾਸ਼ੀ ਦਾ ਬਾਇਬੈਕ ਹੋਰ ਕਰੇਗੀ।

ਦੱਸ ਦਈਏ ਕਿ ਹਿੰਡਨਬਰਗ ਰਿਸਰਚ ਦੀ 24 ਜਨਵਰੀ ਨੂੰ ਆਈ ਇਕ ਰਿਪੋਰਟ ’ਚ ਸਮੂਹ ਦੇ ਖਾਤਿਆਂ ’ਚ ਧੋਖਾਦੇਹੀ ਅਤੇ ਸ਼ੇਅਰ ਕੀਮਤਾਂ ’ਚ ਹੇਰਾਫੇਰੀ ਦੇ ਦੋਸ਼ ਲਾਏ ਗਏ ਹਨ। ਇਸ ਤੋਂ ਬਾਅਦ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰ ਤੇਜ਼ੀ ਨਾਲ ਡਿਗੇ ਸਨ। ਹਾਲਾਂਕਿ ਅਡਾਨੀ ਗਰੁੱਪ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਸੀ।

ਇਹ ਵੀ ਪੜ੍ਹੋ : ਸਰਕਾਰੀ ਸੰਸਥਾ ਨਹੀਂ ਹੈ PM CARES ਫੰਡ, ਫਿਰ ਵੀ ਸਰਕਾਰੀ ਕੰਪਨੀਆਂ ਨੇ ਹੀ ਦਿੱਤਾ ਮੋਟਾ ਦਾਨ

2024 ’ਚ ਮੈਚਿਓਰ ਹੋਣਗੇ ਬਾਂਡ

ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨੌਮਿਕ ਜ਼ੋਨ ਨੇ ਆਪਣੇ ਜੁਲਾਈ 2024 ਲਈ 130 ਮਿਲੀਅਨ ਅਮਰੀਕੀ ਡਾਲਰ ਮੁੱਲ ਬਾਂਡ ਨੂੰ ਵਾਪਸ ਖਰੀਦਣ ਲਈ ਇਕ ਟੈਂਡਰ ਮੰਗਵਾਇਆ ਹੈ ਜੋ ਅਗਲੀਆਂ 4 ਤਿਮਾਹੀਆਂ ਲਈ ਵੀ ਬਰਾਬਰ ਮਾਤਰਾ ’ਚ ਹੋਵੇਗੀ। ਕੰਪਨੀ ਨੇ ਕਿਹਾ ਕਿ ਉਸ ਨੇ ਆਪਣੇ 3.375 ਫੀਸਦੀ ਡਾਲਰ ਮੁੱਲ ਵਰਗ ਦੇ ਬਾਂਡ ਲਈ ਬਾਇਬੈਕ ਪ੍ਰੋਗਰਾਮ ਸ਼ੁਰੂ ਕੀਤੀ ਹੈ ਜੋ 2024 ’ਚ ਮੈਚਿਓਰ ਹੋਣਗੇ।

ਕੀ ਹੈ ਬਾਇਬੈਕ ਦਾ ਟੀਚਾ

ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਟੈਂਡਰ ਪ੍ਰਸਤਾਵ ਦਾ ਟੀਚਾ ਅੰਸ਼ਿਕ ਤੌਰ ’ਤੇ ਕੰਪਨੀ ਦੀ ਨੇੜਲੀ ਮਿਆਦ ਦੀ ਡੈਟ ਮੈਚਿਓਰਿਟੀ ਦਾ ਭੁਗਤਾਨ ਕਰਨਾ ਅਤੇ ਕੰਫਰਟ ਲਿਕਵਿਡਿਟੀ ਦੀ ਸਥਿਤੀ ਨੂੰ ਦੱਸਣਾ ਹੈ, ਜਿਸ ਨਾਲ ਕੰਪਨੀ ਨਿਵੇਸ਼ਕਾਂ ਦਾ ਵਿਸ਼ਵਾਸ ਹਾਸਲ ਕਰਨਾ ਚਾਹੁੰਦੀ ਹੈ। ਦੱਸ ਦਈਏ ਕਿ ਕੰਪਨੀ ਟੈਂਡਰ ਆਫਰ ਵਲੋਂ ਖਰੀਦੇ ਗਏ ਨੋਟਾਂ ਨੂੰ ਆਪਣੇ ਕੈਸ਼ ਰਿਜ਼ਰਵ ’ਚੋਂ ਭੁਗਤਾਨ ਕਰਨ ਵਾਲੀ ਹੈ। ਇਸ ’ਚ 1000 ਅਮਰੀਕੀ ਡਾਲਰ ਦੀ ਮੂਲ ਰਾਸ਼ੀ ਦੇ ਨੋਟਾਂ ਲਈ ਕੁੱਲ ਰਿਟਰਨ 970 ਅਮਰੀਕੀ ਡਾਲਰ ਹੋਵੇਗਾ।

ਇਹ ਵੀ ਪੜ੍ਹੋ : ਚੀਨ ਨੇ ਮੁੜ ਕੀਤੀ ਯਾਰ ਮਾਰ! ਪਾਕਿ ਵੱਲੋਂ ਤਿਆਰ 'ਔਰੇਂਜ ਲਾਈਨ' 'ਤੇ ਕੀਤਾ ਕਬਜ਼ਾ

ਇਹ ਹੋਣਗੇ ਡੀਲਰ ਮੈਨੇਜਰ

ਕੰਪਨੀ ਨੂੰ ਉਮੀਦ ਹੈ ਕਿ ਇਸ ਟੈਂਡਰ ਪ੍ਰਸਤਾਵ ਦੇ ਸਫਲ ਹੋਣ ਤੋਂ ਬਾਅਦ ਸਿਰਫ 520 ਮਿਲੀਅਨ ਅਮਰੀਕੀ ਡਾਲਰ ਦੇ ਨੋਟ ਬਕਾਇਆ ਰਹਿਣਗੇ। ਇਸ ਤਰ੍ਹਾਂ ਕੰਪਨੀ ਅਗਲੀਆਂ 4 ਤਿਮਾਹੀਆਂ ’ਚੋਂ ਹਰੇਕ ’ਚ ਲਗਭਗ 130 ਮਿਲੀਅਨ ਅਮਰੀਕੀ ਡਾਲਰ ਦੇ ਬਕਾਇਆ ਨੋਟਾਂ ਨੂੰ ਨਕਦ ’ਚ ਖਰੀਦਣ ਦਾ ਇਰਾਦਾ ਰੱਖਦੀ ਹੈ। ਕੰਪਨੀ ਨੇ ਬਾਰਕਲੇਜ ਬੈਂਕ, ਡੀ. ਬੀ. ਐੱਸ. ਬੈਂਕ, ਐਮੀਰੇਟਸ ਐੱਨ. ਬੀ. ਡੀ. ਬੈਂਕ ਪੀ. ਜੇ. ਐੱਸ. ਸੀ., ਫਸਟ ਅਬੂ ਧਾਬੀ ਬੈਂਕ, ਪੀ. ਜੇ. ਐੱਸ. ਸੀ., ਐੱਮ. ਯੂ. ਐੱਫ. ਜੀ. ਸਕਿਓਰਿਟੀਜ਼ ਏਸ਼ੀਆ ਸਿੰਗਾਪੁਰ ਬ੍ਰਾਂਚ, ਐੱਸ. ਐੱਮ. ਬੀ. ਸੀ. ਨਿੱਕੋ ਸਕਿਓਰਿਟੀਜ਼ (ਹਾਂਗਕਾਂਗ) ਅਤੇ ਸਟੈਂਡਰਡ ਚਾਰਟਰਡ ਬੈਂਕ ਨੂੰ ਆਫਰ ਲਈ ਡੀਲ ਮੈਨੇਜਰ ਵਜੋਂ ਚੁਣਿਆ ਹੈ।

ਇਹ ਵੀ ਪੜ੍ਹੋ : GST ਰਜਿਸਟਰਡ ਵਪਾਰੀਆਂ ਲਈ ਚੰਗੀ ਖ਼ਬਰ, ਸਰਕਾਰ ਬੀਮੇ ਸਮੇਤ ਕਈ ਹੋਰ ਸਹੂਲਤਾਂ ਦਾ ਕਰ ਸਕਦੀ ਹੈ ਐਲਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News