ਦਿੱਲੀ ਦੇ ਪੋਸ਼ ਇਲਾਕੇ ''ਚ ਅਡਾਨੀ ਗਰੁੱਪ ਨੂੰ 400 ਕਰੋੜ ''ਚ ਮਿਲਿਆ 1000 ਕਰੋੜ ਦਾ ਘਰ

02/22/2020 5:00:02 PM

ਨਵੀਂ ਦਿੱਲੀ—ਅਡਾਨੀ ਗਰੁੱਪ ਨੂੰ ਦਿੱਲੀ ਦੇ ਅਲਟਰਾ ਪੋਸ਼ ਏਰੀਆ ਲੁਟੀਅਨਸ 'ਚ 400 ਕਰੋੜ ਰੁਪਏ 'ਚ ਇਕ ਆਲੀਸ਼ਾਨ ਬੰਗਲਾ ਮਿਲਿਆ ਹੈ। 3.4 ਏਕੜ 'ਚ ਫੈਲੇ ਇਸ ਬੰਗਲੇ ਦਾ ਬਿਲਟ-ਅਪ ਏਰੀਆ 25,000 ਸਕਵਾਇਰ ਫੁੱਟ ਹੈ। ਇਸ 'ਚ 7 ਬੈੱਡਰੂਮ, 6 ਡਾਈਨਿੰਗ ਰੂਮ, ਇਕ ਸਟਡੀ ਰੂਮ ਅਤੇ 7,000 ਸਕਵਾਇਰ ਫੁੱਟ 'ਚ ਸਟਾਫ ਕੁਆਟਰ ਬਣੇ ਹਨ। ਬੰਗਲੇ ਦੇ ਚਾਰੇ ਪਾਸੇ ਸੰਘਣੀ ਹਰਿਆਲੀ ਹੈ। ਇਹ ਦੋ ਮੰਜ਼ਿਲਾ ਬੰਗਲਾ ਭਗਵਾਨ ਦਾਸ ਰੋਡ 'ਤੇ ਹੈ। ਅੰਗਰੇਜ਼ੀ ਅਖਬਾਰ ਇਕਨੋਮਿਕ ਟਾਈਮਸ ਦੀ ਰਿਪੋਰਟ ਮੁਤਾਬਕ ਬੰਗਲੇ ਦਾ ਮਾਲਕਾਨਾ ਹੱਕ ਪਹਿਲਾਂ ਆਦਿੱਤਯ ਐਸਟੇਟਸ ਪ੍ਰਾਈਵੇਟ ਲਿਮਟਿਡ ਦੇ ਕੋਲ ਸੀ ਪਰ ਉਸ ਦੇ ਖਿਲਾਫ ਦਿਵਾਲੀਆ ਪ੍ਰਕਿਰਿਆ 'ਚ ਅਡਾਨੀ ਗਰੁੱਪ ਦੀ ਬੋਲੀ ਮਨਜ਼ੂਰ ਹੋਈ ਹੈ। ਇੰਫੋਸਿਸ ਦੇ ਕੋਅ-ਫਾਊਂਡਰ ਨਾਰਾਇਣ ਮੂਰਤੀ ਵੀ ਇਸ ਨੂੰ ਖਰੀਦਣ ਦੀ ਦੌੜ 'ਚ ਸ਼ਾਮਲ ਸਨ। ਆਦਿੱਤਯ ਐਸਟੇਟਸ ਨੇ ਕੁਝ ਸਾਲ ਪਹਿਲਾਂ ਬੰਗਲੇ ਦੀ ਕੀਮਤ 1,000 ਕਰੋੜ ਰੁਪਏ ਤੋਂ ਜ਼ਿਆਦਾ ਮਾਪੀ ਸੀ।
400 ਕਰੋੜ ਰੁਪਏ 'ਚ 135 ਕਰੋੜ ਕਨਵਰਜਨ ਚਾਰਜ ਦੀ ਸ਼ਾਮਲ
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ.ਸੀ.ਐੱਲ.ਟੀ.) ਨੇ 14 ਫਰਵਰੀ ਨੂੰ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਪ੍ਰਾਪਰਟੀਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਆਦਿੱਤਯ ਐਸਟੇਟਸ ਦੇ 93 ਫੀਸਦੀ ਕਰਜ਼ਦਾਤਾ ਵੀ ਅਡਾਨੀ ਦੀ ਬੋਲੀ ਦੇ ਪੱਖ 'ਚ ਸਨ। ਐੱਨ.ਸੀ.ਐੱਲ.ਟੀ. ਦੇ ਦਸਤਾਵੇਜ਼ਾਂ ਮੁਤਾਬਕ ਦਿਵਾਲੀਆ ਪ੍ਰਕਿਰਿਆ 'ਚ ਬੰਗਲੇ ਦੀ ਕੀਮਤ ਸਿਰਫ 265 ਕਰੋੜ ਰੁਪਏ ਮਾਪੀ ਗਈ। ਅਡਾਨੀ ਪ੍ਰਾਪਰਟੀਜ਼ ਨੂੰ 5 ਕਰੋੜ ਰੁਪਏ ਦੀ ਗਾਰੰਟੀ ਅਤੇ 135 ਕਰੋੜ ਰੁਪਏ ਕਨਵਰਜਨ ਚਾਰਜ ਦੇ ਚੁਕਾਉਣੇ ਹੋਣਗੇ।
ਇਸ ਬੰਗਲੇ ਦਾ ਇਤਿਹਾਸ ਬ੍ਰਿਟਿਸ ਕਾਲ ਦਾ ਹੈ। 1921 'ਚ ਇਸ ਨੂੰ ਯੂਨਾਈਟਿਡ ਪ੍ਰੋਵਿਨਸੇਜ਼ ਲੇਜੀਸਟਲੇਟਿਵ ਕਾਊਂਸਿਲ ਦੇ ਮੈਂਬਰ ਲਾਲਾ ਸੁਖਬੀਰ ਸਿਨਹਾ ਨੇ ਖਰੀਦਿਆ ਸੀ। ਇਸ ਤੋਂ ਪਹਿਲਾਂ ਬੰਗਲੇ 'ਚ ਵਿਦੇਸ਼ੀ ਵਿਭਾਗ ਦਾ ਦਫਤਰ ਚੱਲਦਾ ਸੀ। ਸਟਾਫ ਦੇ ਰਹਿਣ ਦੀ ਵਿਵਸਥਾ ਵੀ ਇਥੇ ਸੀ। 1985 'ਚ ਇਸ ਨੂੰ ਆਦਿੱਤਯ ਐਸਟੇਟਸ ਨੇ ਖਰੀਦ ਲਿਆ ਸੀ। ਆਈ.ਸੀ.ਆਈ.ਸੀ.ਆਈ. ਬੈਂਕ ਯੂਕੇ ਨੇ ਕਰਜ਼ ਦੀ ਰਿਕਵਰੀ ਦੇ ਲਈ ਪਿਛਲੇ ਸਾਲ 26 ਫਰਵਰੀ ਨੂੰ ਆਦਿੱਤਯ ਐਸਟੇਟਸ ਦੇ ਖਿਲਾਫ ਦਿਵਾਲੀਆ ਦੀ ਅਰਜ਼ੀ ਲਗਾਈ ਸੀ।
ਹੈਵੇਲਸ ਇੰਡੀਆ ਦੇ ਚੇਅਰਮੈਨ ਨੇ ਵੀ ਬੋਲੀ ਲਗਾਈ ਸੀ
ਦਿਵਾਲੀਆ ਪ੍ਰਕਿਰਿਆ ਦੇ ਤਹਿਤ ਬੋਲੀ ਲਗਾਉਣ ਵਾਲਿਆਂ 'ਚ ਇੰਫੋਸਿਸ ਦੇ ਕੋਅ-ਫਾਊਂਡਰ ਐੱਨ.ਆਰ. ਨਾਰਾਇਣਮੂਰਤੀ, ਹੈਵੇਲਸ ਇੰਡੀਆ ਦੇ ਚੇਅਰਮੈਨ ਅਨਿਲ ਰਾਏ ਗੁਪਤਾ, ਡਾਲਮੀਆ ਸੀਮੈਂਟ ਕੰਪਨੀ ਅਤੇ ਵੀਣਾ ਇੰਵੈਸਟਮੈਂਟ ਵੀ ਸ਼ਾਮਲ ਸਨ। ਇਸ ਮਾਮਲੇ ਨਾਲ ਜੁੜੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਦਿਵਾਲੀਆ ਪ੍ਰਕਿਰਿਆ 'ਚ ਬੰਗਲੇ 'ਚ ਜਿੰਨੀ ਕੀਮਤ ਮਾਪੀ ਗਈ ਹੈ ਉਹ ਮੌਜੂਦਾ ਬਾਜ਼ਾਰ ਭਾਅ ਤੋਂ ਵੀ ਘੱਟ ਹੈ।


Aarti dhillon

Content Editor

Related News