ਅਡਾਨੀ ਗ੍ਰੀਨ ਨੂੰ SECI ਤੋਂ 130 ਮੈਗਾਵਾਟ ਪਵਨ ਊਰਜਾ ਪ੍ਰੋਜੈਕਟ ਹਾਸਲ

Thursday, Jun 20, 2019 - 09:03 PM (IST)

ਅਡਾਨੀ ਗ੍ਰੀਨ ਨੂੰ SECI ਤੋਂ 130 ਮੈਗਾਵਾਟ ਪਵਨ ਊਰਜਾ ਪ੍ਰੋਜੈਕਟ ਹਾਸਲ

ਨਵੀਂ ਦਿੱਲੀ— ਅਡਾਨੀ ਗ੍ਰੀਨ ਐਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੀ ਇਕਾਈ ਅਡਾਨੀ ਰਿਨਿਊਬਲ ਐਨਰਜੀ ਪਾਰਕ (ਗੁਜਰਾਤ) ਨੇ 130 ਮੈਗਾਵਾਟ ਦੀ ਪਵਨ ਊਰਜਾ ਪ੍ਰੋਜੈਕਟ ਨੀਲਾਮੀ ਬੋਲੀ ਦੇ ਜ਼ਰੀਏ ਹਾਸਲ ਕੀਤੀ ਹੈ। ਇਹ ਪ੍ਰੋਜੈਕਟ ਉਸ ਨੂੰ ਭਾਰਤੀ ਸੌਰ ਊਰਜਾ ਨਿਗਮ ਵੱਲੋਂ ਆਯੋਜਿਤ ਨੀਲਾਮੀ 'ਚ ਹਾਸਲ ਹੋਈ ਹੈ।
ਕੰਪਨੀ ਨੇ ਬੀ.ਐਸ.ਈ. ਨੂੰ ਜਾਣਕਾਰੀ ਦਿੰਦੇ ਹੋਏ ਕਿਹਾ, 'ਅਡਾਨੀ ਗ੍ਰੀਨ ਐਨਰਜੀ ਲਿਮਟਿਡ ਦੀ ਪੂਰੀ ਮਾਲਕੀ ਵਾਲੀ ਅਨੁਸ਼ੰਗੀ ਅਡਾਨੀ ਰਿਨਿਊਬਲ ਐਨਰਜੀ ਪਾਰਕ (ਗੁਜਰਾਤ) ਨੇ ਐੱਸ.ਈ.ਸੀ.ਆਈ. ਵੱਲੋਂ ਜਾਰੀ ਨਿਵਿਦਾ 'ਚ 130 ਮੈਗਾਵਾਟ ਦੇ ਆਈ.ਐੱਸ.ਟੀ.ਐੱਸ. ਨਾਲ ਜੁੜੀ ਪਵਨ ਊਰਜਾ ਪ੍ਰੋਜੈਕਟ ਦੀ ਸਥਾਪਨਾ ਦਾ ਠੇਕਾ ਹਾਸਲ ਕਰ ਲਿਆ ਹੈ।'
ਉਸ ਨੇ ਕਿਹਾ ਕਿ ਕੰਪਨੀ ਨੂੰ ਐਸ.ਈ.ਸੀ.ਆਈ. ਵੱਲੋਂ ਇਸ ਬਾਬਤ ਪੱਤਰ ਮਿਲ ਗਿਆ ਹੈ। ਪ੍ਰੋਜੈਕਟ ਦੇ 2020-21 ਦੀ ਚੌਥੀ ਤਿਮਾਹੀ 'ਚ ਪੂਰਾ ਹੋਣ ਦੀ ਸੰਭਾਵਨਾ ਹੈ। ਪ੍ਰੋਜੈਕਟ 'ਚ 25 ਸਾਲ ਲਈ 2.83 ਰੁਪਏ ਕਿਲੋਵਾਟ ਪ੍ਰਤੀ ਘੰਟੇ ਦੀ ਨਿਰਧਾਰਿਤ ਬਿਜਲੀ ਖਰੀਦ ਦਰ ਸਮਝੌਤਾ ਕੀਤਾ ਗਿਆ ਹੈ।


author

Inder Prajapati

Content Editor

Related News