ਅਡਾਨੀ ਗ੍ਰੀਨ ਐਨਰਜੀ ਦਾ ਘਾਟਾ ਪਹਿਲੀ ਤਿਮਾਹੀ ''ਚ ਵਧ ਕੇ ਹੋਇਆ 74 ਕਰੋੜ ਰੁਪਏ

Sunday, Aug 12, 2018 - 10:52 AM (IST)

ਅਡਾਨੀ ਗ੍ਰੀਨ ਐਨਰਜੀ ਦਾ ਘਾਟਾ ਪਹਿਲੀ ਤਿਮਾਹੀ ''ਚ ਵਧ ਕੇ ਹੋਇਆ 74 ਕਰੋੜ ਰੁਪਏ

ਨਵੀਂ ਦਿੱਲੀ—ਅਡਾਨੀ ਗ੍ਰੀਨ ਐਨਰਜੀ ਦਾ ਘਾਟਾ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਵਧ ਕੇ 74.26  ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਕੰਪਨੀ ਨੂੰ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 17 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਪਿਛਲੀ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ ਪਿਛਲੇ ਵਿੱਤੀ ਸਾਲ ਦੇ 194.13 ਕਰੋੜ ਰੁਪਏ ਦੀ ਤੁਲਨਾ 'ਚ ਵਧ ਕੇ 482.42 ਕਰੋੜ ਰੁਪਏ 'ਤੇ ਪਹੁੰਚ ਗਈ। 
ਇਸ ਦੌਰਾਨ ਕੰਪਨੀ ਦਾ ਖਰਚ ਵੀ 213.22 ਕਰੋੜ ਰੁਪਏ ਤੋਂ ਵਧ ਕੇ 581.86 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਜੂਨ 'ਚ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਹੋਣ ਤੋਂ ਬਾਅਦ ਇਹ ਕੰਪਨੀ ਦਾ ਪਹਿਲਾਂ ਤਿਮਾਹੀ ਨਤੀਜਾ ਹੈ। ਦੱਸ ਦੇਈਏ ਕਿ ਗੌਤਮ ਅਡਾਨੀ ਦੀ ਅਗਵਾਈ ਵਾਲੀ ਕੰਪਨੀ ਅਡਾਨੀ ਪਾਵਰ ਲਿਮਟਿਡ ਨੇ ਜੂਨ ਤਿਮਾਹੀ 'ਚ ਭਾਰੀ ਘਾਟਾ ਦਰਜ ਕੀਤਾ ਹੈ। 
ਕੰਪਨੀ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਭਾਰਤ ਵਰਗੇ ਦੇਸ਼ਾਂ 'ਚ ਨਵੀਨੀਕਰਣੀ ਊਰਜਾ ਨੂੰ ਅਪਣਾਉਣਾ ਅਤੇ ਘੱਟ ਲਾਗਤ 'ਚ ਨਵੀਨੀਕਰਣ ਊਰਜਾ ਪਲਾਂਟ ਵਿਕਸਿਤ ਕਰਨਾ ਮਹੱਤਵਪੂਰਨ ਹੈ। ਅਸੀਂ 2022 ਤੱਕ 228 ਗੀਗਾਵਾਟ ਨਵੀਨੀਕਰਣ ਊਰਜਾ ਉਤਪਾਦਨ ਕਰਨ ਦੇ ਸਰਕਾਰ ਦੇ ਟੀਚੇ ਦੇ ਅਨੁਕੂਲ ਕੰਮ ਕਰ ਰਹੇ ਹਾਂ। ਹਰਿਤ ਊਰਜਾ ਉਤਪਾਦਨ ਅਤੇ ਅੰਤਿਮ ਛੋਰ ਤੱਕ ਇਸ ਦੀ ਪਹੁੰਚ ਵਧਾ ਰਹੇ ਹਨ। 
ਅਡਾਨੀ ਪਾਵਰ ਨੇ ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ 824 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਹੈ। ਕੰਪਨੀ ਨੇ ਬੀਤੇ ਸਾਲ ਦੀ ਜੂਨ ਤਿਮਾਹੀ 'ਚ ਕੁੱਲ 452 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਸੀ।


Related News