ਅੰਬਾਨੀ ਤੋਂ ਅੱਗੇ ਨਿਕਲੇ ਅਡਾਨੀ, ਬਣ ਗਏ ਏਸ਼ੀਆ ਦੇ ਸਭ ਤੋਂ ਵੱਡੇ ਧਨਕੁਬੇਰ

Friday, Feb 04, 2022 - 10:07 PM (IST)

ਅੰਬਾਨੀ ਤੋਂ ਅੱਗੇ ਨਿਕਲੇ ਅਡਾਨੀ, ਬਣ ਗਏ ਏਸ਼ੀਆ ਦੇ ਸਭ ਤੋਂ ਵੱਡੇ ਧਨਕੁਬੇਰ

ਨਵੀਂ ਦਿੱਲੀ (ਇੰਟ.)–ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਜਾਰੀ ਗਿਰਾਵਟ ਦਾ ਚੋਟੀ ਦੇ ਅਰਬਪਤੀਆਂ ਦੀ ਦੌਲਤ ’ਤੇ ਵੱਡਾ ਅਸਰ ਹੋਇਆ ਹੈ। ਇਸ ਨਾਲ ਅਰਬਪਤੀਆਂ ਦੀ ਰੈਂਕਿੰਗ ’ਚ ਵੀ ਬਦਲਾਅ ਆ ਗਿਆ ਹੈ। ਇਸ ਹਲਚਲ ਦਰਮਿਆਨ ਅਡਾਨੀ ਸਮੂਹ ਦੇ ਗੌਤਮ ਅਡਾਨੀ ਹੁਣ ਏਸ਼ੀਆ ਦੇ ਸਭ ਤੋਂ ਵੱਡੇ ਧਨਕੁਬੇਰ ਬਣ ਗਏ ਹਨ। ਉਹ ਪਹਿਲਾਂ ਹੀ ਮੁਕੇਸ਼ ਅੰਬਾਨੀ ਨੂੰ ਪਛਾੜਨ ਦੇ ਕਰੀਬ ਪਹੁੰਚੇ ਹਨ ਪਰ ਕਦੀ ਅੱਗੇ ਨਹੀਂ ਨਿਕਲ ਸਕੇ। ਹੁਣ ਗੌਤਮ ਅਡਾਨੀ ਦੁਨੀਆ ਦੇ 10 ਸਭ ਤੋਂ ਅਮੀਰ ਵਿਅਕਤੀਆਂ ’ਚੋਂ ਇਕ ਬਣ ਗਏ ਹਨ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਤੇ ਮਾਫੀਆ ਦਾ ਖਾਤਮਾ ਕਰਕੇ ਦੇਸ਼ 'ਚ ਇਮਾਨਦਾਰ ਸ਼ਾਸਨ ਦੀ ਮਿਸਾਲ ਕਾਇਮ ਕਰਾਂਗੇ-ਭਗਵੰਤ ਮਾਨ

ਫੋਰਬਸ ਦੀ ਰੀਅਲ ਟਾਈਮ ਲਿਸਟ ਮੁਤਾਬਕ ਗੌਤਮ ਅਡਾਨੀ ਐਂਡ ਫੈਮਿਲੀ ਹੁਣ 90 ਬਿਲੀਅਨ ਡਾਲਰ ਦੀ ਦੌਲਤ ਨਾਲ 10ਵੇਂ ਸਥਾਨ ’ਤੇ ਹਨ। ਪਿਛਲੇ 24 ਘੰਟਿਆਂ ’ਚ ਭਾਵੇਂ ਉਨ੍ਹਾਂ ਦੀ ਦੌਲਤ 672 ਮਿਲੀਅਨ ਡਾਲਰ ਘੱਟ ਹੋਈ ਹੈ ਪਰ ਟੌਪ ਦੇ ਹੋਰ ਅਰਬਪਤੀਆਂ ਨੂੰ ਜ਼ਿਆਦਾ ਨੁਕਸਾਨ ਹੋਇਆ ਹੈ। ਲੰਮੇ ਸਮੇਂ ਤੋਂ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਰਹੇ ਮੁਕੇਸ਼ ਅੰਬਾਨੀ ਦੀ ਜਾਇਦਾਦ ਪਿਛਲੇ 1 ਦਿਨ ’ਚ 2.2 ਬਿਲੀਅਨ ਡਾਲਰ ਘੱਟ ਹੋ ਗਈ। ਇਸ ਨਾਲ ਉਨ੍ਹਾਂ ਦੀ ਕੁੱਲ ਜਾਇਦਾਦ 89 ਬਿਲੀਅਨ ਡਾਲਰ ’ਤੇ ਆ ਗਈ। ਮੁਕੇਸ਼ ਅੰਬਾਨੀ ਹੁਣ ਗਲੋਬਲੀ 11ਵੇਂ ਸਥਾਨ ’ਤੇ ਅਤੇ ਭਾਰਤ ਅਤੇ ਏਸ਼ੀਆ ’ਚ ਦੂਜੇ ਸਥਾਨ ’ਤੇ ਹਨ।

ਇਹ ਵੀ ਪੜ੍ਹੋ : ਕੈਪਟਨ ਵਾਂਗ ਚੰਨੀ, ਸਿੱਧੂ ਅਤੇ ਰੰਧਾਵਾ ਵੀ ਨਹੀਂ ਦੇ ਸਕੇ ਬੇਅਦਬੀਆਂ ਦਾ ਇਨਸਾਫ਼ : ਹਰਪਾਲ ਚੀਮਾ

ਅਡਾਨੀ, ਅੰਬਾਨੀ ਦੋਹਾਂ ਤੋਂ ਪੱਛੜੇ ਜ਼ੁਕਰਬਰਗ
ਫੇਸਬੁਕ ਦੇ ਮਾਰਕ ਜੁਕਰਬਰਗ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਕੰਪਨੀ ਦੇ ਸ਼ੇਅਰਾਂ ’ਚ ਵੀਰਵਾਰ ਨੂੰ ਆਈ 25 ਫੀਸਦੀ ਦੀ ਜ਼ਬਰਦਸਤ ਗਿਰਾਵਟ ਕਾਰਨ ਜ਼ੁਕਰਬਰਗ ਦੀ ਦੌਲਤ ਨੂੰ 29.7 ਬਿਲੀਅਨ ਡਾਲਰ ਦਾ ਚੂਨਾ ਲੱਗ ਗਿਆ। ਇਸ ਤਰ੍ਹਾਂ ਉਨ੍ਹਾਂ ਦੀ ਕੁੱਲ ਜਾਇਦਾਦ ਘੱਟ ਹੋ ਕੇ 84.8 ਬਿਲੀਅਨ ਡਾਲਰ ’ਤੇ ਆ ਗਈ। ਉਹ ਹੁਣ ਅਡਾਨੀ ਅਤੇ ਅੰਬਾਨੀ ਤੋਂ ਬਾਅਦ 12ਵੇਂ ਸਥਾਨ ’ਤੇ ਹਨ।

ਨੁਕਸਾਨ ਤੋਂ ਬਾਅਦ ਵੀ ਪਹਿਲੇ ਸਥਾਨ ’ਤੇ ਮਸਕ
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੂੰ ਵੀ ਸ਼ੇਅਰ ਬਾਜ਼ਾਰ ਦੀ ਤਾਜ਼ਾ ਗਿਰਾਵਟ ਕਾਰਨ ਨੁਕਸਾਨ ਹੋਇਆ ਹੈ। ਪਿਛਲੇ 1 ਦਿਨ ’ਚ ਮਸਕ ਦੇ ਨੈੱਟਵਰਥ ’ਚ 3.3 ਬਿਲੀਅਨ ਡਾਲਰ ਦੀ ਗਿਰਾਵਟ ਆਈ ਹੈ। ਹਾਲਾਂਕਿ ਮਸਕ ਹੁਣ ਵੀ 232.3 ਬਿਲੀਅਨ ਡਾਲਰ ਦੀ ਦੌਲਤ ਨਾਲ ਦੁਨੀਆ ਦੇ ਸਭ ਤੋਂ ਵੱਡੇ ਧਨਕੁਬੇਰ ਬਣੇ ਹੋਏ ਹਨ। ਐਮਾਜ਼ੋਨ ਦੇ ਜੈੱਫ ਬੇਜੋਸ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ ਅਤੇ ਉਹ 1 ਸਥਾਨ ਹੇਠਾਂ ਖਿਸਕ ਕੇ ਤੀਜੇ ਸਥਾਨ ’ਤੇ ਆ ਗਏ ਹਨ। ਬੇਜੋਸ ਦੀ ਦੌਲਤ ਹੁਣ 11.8 ਬਿਲੀਅਨ ਡਾਲਰ ਘੱਟ ਹੋ ਕੇ 164.8 ਬਿਲੀਅਨ ਡਾਲਰ ਰਹਿ ਗਈ ਹੈ।

ਇਹ ਵੀ ਪੜ੍ਹੋ : LOC 'ਤੇ ਜੰਗ ਬੰਦੀ ਨਾਲ ਜੁੜਿਆ ਨਰਵਣੇ ਦਾ ਦਾਅਵਾ ਸਹੀ ਨਹੀਂ : ਪਾਕਿ ਫੌਜ

ਟੌਪ 15 ਅਮੀਰਾਂ ’ਚੋਂ ਸਿਰਫ ਇਨ੍ਹਾਂ ਨੂੰ ਹੋਇਆ ਫਾਇਦਾ
ਬੇਜੋਸ ਦੀ ਦੌਲਤ ’ਚ ਵੱਡੀ ਗਿਰਾਵਟ ਕਾਰਨ ਬਰਨਾਰਡ ਅਰਨਾਲਟ ਐਂਡ ਫੈਮਿਲੀ ਨੂੰ ਫਾਇਦਾ ਹੋਇਆ ਹੈ। ਅਰਨਾਲਟ ਹੁਣ 193.6 ਬਿਲੀਅਨ ਡਾਲਰ ਘੱਟ ਹੋਈ ਹੈ। ਦੁਨੀਆ ਦੇ ਟੌਪ 15 ਅਮੀਰਾਂ ’ਚ ਸਿਰਫ ਜੋਂਗ ਸ਼ੰਸ਼ਾਹ ਦੀ ਜਾਇਦਾਦ ਪਿਛਲੇ 24 ਘੰਟਿਆਂ ’ਚ ਵਧੀ ਹੈ। ਉਨ੍ਹਾਂ ਦੀ ਦੌਲਤ 2.2 ਬਿਲੀਅਨ ਡਾਲਰ ਵਧ ਕੇ 77.2 ਬਿਲੀਅਨ ਡਾਲਰ ਹੋ ਗਈ ਹੈ ਅਤੇ ਉਹ 15ਵੇਂ ਸਥਾਨ ’ਤੇ ਹਨ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਕਾਂਗਰਸ ਨੇ ਬਾਗੀਆਂ ਨਾਲ ਨਜਿੱਠਣ ਦੀ ਕਵਾਇਦ ਕੀਤੀ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News