ਬੈਂਕ ਲਾਇਸੈਂਸ ਰੱਦ ਹੋਣ ’ਤੇ ਖ਼ਾਤਾਧਾਰਕ ਨੂੰ ਮਿਲਦੇ ਹਨ 5 ਲੱਖ ਰੁਪਏ, ਜਾਣੋ ਇਸ ਨਿਯਮ ਬਾਰੇ

Saturday, Dec 26, 2020 - 12:54 PM (IST)

ਬੈਂਕ ਲਾਇਸੈਂਸ ਰੱਦ ਹੋਣ ’ਤੇ ਖ਼ਾਤਾਧਾਰਕ ਨੂੰ ਮਿਲਦੇ ਹਨ 5 ਲੱਖ ਰੁਪਏ, ਜਾਣੋ ਇਸ ਨਿਯਮ ਬਾਰੇ

ਨਵੀਂ ਦਿੱਲੀ — ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਕੋਲਹਾਪੁਰ ਵਿਚ ਸੁਭਦਰਾ ਸਥਾਨਕ ਏਰੀਆ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਇਸ ਬੈਂਕ ਦੇ ਸੰਚਾਲਨ ਵਿਚ ਆਈਆਂ ਖਾਮੀਆਂ ਦੇ ਮੱਦੇਨਜ਼ਰ ਆਰਬੀਆਈ ਨੇ ਇਹ ਫੈਸਲਾ ਲਿਆ ਹੈ। ਆਰਬੀਆਈ ਨੇ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੀ ਧਾਰਾ 22, 4 ਤਹਿਤ ਇਸ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਇਸ ਕੇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਆਰਬੀਆਈ ਨੇ ਕਿਹਾ ਕਿ ਸੁਭੱਦਰਾ ਬੈਂਕ ਵਿਚ ਅਜਿਹੇ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਸਨ ਜੋ ਜਮ੍ਹਾਂਕਰਤਾਵਾਂ ਦੇ ਮੌਜੂਦਾ ਅਤੇ ਭਵਿੱਖ ਲਈ ਢੁਕਵੇਂ ਨਹੀਂ ਸਨ। ਅਜਿਹੀ ਸਥਿਤੀ ਵਿਚ ਇਸ ਬੈਂਕ ਨੂੰ ਜਾਰੀ ਰੱਖਣ ਨਾਲ ਜਨਤਾ ਦਾ ਨੁਕਸਾਨ ਹੋ ਸਕਦਾ ਹੈ।

ਇਹ ਵੀ ਪਡ਼੍ਹੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਬੈਂਕਿੰਗ ਅਤੇ ਹੋਰ ਕਾਰੋਬਾਰ ਕਰਨ ’ਤੇ ਲਗਾਈ ਪਾਬੰਦੀ

ਆਰਬੀਆਈ ਨੇ ਇਸ ਮਹੀਨੇ ਮਹਾਰਾਸ਼ਟਰ ਦੇ ਕਰਾਡ ਬੈਂਕ (ਕਰਾਦ ਜਨਤਾ ਸਹਿਕਾਰੀ ਬੈਂਕ) ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਸੀ। ਹੁਣ ਸੁਭੱਦਰ ਬੈਂਕ ਦੇ ਸੰਬੰਧ ਵਿਚ ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਪਿਛਲੇ ਵਿੱਤੀ ਵਰ੍ਹੇ ਦੇ ਆਖਰੀ ਦੋ ਤਿਮਾਹੀਆਂ ਵਿਚ ਇਸ ਬੈਂਕ ਨੇ ਘੱਟੋ ਘੱਟ ਸ਼ੁੱਧ ਕੀਮਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਇਸ ਬੈਂਕ ਕੋਲ ਜਮ੍ਹਾਂਕਰਤਾਵਾਂ ਨੂੰ ਵਾਪਸ ਕਰਨ ਲਈ ਲੋੜੀਂਦੀ ਪੂੰਜੀ ਨਹੀਂ ਹੈ। ਲਾਇਸੈਂਸ ਰੱਦ ਹੋਣ ਤੋਂ ਬਾਅਦ ਹੁਣ ਇਹ ਬੈਂਕ ਕਿਸੇ ਵੀ ਤਰ੍ਹਾਂ ਦਾ ਬੈਂਕਿੰਗ ਜਾਂ ਹੋਰ ਕਾਰੋਬਾਰ ਨਹੀਂ ਕਰ ਸਕਦੇ।

ਇਹ ਵੀ ਪਡ਼੍ਹੋ - ਸਰਦੀਆਂ ’ਚ ਮਹਿੰਗੀ ਪਵੇਗੀ ਗੁੜ ਦੀ ਮਿਠਾਸ, ਕੀਮਤਾਂ ’ਚ ਆ ਰਹੀ ਤੇਜ਼ੀ

ਸੁਭਦਰਾ ਬੈਂਕ ਕੋਲ ਜਮ੍ਹਾਕਰਤਾਵਾਂ ਨੂੰ ਪੈਸੇ ਵਾਪਸ ਕਰਨ ਲਈ ਮੌਜੂਦ þ ਲੌੜੀਂਦੀ ਪੂੰਜੀ 

ਆਰਬੀਆਈ ਨੇ ਕਿਹਾ ਕਿ ਇਸ ਬੈਂਕ ਦੇ ਪ੍ਰਬੰਧਨ ਦੇ ਕੰਮਕਾਜ ਨੂੰ ਵੇਖਦਿਆਂ, ਇਹ ਕਿਹਾ ਜਾ ਸਕਦਾ ਹੈ ਕਿ ਜਮ੍ਹਾਂ ਕਰਨ ਵਾਲਿਆਂ ਦਾ ਵਰਤਮਾਨ ਅਤੇ ਭਵਿੱਖ ਪ੍ਰਭਾਵਿਤ ਹੋਏਗਾ। ਲਾਇਸੈਂਸ ਰੱਦ ਕਰਨ ਤੋਂ ਬਾਅਦ ਆਰਬੀਆਈ ਹੁਣ ਹਾਈ ਕੋਰਟ ਵਿਚ ਅਰਜ਼ੀ ਦੇਵੇਗਾ। ਹਾਲਾਂਕਿ ਆਰਬੀਆਈ ਨੇ ਇਹ ਵੀ ਕਿਹਾ ਕਿ ਇਸ ਸਮੇਂ ਸੁਭਦਰਾ ਸਥਾਨਕ ਏਰੀਆ ਬੈਂਕ ਕੋਲ ਸਾਰੇ ਜਮ੍ਹਾਕਰਤਾਵਾਂ ਨੂੰ ਅਦਾਇਗੀ ਕਰਨ ਲਈ ਲੋੜੀਂਦੀ ਪੂੰਜੀ ਹੈ।

ਇਹ ਵੀ ਪਡ਼੍ਹੋ - ਰੇਲਵੇ ਨੇ ਸਰਦੀਆਂ ਲਈ ਨਵੀਂ ਸਹੂਲਤ ਦੀ ਕੀਤੀ ਸ਼ੁਰੂਆਤ, ਯਾਤਰੀਆਂ ਦੇ ਮੋਬਾਈਲ ’ਤੇ ਆਵੇਗਾ ਮੈਸੇਜ

ਖ਼ਾਤਾਧਾਰਕਾਂ ਨੂੰ 5 ਲੱਖ ਰੁਪਏ ਮਿਲਣਗੇ ਵਾਪਸ 

ਜ਼ਿਕਰਯੋਗ þ ਕਿ ਕਿਸੇ ਵੀ ਬੈਂਕ ਦੇ ਬੰਦ ਹੋਣ ਸਮੇਂ ਬੈਂਕ ਦੀ ਸਾਰੀ ਪੂੰਜੀ ਉਸਦੇ ਜਮ੍ਹਾਂਕਰਤਾਵਾਂ ਨੂੰ ਵਾਪਸ ਦੇਣ ਦਾ ਪ੍ਰਬੰਧ ਹੈ। ਡਿਪਾਜ਼ਿਟ ਬੀਮਾ ਅਤੇ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ (ਡੀਆਈਸੀਜੀਸੀ) ਇਸ ਨੂੰ ਯਕੀਨੀ ਬਣਾਉਂਦੀ ਹੈ। ਡੀ.ਆਈ.ਸੀ.ਜੀ.ਸੀ. ਦੇ ਨਿਯਮਾਂ ਅਨੁਸਾਰ ਇਹ ਸੀਮਾ ਸਿਰਫ 5 ਲੱਖ ਰੁਪਏ ਤੱਕ ਹੈ। ਇਸਦਾ ਅਰਥ ਹੈ ਕਿ ਜਮ੍ਹਾਕਰਤਾ ਬੈਂਕ ਬੰਦ ਹੋਣ ਤੋਂ ਬਾਅਦ ਵੱਧ ਤੋਂ ਵੱਧ ਸਿਰਫ਼ 5 ਲੱਖ ਰੁਪਏ ਹੀ ਵਾਪਸ ਪ੍ਰਾਪਤ ਕਰ ਸਕਦੇ ਹਨ। ਫਿਰ ਭਾਵੇਂ ਉਸ ਦੀ ਬੈਂਕ ’ਚ ਜਿੰਨੀ ਮਰਜ਼ੀ ਰਾਸ਼ੀ ਜਮ੍ਹਾ ਹੋਵੇ ਪਰ ਖ਼ਾਤਾਧਾਰਕ ਨੂੰ ਸਿਰਫ 5 ਲੱਖ ਰੁਪੲਏ ਹੀ ਮਿਲਣਗੇ। ਇਸ ਦੇ ਨਾਲ ਹੀ ਜਿਹੜੇ ਖ਼ਾਤਾਧਾਰਕ ਦੀ ਬੈਂਕ ’ਚ ਜਮ੍ਹਾ ਰਾਸ਼ੀ 5 ਲੱਖ ਤੋਂ ਘੱਟ þ ਉਨ੍ਹਾਂ ਨੂੰ ਪੂਰੇ ਪੈਸੇ ਵਾਪਸ ਮਿਲਣਗੇ। ਆਰਬੀਆਈ ਦਾ ਕਹਿਣਾ ਹੈ ਕਿ ਕਰਾਡ ਬੈਂਕ ਦੇ 99 ਪ੍ਰਤੀਸ਼ਤ ਜਮ੍ਹਾਕਰਤਾਵਾਂ ਨੂੰ ਉਨ੍ਹਾਂ ਦਾ ਪੂਰਾ ਪੈਸਾ ਵਾਪਸ ਮਿਲੇਗਾ।

ਇਹ ਵੀ ਪਡ਼੍ਹੋ - ਆਪਣੇ ਕਰਮਚਾਰੀਆਂ ਨੂੰ ਘਰੇਲੂ ਹਿੰਸਾ ਤੋਂ ਬਚਾਏਗੀ ਹਿੰਦੁਸਤਾਨ ਯੂਨੀਲੀਵਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ੁਰਰ ਸਾਂਝੇ ਕਰੋ।


author

Harinder Kaur

Content Editor

Related News