ਨਵੰਬਰ ''ਚ ਆਧਾਰ ਆਧਾਰਿਤ E-KYC ਲੈਣ-ਦੇਣ 22 ਫੀਸਦੀ ਵਧ ਕੇ 28.75 ਕਰੋੜ ''ਤੇ

Friday, Dec 30, 2022 - 10:39 AM (IST)

ਨਵੀਂ ਦਿੱਲੀ- ਆਧਾਰ ਆਧਾਰਿਤ ਈ-ਕੇ.ਵਾਈ.ਸੀ ਲੈਣ-ਦੇਣ ਨਵੰਬਰ ਵਿੱਚ ਮਹੀਨੇ ਦਰ ਮਹੀਨੇ 22 ਫੀਸਦੀ ਵਧ ਕੇ 28.75 ਕਰੋੜ ਤੱਕ ਪਹੁੰਚ ਗਿਆ। ਵੀਰਵਾਰ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਈ-ਕੇ.ਵਾਈ.ਸੀ ਲੈਣ-ਦੇਣ ਦੀ ਕੁੱਲ ਸੰਖਿਆ 1,350 ਕਰੋੜ ਨੂੰ ਪਾਰ ਕਰ ਗਈ ਹੈ।
ਬਿਆਨ ਮੁਤਾਬਕ ਨਵੰਬਰ ਮਹੀਨੇ 'ਚ ਆਧਾਰ ਪ੍ਰਮਾਣਿਤ ਲੈਣ-ਦੇਣ 11 ਫੀਸਦੀ ਵਧ ਕੇ 195.39 ਕਰੋੜ ਰਿਹਾ।
ਇਲੈਕਟ੍ਰਾਨਿਕਸ ਅਤੇ ਆਈ.ਟੀ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਦੇਸ਼ ਭਰ ਵਿੱਚ ਵਸਨੀਕਾਂ ਦੁਆਰਾ ਆਧਾਰ ਦੀ ਵਰਤੋਂ ਵਿੱਚ ਨਿਰੰਤਰ ਪ੍ਰਗਤੀ ਦੇਖੀ ਜਾ ਰਹੀ ਹੈ। ਇਕੱਲੇ ਨਵੰਬਰ ਵਿੱਚ ਹੀ ਆਧਾਰ ਦੀ ਵਰਤੋਂ ਕਰਕੇ 28.75 ਕਰੋੜ ਈ-ਕੇ.ਵਾਈ.ਸੀ ਲੈਣ-ਦੇਣ ਕੀਤੇ ਗਏ। ਇਹ ਪਿਛਲੇ ਮਹੀਨੇ ਦੇ ਮੁਕਾਬਲੇ 22 ਫੀਸਦੀ ਜ਼ਿਆਦਾ ਹੈ। ਨਵੰਬਰ, 2022 ਦੇ ਅੰਤ ਤੱਕ, ਈ-ਕੇ.ਵਾਈ.ਸੀ ਲੈਣ-ਦੇਣ ਦੀ ਕੁੱਲ ਗਿਣਤੀ 1,350.24 ਕਰੋੜ ਹੋ ਗਈ ਹੈ।


Aarti dhillon

Content Editor

Related News