15 ਅਕਤੂਬਰ ਤੋਂ ਲੋੜਵੰਦ ਲੋਕਾਂ ਤੱਕ ਕਰਜ਼ਾ ਪਹੁੰਚਾਉਣ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ : ਵਿੱਤ ਮੰਤਰੀ
Tuesday, Sep 14, 2021 - 10:50 AM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਚੇਨਈ ’ਚ ਉਦਯੋਗ ਜਗਤ ਦੇ ਮੁਖੀਆਂ ਨੂੰ ਸੰਬੋਧਨ ਕੀਤਾ। ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰ ਦੀ ਰਣਨੀਤੀ ’ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਸਮੇਤ ਟੀਕਾਕਰਣ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ. ਆਈ. ਆਈ.) ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਿਵੇਸ਼ ਯੋਜਨਾ ਪਟੜੀ ’ਤੇ ਹੈ। ਬਜਟ 2021 ’ਚ ਐਲਾਨਿਆ ਵਿਕਾਸ ਵਿੱਤ ਸੰਸਥਾਨ ਛੇਤੀ ਹੀ ਚਾਲੂ ਹੋ ਜਾਏਗਾ।
ਉਨ੍ਹਾਂ ਨੇ ਿਕਹਾ ਕਿ ਤਰਲਤਾ ਫੰਡ ਹੁਣ ਕੋਈ ਵੱਡੀ ਚਿੰਤਾ ਨਹੀਂ ਹੈ। ਬੈਂਕ-ਐੱਨ. ਬੀ. ਐੱਫ. ਸੀ.-ਐੱਮ. ਐੱਫ. ਆਈ. ਚੈਨਲ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ 15 ਅਕਤੂਬਰ ਤੋਂ ਲੋੜਵੰਦ ਲੋਕਾਂ ਤੱਕ ਕਰਜ਼ਾ ਪਹੁੰਚਾਉਣ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਸੀ. ਆਈ. ਆਈ. ਦੇ ਪ੍ਰਧਾਨ ਟੀ. ਵੀ. ਨਰੇਂਦਰਨ ਨੇ ਕਿਹਾ ਕਿ ਪਹਿਲੀ ਤਿਮਾਹੀ ’ਚ 20.1 ਫੀਸਦੀ ਦਾ ਜੀ. ਡੀ. ਪੀ. ਵਾਧਾ ਰਿਕਵਰੀ ਦੀ ਸੈਟਿੰਗ ਨੂੰ ਮਜ਼ਬੂਤੀ ਨਾਲ ਸਥਾਪਿਤ ਕਰਦੀ ਹੈ। ਸੀ. ਆਈ. ਆਈ. ਨੂੰ ਉਮੀਦ ਹੈ ਕਿ ਚਾਲੂ ਵਿੱਤੀ ਸਾਲ ’ਚ ਘੱਟ ਤੋਂ ਘੱਟ 9.5 ਫੀਸਦੀ ਦੀ ਜੀ. ਡੀ. ਪੀ. ਵਾਧਾ ਦਰ ਹੋਵੇਗੀ। ਬਿਨਾਂ ਸ਼ਰਤ ਟੀਕਾਕਰਨ ਦੀ ਰਫਤਾਰ ਜਾਰੀ ਰਹੇ ਅਤੇ ਅੱਗੇ ਕੋਈ ਗੰਭੀਰ ਲਹਿਰ ਨਾ ਹੋਵੇ।