ਭਾਰਤੀ ਚਾਹ ਉਤਪਾਦਕਾਂ ਅਤੇ ਬਰਾਮਦਕਾਰਾਂ ’ਚ ਜਾਗੀ ਆਸ ਦੀ ਕਿਰਨ, ਅਗਲੇ ਕੁਝ ਹਫ਼ਤੇ ਮਹੱਤਵਪੂਰਨ

Saturday, Jun 28, 2025 - 11:29 AM (IST)

ਭਾਰਤੀ ਚਾਹ ਉਤਪਾਦਕਾਂ ਅਤੇ ਬਰਾਮਦਕਾਰਾਂ ’ਚ ਜਾਗੀ ਆਸ ਦੀ ਕਿਰਨ, ਅਗਲੇ ਕੁਝ ਹਫ਼ਤੇ ਮਹੱਤਵਪੂਰਨ

ਨਵੀਂ ਦਿੱਲੀ (ਇੰਟ.) - ਇਜ਼ਰਾਈਲ ਅਤੇ ਈਰਾਨ ਵਿਚਾਲੇ ਹੋਏ ਜੰਗਬੰਦੀ ਨੇ ਭਾਰਤੀ ਚਾਹ ਉਤਪਾਦਕਾਂ ਅਤੇ ਬਰਾਮਦਕਾਰਾਂ ’ਚ ਆਸ ਦੀ ਕਿਰਨ ਦੁਬਾਰਾ ਜਗਾਈ ਹੈ। ਵਧਦੇ ਤਣਾਅ ਕਾਰਨ ਆਰਥੋਡਾਕਸ ਚਾਹ ਦੀਆਂ ਕੀਮਤਾਂ ’ਚ ਗਿਰਾਵਟ ਆਈ ਸੀ ਪਰ ਹੁਣ ਇਸ ’ਚ ਸੁਧਾਰ ਦੇ ਸੰਕੇਤ ਦਿਸ ਰਹੇ ਹਨ। ਬਰਾਮਦਕਾਰ ਅਤੇ ਵਪਾਰੀ ਜੋਖਮਾਂ ਅਤੇ ਮੰਗ ਦੀਆਂ ਸੰਭਾਵਨਾਵਾਂ ਦਾ ਮੁੜ-ਮੁਲਾਂਕਣ ਕਰ ਰਹੇ ਹਨ।

ਇਹ ਵੀ ਪੜ੍ਹੋ :     ਉੱਚ ਪੱਧਰ ਤੋਂ ਮੂਧੇ ਮੂੰਹ ਡਿੱਗੀਆਂ Gold ਦੀਆਂ ਕੀਮਤਾਂ, ਖ਼ਰੀਦਦਾਰਾਂ 'ਚ ਵਧੀ ਹਲਚਲ

ਕੋਲਕਾਤਾ ’ਚ ਇਸ ਹਫ਼ਤੇ ਹੋਈ ਨਿਲਾਮੀ ’ਚ ਆਰਥੋਡਾਕਸ ਲੀਫ ਚਾਹ ਦੀ ਔਸਤ ਕੀਮਤ 290.66 ਰੁਪਏ ਪ੍ਰਤੀ ਕਿੱਲੋਗ੍ਰਾਮ ਸੀ, ਜਦੋਂ ਕਿ ਪਿਛਲੇ ਹਫ਼ਤੇ ਇਹ 269.40 ਰੁਪਏ ਪ੍ਰਤੀ ਕਿੱਲੋਗ੍ਰਾਮ ਸੀ। ਇਸ ਤੋਂ ਇਲਾਵਾ 24 ਤੇ 25 ਜੂਨ ਨੂੰ ਹੋਈ ਨਿਲਾਮੀ ’ਚ 78.55 ਫ਼ੀਸਦੀ ਚਾਹ ਵਿਕੀ, ਜਦੋਂ ਕਿ ਪਿਛਲੇ ਹਫ਼ਤੇ ਇਹ ਅੰਕੜਾ ਸਿਰਫ 49.26 ਫ਼ੀਸਦੀ ਸੀ।

ਇੰਡੀਅਨ ਟੀ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅੰਸ਼ੁਮਨ ਕਨੋਰੀਆ ਨੇ ਦੱਸਿਆ ਕਿ ਪਿਛਲੇ ਹਫ਼ਤੇ ਵੱਡੀ ਮਾਤਰਾ ’ਚ ਚਾਹ ਨਹੀਂ ਵਿਕੀ ਸੀ, ਕਿਉਂਕਿ ਬਰਾਮਦਕਾਰ ‘ਉਡੀਕ ਕਰੋ ਅਤੇ ਵੇਖੋ’ ਦੀ ਨੀਤੀ ਅਪਣਾ ਰਹੇ ਸਨ ਪਰ ਜੰਗਬੰਦੀ ਦੇ ਐਲਾਨ ਤੋਂ ਬਾਅਦ ਨਿਲਾਮੀ ਤੋਂ ਪਹਿਲਾਂ ਮੰਗ ’ਚ ਤੇਜ਼ੀ ਆਈ। ਈਰਾਨ ਤੋਂ ਪੈਂਡਿੰਗ ਆਰਡਰ ਲਈ ਖਰੀਦਦਾਰੀ ਫਿਰ ਤੋਂ ਸ਼ੁਰੂ ਹੋ ਗਈ ਹੈ ਅਤੇ ਬਾਜ਼ਾਰ ’ਚ ਫਿਰ ਤੋਂ ਭਰੋਸਾ ਜਾਗਿਆ ਹੈ।

ਇਹ ਵੀ ਪੜ੍ਹੋ :     1 ਲੱਖ ਬਣਿਆ 15 ਲੱਖ! ਇਸ ਸਟਾਕ ਨੇ BSE 'ਤੇ ਮਚਾਈ ਹਲਚਲ, ਹੁਣ NSE 'ਤੇ ਦੇਵੇਗਾ ਦਸਤਕ

ਹਾਲਾਂਕਿ, ਉਨ੍ਹਾਂ ਕਿਹਾ ਕਿ ਕੁਝ ਸ਼ਿਪਰਸ ਨੇ ਸਥਿਤੀ ਨੂੰ ਹੋਰ ਸਮਝਣ ਲਈ ਆਪਣੇ ਮਾਲ ਨੂੰ ਅਜੇ ਰੋਕ ਰੱਖਿਆ ਹੈ ਪਰ ਸੰਕੇਤ ਪਾਜ਼ੇਟਿਵ ਹਨ।

ਇੰਡੀਅਨ ਟੀ ਐਸੋਸੀਏਸ਼ਨ (ਆਈ. ਟੀ. ਏ.) ਦੇ ਪ੍ਰਧਾਨ ਹੇਮੰਤ ਬਾਂਗੁਰ ਨੇ ਕਿਹਾ ਕਿ ਪਿਛਲੇ ਹਫ਼ਤੇ ਮੰਗ ਦਾ ਮਾਹੌਲ ਬਭਲੋਸਗੀ ਵਾਲਾ ਸੀ। ਉਨ੍ਹਾਂ ਕਿਹਾ, “ਪਰ ਹੁਣ ਉਹ ਸਥਿਤੀ ਪਿੱਛੇ ਰਹਿ ਚੁੱਕੀ ਹੈ। ਬਰਾਮਦਕਾਰ ਨਿਲਾਮੀ ’ਚ ਵਾਪਸ ਆ ਗਏ ਹਨ ਅਤੇ ਈਰਾਨ ਅਤੇ ਸੀ. ਆਈ. ਐੱਸ. ਦੇਸ਼ਾਂ ਲਈ ਪਹਿਲਾਂ ਤੋਂ ਤੈਅ ਮਾਤਰਾ ਨੂੰ ਪੂਰਾ ਕਰਨ ’ਚ ਜੁੱਟ ਗਏ ਹੈ। ਹਾਲਾਂਕਿ, ਹਰ ਕੋਈ ਚੌਕਸ ਹੈ।”

ਇਹ ਵੀ ਪੜ੍ਹੋ :     ਬਦਲ ਸਕਦੇ ਹਨ GST ਮੀਟਿੰਗ 'ਚ ਕਈ ਅਹਿਮ ਨਿਯਮ, 18% ਟੈਕਸ ਛੋਟ 'ਤੇ ਲਿਆ ਜਾ ਸਕਦਾ ਹੈ ਫ਼ੈਸਲਾ

ਈਰਾਨ ਭਾਰਤੀ ਚਾਹ ਦਾ ਵੱਡਾ ਬਾਜ਼ਾਰ

ਰਵਾਇਤੀ ਤੌਰ ’ਤੇ ਈਰਾਨ ਭਾਰਤੀ ਚਾਹ ਦਾ ਇਕ ਪ੍ਰਮੁੱਖ ਬਾਜ਼ਾਰ ਰਿਹਾ ਹੈ। ਇਹ ਅੰਦਾਜ਼ਨ ਤੌਰ ’ਤੇ 30 ਮਿਲੀਅਨ ਕਿੱਲੋਗ੍ਰਾਮ (ਐੱਮ. ਕੇ. ਜੀ.) ਦਾ ਬਾਜ਼ਾਰ ਹੈ। 2022 ’ਚ ਈਰਾਨ ਨੂੰ ਚਾਹ ਬਰਾਮਦ 22.21 ਐੱਮ. ਕੇ. ਜੀ. ਸੀ, ਜੋ 2023 ’ਚ ਘਟ ਕੇ 5.92 ਐੱਮ. ਕੇ. ਜੀ. ਰਹਿ ਗਈ, ਕਿਉਂਕਿ ਈਰਾਨ ਨੇ ਭਾਰਤੀ ਚਾਹ ਲਈ ਕਾਂਟਰੈਕਟ ਰਜਿਸਟਰੇਸ਼ਨ ਬੰਦ ਕਰ ਦਿੱਤੀ ਸੀ। ਹਾਲਾਂਕਿ, 2024 ’ਚ ਇਹ ਵਧ ਕੇ 9.24 ਐੱਮ. ਕੇ. ਜੀ. ਹੋ ਗਈ ਪਰ ਈਰਾਨ ਨੂੰ ਸਿੱਧੀ ਬਰਾਮਦ ਦਾ ਅੰਕੜਾ ਇਸ ਬਾਜ਼ਾਰ ਦੇ ਪੂਰੇ ਆਕਾਰ ਨੂੰ ਨਹੀਂ ਦਰਸਾਉਂਦਾ, ਕਿਉਂਕਿ ਵੱਡੀ ਮਾਤਰਾ ’ਚ ਚਾਹ ਯੂ. ਏ. ਈ. ਦੇ ਰਸਤੇ ਰੀ-ਐਕਸਪੋਰਟ ਹੁੰਦੀ ਹੈ, ਜੋ ਇਕ ਪ੍ਰਮੁੱਖ ਰੀ-ਐਕਸਪੋਰਟਿੰਗ ਹੱਬ ਹੈ। ਹਾਲਾਂਕਿ ਕੀਮਤਾਂ ਪਿਛਲੇ ਹਫ਼ਤੇ ਦੇ ਹੇਠਲੇ ਪੱਧਰ ਤੋਂ ਉੱਭਰ ਰਹੀਆਂ ਹਨ ਪਰ ਉਹ 13 ਜੂਨ ਤੋਂ ਪਹਿਲਾਂ ਦੇ ਪੱਧਰ ’ਤੇ ਹੁਣ ਤੱਕ ਨਹੀਂ ਪਹੁੰਚੀ ਹੈ, ਜਦੋਂ ਇਜ਼ਰਾਈਲ ਨੇ ਈਰਾਨ ’ਤੇ ਅਚਾਨਕ ਹਮਲਾ ਕੀਤਾ ਸੀ।

ਇਹ ਵੀ ਪੜ੍ਹੋ :     ਤੁਹਾਨੂੰ ਵੀ ਆਇਆ ਹੈ 5000 ਰੁਪਏ ਦੇ Amul ਗਿਫਟ ਵਾਊਚਰ ਦਾ Message?

ਅਗਲੇ ਕੁਝ ਹਫ਼ਤੇ ਬਾਜ਼ਾਰ ਦੀ ਦਿਸ਼ਾ ਤੈਅ ਕਰਨ ’ਚ ਮਹੱਤਵਪੂਰਨ : ਸ਼ਾਹ

ਐੱਮ. ਕੇ. ਸ਼ਾਹ ਐਕਸਪੋਰਟਸ ਦੇ ਪ੍ਰਧਾਨ ਹਿਮਾਂਸ਼ੂ ਸ਼ਾਹ ਨੇ ਕਿਹਾ ਕਿ ਚਾਹ ਦੀਆਂ ਕੀਮਤਾਂ ’ਚ ਪਿਛਲੇ ਹਫ਼ਤੇ ਦੇ ਮੁਕਾਬਲੇ ਸੁਧਾਰ ਹੋਇਆ ਹੈ ਪਰ ਇਹ ਅਜੇ ਵੀ ਸੰਘਰਸ਼ ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਹੈ। ਅਗਲੇ ਕੁਝ ਹਫ਼ਤੇ ਬਾਜ਼ਾਰ ਦੀ ਦਿਸ਼ਾ ਤੈਅ ਕਰਨ ’ਚ ਮਹੱਤਵਪੂਰਨ ਹੋਣਗੇ। ਐੱਮ. ਕੇ. ਸ਼ਾਹ ਭਾਰਤ ’ਚ ਆਰਥੋਡਾਕਸ ਚਾਹ ਦਾ ਸਭ ਤੋਂ ਵੱਦੇ ਬਰਾਮਦਕਾਰ ਅਤੇ ਉਤਪਾਦਕ ਹਨ।

ਏਸ਼ੀਅਨ ਟੀ ਕੰਪਨੀ ਦੇ ਨਿਰਦੇਸ਼ਕ ਮੋਹਿਤ ਅਗਰਵਾਲ ਨੇ ਦੱਸਿਆ ਕਿ ਮੁੰਬਈ ਦੀ ਨਹਾਵੇ ਸ਼ੇਵਾ ਬੰਦਰਗਾਹ ’ਤੇ ਮਾਲ ਰੁਕਿਆ ਹੋਇਆ ਸੀ। ਉਨ੍ਹਾਂ ਕਿਹਾ, “ਹੁਣ ਖਰੀਦਦਾਰ ਵਾਪਸ ਆ ਗਏ ਹਨ ਅਤੇ ਪੁੱਛਗਿੱਛ ਸ਼ੁਰੂ ਹੋ ਗਈ ਹੈ। ਸ਼ਨੀਵਾਰ ਤੋਂ ਵਪਾਰ ਸ਼ੁਰੂ ਹੋਣ ਦੀ ਉਮੀਦ ਹੈ।”

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News