ਭਾਰਤ ਦੀ ਸਮਾਰਟਫੋਨ ਬਰਾਮਦ ’ਚ 3 ਫੀਸਦੀ ਦੀ ਗਿਰਾਵਟ

Saturday, Apr 18, 2026 - 12:03 AM (IST)

ਭਾਰਤ ਦੀ ਸਮਾਰਟਫੋਨ ਬਰਾਮਦ ’ਚ 3 ਫੀਸਦੀ ਦੀ ਗਿਰਾਵਟ

ਨਵੀਂ ਦਿੱਲੀ, (ਭਾਸ਼ਾ)- ਭਾਰਤ ਦੀ ਸਮਾਰਟਫੋਨ ਬਰਾਮਦ ਲਾਗਤ ਦੇ ਦਬਾਅ ਅਤੇ ਕਮਜ਼ੋਰ ਮੰਗ ਕਾਰਨ 2026 ਦੀ ਪਹਿਲੀ ਤਿਮਾਹੀ (ਜਨਵਰੀ-ਮਾਰਚ) ’ਚ ਸਾਲਾਨਾ ਆਧਾਰ ’ਤੇ 3 ਫੀਸਦੀ ਘਟ ਗਈ ਹੈ। ਕਾਊਂਟਰਪੁਆਇੰਟ ਰਿਸਰਚ ਦੇ ਮਹੀਨਾਵਾਰ ‘ਇੰਡੀਆ ਸਮਾਰਟਫੋਨ ਟ੍ਰੈਕਰ’ ਅਨੁਸਾਰ ਇਹ ਪਿਛਲੇ 6 ਸਾਲਾਂ ਦੀ ਸਭ ਤੋਂ ਕਮਜ਼ੋਰ ਤਿਮਾਹੀ ਰਹੀ।

ਕਾਊਂਟਰਪੁਆਇੰਟ ਰਿਸਰਚ ਦੇ ਖੋਜ ਨਿਰਦੇਸ਼ਕ ਤਰੁਣ ਪਾਠਕ ਨੇ ਕਿਹਾ ਕਿ ਨੇੜਲੇ ਭਵਿੱਖ ’ਚ ਭਾਰਤੀ ਸਮਾਰਟਫੋਨ ਬਾਜ਼ਾਰ ’ਤੇ ਦਬਾਅ ਬਣੇ ਰਹਿਣ ਦੀ ਉਮੀਦ ਹੈ। ਸਾਲ 2026 ਦੀ ਦੂਜੀ ਤਿਮਾਹੀ (ਅਪ੍ਰੈਲ-ਜੂਨ) ’ਚ ਦਹਾਈ ਅੰਕਾਂ ਦੀ ਗਿਰਾਵਟ ਹੋ ਸਕਦੀ ਹੈ, ਕਿਉਂਕਿ ‘ਮੈਮੋਰੀ’ (ਰੈਮ) ਦੀਆਂ ਵਧੀਆਂ ਹੋਈਆਂ ਕੀਮਤਾਂ ਅਤੇ ਸ਼ੁਰੂਆਤੀ ਪੱਧਰ ਦੀ ਕਮਜ਼ੋਰ ਮੰਗ ਦਾ ਅਸਰ ਕੁੱਲ ਵਿਕਰੀ ’ਤੇ ਪੈ ਰਿਹਾ ਹੈ। ਪਾਠਕ ਨੇ ਕਿਹਾ,‘‘ਪੂਰੇ ਸਾਲ ਲਈ ਬਾਜ਼ਾਰ ’ਚ ਸਾਲਾਨਾ ਆਧਾਰ ’ਤੇ 10 ਫੀਸਦੀ ਦੀ ਗਿਰਾਵਟ ਦਾ ਅੰਦਾਜ਼ਾ ਹੈ ਕਿਉਂਕਿ ਪੁਰਜ਼ਿਆਂ ਦੀ ਲਾਗਤ ’ਚ ਲਗਾਤਾਰ ਵਾਧਾ ਮੰਗ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਫੋਨ ਬਦਲਣ ਦੀ ਮਿਆਦ ਨੂੰ ਲੰਮਾ ਕਰ ਰਿਹਾ ਹੈ। ਮੈਮੋਰੀ ਦੀ ਕੀਮਤ ਪਿਛਲੀਆਂ 3 ਤਿਮਾਹੀਆਂ ’ਚ 4 ਗੁਣਾ ਵਧ ਚੁੱਕੀ ਹੈ।’’


author

Rakesh

Content Editor

Related News