ਤਕਨੀਕੀ  ਖ਼ਰਾਬੀ ਕਾਰਨ ਕਤਰ ਏਅਰਵੇਜ਼ ਦੀ ਉਡਾਣ ਨੂੰ ਮੁੰਬਈ ਵੱਲ ਮੋੜਿਆ ਗਿਆ, ਦੋਹਾ ਤੋਂ ਜਕਾਰਤਾ ਜਾ ਰਿਹਾ ਸੀ ਜਹਾਜ਼

Thursday, Dec 29, 2022 - 11:07 AM (IST)

ਤਕਨੀਕੀ  ਖ਼ਰਾਬੀ ਕਾਰਨ ਕਤਰ ਏਅਰਵੇਜ਼ ਦੀ ਉਡਾਣ ਨੂੰ ਮੁੰਬਈ ਵੱਲ ਮੋੜਿਆ ਗਿਆ, ਦੋਹਾ ਤੋਂ ਜਕਾਰਤਾ ਜਾ ਰਿਹਾ ਸੀ ਜਹਾਜ਼

ਨਵੀਂ ਦਿੱਲੀ - ਦੋਹਾ ਤੋਂ ਇੰਡੋਨੇਸ਼ੀਆ ਦੇ ਜਕਾਰਤਾ ਜਾਣ ਵਾਲੀ ਕਤਰ ਏਅਰਵੇਜ਼ ਦੀ ਉਡਾਣ ਨੂੰ ਬੁੱਧਵਾਰ ਨੂੰ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੋੜ ਦਿੱਤਾ ਗਿਆ। ਫਲਾਈਟ QR954 ਇੰਡੋਨੇਸ਼ੀਆ ਜਾ ਰਹੀ ਸੀ ਜਦੋਂ ਤਕਨੀਕੀ ਖਰਾਬੀ ਕਾਰਨ ਇਸ ਨੂੰ ਮੁੰਬਈ 'ਚ ਲੈਂਡ ਕਰਨਾ ਪਿਆ। ਯਾਤਰੀਆਂ ਨੂੰ ਲੈ ਕੇ ਜਾਣ ਲਈ ਦੋਹਾ ਤੋਂ ਜਹਾਜ਼ ਉਡਾਣ ਦੀ ਤਿਆਰੀ ਕੀਤੀ ਜਾ ਰਹੀ ਹੈ।

author

Harinder Kaur

Content Editor

Related News