4500 ਰੁਪਏ ਸਸਤਾ ਸੋਨਾ ਖਰੀਦਣ ਦਾ ਸੁਨਹਿਰੀ ਮੌਕਾ, ਨਾਲ ਹੀ ਮਿਲੇਗੀ 600 ਰੁਪਏ ਦੀ ਛੋਟ!

09/20/2020 6:53:27 PM

ਨਵੀਂ ਦਿੱਲੀ — ਭਾਰਤ ਵਿਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਪਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਤਿਉਹਾਰਾਂ ਦੀ ਚਮਕ ਫਿੱਕੀ ਰਹਿ ਸਕਦੀ ਹੈ। ਇਸ ਵਾਰ ਭਾਰਤ ਦੇ ਬਾਜ਼ਾਰਾਂ ਵਿਚ ਉਹ ਖਰੀਦਦਾਰੀ ਨਹੀਂ ਦੇਖੀ ਜਾ ਰਹੀ ਜੋ ਹਰ ਸਾਲ ਵੇਖਣ ਨੂੰ ਮਿਲਦੀ ਸੀ। ਵਿੱਤੀ ਸੰਕਟ ਕਾਰਨ ਸੋਨੇ ਦੀ ਮੰਗ ਘਟੀ ਹੈ। ਇਸ ਕਾਰਨ ਡੀਲਰਾਂ ਵਲੋਂ ਛੋਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਪਿਛਲੇ 5 ਹਫਤਿਆਂ ਤੋਂ ਡੀਲਰ ਸੋਨੇ ਦੀਆਂ ਕੀਮਤਾਂ 'ਤੇ ਛੋਟ ਦੇ ਕੇ ਲੋਕਾਂ ਨੂੰ ਖਰੀਦਦਾਰੀ ਲਈ ਆਕਰਸ਼ਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਭ ਉਸ ਸਮੇਂ ਹੋ ਰਿਹਾ ਹੈ ਜਦੋਂ ਪਿਛਲੇ ਡੇਢ ਮਹੀਨਿਆਂ ਵਿਚ ਸੋਨੇ ਦੀ ਕੀਮਤ ਅੱਜ ਤਕਰੀਬਨ 4500 ਰੁਪਏ ਘੱਟ ਗਈ ਹੈ।

600 ਰੁਪਏ ਤੋਂ ਵੱਧ ਦੀ ਛੂਟ!

ਸੋਨੇ ਦੇ ਡੀਲਰ ਗਾਹਕਾਂ ਨੂੰ ਸੋਨੇ 'ਤੇ ਛੋਟ ਦੇ ਕੇ ਬਾਜ਼ਾਰ 'ਚ ਮੰਗ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਹਫ਼ਤੇ 23 ਡਾਲਰ ਪ੍ਰਤੀ ਔਂਸ ਭਾਵ ਤਕਰੀਬਨ 608 ਰੁਪਏ ਪ੍ਰਤੀ 10 ਗ੍ਰਾਮ ਦੀ ਛੋਟ ਦਿੱਤੀ ਸੀ। ਪਿਛਲੇ ਹਫਤੇ 30 ਡਾਲਰ ਪ੍ਰਤੀ ਔਂਸ ਦੀ ਛੋਟ ਦਿੱਤੀ ਜਾ ਰਹੀ ਸੀ, ਜਦੋਂਕਿ ਇਸ ਤੋਂ ਪਹਿਲਾਂ 40 ਡਾਲਰ ਪ੍ਰਤੀ ਔਂਸ ਦੀ ਛੋਟ ਦਿੱਤੀ ਜਾ ਰਹੀ ਸੀ।

ਡੇਢ ਮਹੀਨੇ 'ਚ ਸੋਨਾ 4500 ਰੁਪਏ ਸਸਤਾ ਹੋ ਗਿਆ

ਪਿਛਲੇ ਮਹੀਨੇ 7 ਅਗਸਤ ਨੂੰ ਸੋਨੇ ਨੇ ਫਿਊਚਰਜ਼ ਮਾਰਕੀਟ ਵਿਚ ਆਪਣੇ ਉੱਚੇ ਪੱਧਰ ਨੂੰ ਛੋਹਿਆ ਸੀ ਅਤੇ ਪ੍ਰਤੀ 10 ਗ੍ਰਾਮ ਦੀ ਕੀਮਤ ਵਧ ਕੇ 56,200 ਰੁਪਏ ਹੋ ਗਈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸੋਨੇ ਦੀਆਂ ਕੀਮਤਾਂ ਵਿਚ ਤਕਰੀਬਨ 4500 ਰੁਪਏ ਦੀ ਗਿਰਾਵਟ ਆ ਚੁੱਕੀ ਹੈ। ਹਾਲਾਂਕਿ ਸੋਨਾ ਖਰੀਦਣ ਲਈ ਇਹ ਚੰਗਾ ਸਮਾਂ ਹੈ, ਪਰ ਸਰਾਫਾ ਬਾਜ਼ਾਰ ਵਿਚ ਘੱਟ ਮੰਗ ਕਾਰਨ ਭਾਰੀ ਰਿਆਇਤਾਂ ਦੇਣ ਦੇ ਬਾਵਜੂਦ ਲੋਕ ਪਹਿਲਾਂ ਦੀ ਤਰ੍ਹਾਂ ਸੋਨੇ ਵੱਲ ਆਕਰਸ਼ਤ ਨਹੀਂ ਹੋ ਰਹੇ ਹਨ।

ਇਹ ਵੀ ਦੇਖੋ: ਇਨਕਮ ਟੈਕਸ ਦੀਆਂ 8 ਹੋਰ ਪ੍ਰਕਿਰਿਆਵਾਂ ਲਈ ਸ਼ੁਰੂ ਹੋਵੇਗੀ ਫੇਸਲੈੱਸ ਮੁਲਾਂਕਣ ਪ੍ਰਕਿਰਿਆ

ਜਾਣੋ ਫਿਊਚਰਜ਼ ਮਾਰਕੀਟ ਵਿਚ ਸੋਨੇ ਦੀ ਕੀਮਤ

ਸ਼ੁੱਕਰਵਾਰ ਨੂੰ ਹਾਜਰ ਮਾਰਕੀਟ ਵਿਚ ਸੋਨੇ ਦੀ ਮੰਗ ਆਉਣ ਅਤੇ ਸੱਟੇਬਾਜ਼ਾਂ ਵਿਚ ਸੋਨੇ ਦੀ ਮੰਗ ਵਧਣ ਕਾਰਨ ਸ਼ੁੱਕਰਵਾਰ ਨੂੰ ਵਾਇਦਾ ਕਾਰੋਬਾਰ ਵਿਚ ਸੋਨੇ ਦੀ ਕੀਮਤ 82 ਰੁਪਏ ਚੜ੍ਹ ਕੇ 51,535 ਰੁਪਏ ਪ੍ਰਤੀ 10 ਗ੍ਰਾਮ ਰਹੀ। ਐਮ.ਸੀ.ਐਕਸ. 'ਤੇ ਅਕਤੂਬਰ ਇਕਰਾਰਨਾਮੇ ਸੌਦੇ 'ਚ ਸੋਨੇ ਦਾ ਭਾਅ 82 ਰੁਪਏ ਭਾਵ 0.16 ਫੀਸਦੀ ਦੀ ਤੇਜ਼ੀ ਨਾਲ 51,535 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਏ। ਇਸ ਦੇ ਲਈ 9,286 ਲਾਟ ਦਾ ਕਾਰੋਬਾਰ ਹੋਇਆ। ਅੰਤਰਰਾਸ਼ਟਰੀ ਪੱਧਰ 'ਤੇ ਨਿਊਯਾਰਕ ਵਿਚ ਸੋਨਾ 0.52 ਪ੍ਰਤੀਸ਼ਤ ਦੀ ਤੇਜ਼ੀ ਨਾਲ 1,960.10 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 

ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਕੀਮਤੀ ਧਾਤਾਂ ਦੀਆਂ ਕੀਮਤਾਂ ਵਿਚ ਭਾਰੀ ਰੁਝਾਨ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਦਿੱਲੀ ਵਿਚ ਸੋਨੇ ਦੀ ਕੀਮਤ 224 ਰੁਪਏ ਚੜ੍ਹ ਕੇ 52,672 ਰੁਪਏ ਪ੍ਰਤੀ 10 ਗ੍ਰਾਮ ਰਹੀ। ਇਹ ਜਾਣਕਾਰੀ ਦਿੰਦਿਆਂ ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੋਨਾ 52,448 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਐਚ.ਡੀ.ਐਫ.ਸੀ. ਸਕਿਓਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, 'ਅੰਤਰਰਾਸ਼ਟਰੀ ਕੀਮਤਾਂ 'ਚ ਮਜ਼ਬੂਤੀ ਦੇ ਮੱਦੇਨਜ਼ਰ ਦਿੱਲੀ ਸਰਾਫਾ ਬਾਜ਼ਾਰ ਵਿਚ 24 ਕੈਰੇਟ ਦਾ ਸੋਨਾ 224 ਰੁਪਏ ਦੀ ਤੇਜ਼ੀ ਨਾਲ ਵਧਿਆ। ਸ਼ੁੱਕਰਵਾਰ ਨੂੰ ਰੁਪਿਆ 21 ਪੈਸੇ ਦੀ ਤੇਜ਼ੀ ਨਾਲ ਅਮਰੀਕੀ ਮੁਦਰਾ ਦੇ ਮੁਕਾਬਲੇ 73.45 ਦੇ ਪੱਧਰ 'ਤੇ ਬੰਦ ਹੋਇਆ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਤੇਜ਼ੀ ਨਾਲ 1,954 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

ਇਹ ਵੀ ਦੇਖੋ: ਕਿਤੇ LIC ਕੋਲ ਤੁਹਾਡੇ ਬਕਾਇਆ ਪੈਸੇ ਤਾਂ ਨਹੀਂ , ਇਸ ਤਰ੍ਹਾਂ ਕਰੋ ਚੈਕ

ਚਾਂਦੀ ਦੀਆਂ ਕੀਮਤਾਂ

ਹਾਜਰ ਮੰਗ ਵਿਚ ਤੇਜ਼ੀ ਵਿਚਕਾਰ ਸਟੋਰੀਆਂ ਦੇ ਸੌਦੇ ਵਧਣ ਨਾਲ ਸ਼ੁੱਕਰਵਾਰ ਨੂੰ ਵਾਇਦਾ ਕਾਰੋਬਾਰ ਵਿਚ ਚਾਂਦੀ ਦੀ ਕੀਮਤ 236 ਰੁਪਏ ਦੀ ਤੇਜ਼ੀ ਨਾਲ 68,378 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਸੱਟੇਬਾਜ਼ਾਂ ਦੀ ਮੰਗ ਵਧਣ ਦੇ ਬਾਅਦ ਸੌਦੇ ਵਧੇ। ਐਮ.ਸੀ.ਐਕਸ. 'ਤੇ ਦਸੰਬਰ ਦੇ ਇਕਰਾਰਨਾਮੇ ਦੌਰਾਨ ਚਾਂਦੀ ਵਾਅਦਾ 236 ਰੁਪਏ ਜਾਂ 0.35% ਦੀ ਤੇਜ਼ੀ ਨਾਲ 68,378 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਇਸ ਦੇ ਲਈ 17,076 ਲਾਟ ਦਾ ਟਰਨਓਵਰ ਕੀਤਾ ਗਿਆ ਸੀ। ਅੰਤਰਰਾਸ਼ਟਰੀ ਪੱਧਰ 'ਤੇ ਚਾਂਦੀ 0.98 ਪ੍ਰਤੀਸ਼ਤ ਦੀ ਤੇਜ਼ੀ ਨਾਲ 27.37 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਚਾਂਦੀ ਵੀ 620 ਰੁਪਏ ਦੀ ਤੇਜ਼ੀ ਨਾਲ 69,841 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ, ਜੋ ਪਹਿਲਾਂ 69,221 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਅੰਤਰਰਾਸ਼ਟਰੀ ਬਾਜ਼ਾਰ 'ਚ ਚਾਂਦੀ ਦੀ ਕੀਮਤ 27.13 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।

ਇਸ ਵਾਰ ਤਿਉਹਾਰਾਂ ਦੇ ਮੌਸਮ ਵਿਚ ਜਾਰੀ ਰਹੇਗੀ ਸੁਸਤੀ

ਆਮ ਤੌਰ 'ਤੇ ਅਕਤੂਬਰ-ਨਵੰਬਰ ਦੇ ਦੌਰਾਨ ਸੋਨੇ ਦੀ ਮੰਗ ਕਾਫ਼ੀ ਵੱਧ ਜਾਂਦੀ ਹੈ। ਇਸ ਦਾ ਕਾਰਨ ਤਿਉਹਾਰਾਂ ਦੇ ਮੌਸਮ ਦੀ ਆਮਦ ਹੈ। ਸੋਨਾ ਹਮੇਸ਼ਾਂ ਦੀਵਾਲੀ ਦੇ ਨੇੜੇ ਚਮਕਦਾ ਹੈ, ਪਰ ਕੋਰੋਨਾ ਕਾਰਨ ਇਸ ਵਾਰ ਲੋਕ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ, ਜਿਸਦਾ ਸਿੱਧਾ ਅਸਰ ਸੋਨੇ ਦੀ ਮੰਗ 'ਤੇ ਪਿਆ ਹੈ।

ਇਹ ਵੀ ਦੇਖੋ: ਚੰਗੀ ਖ਼ਬਰ : ਆਕਸਫੋਰਡ ਯੂਨਿਵਰਸਿਟੀ ਦੀ 'ਕੋਵੀਸ਼ੀਲਡ' ਦਾ ਆਖਰੀ ਦੌਰ ਦਾ ਟ੍ਰਾਇਲ ਸ਼ੁਰੂ


Harinder Kaur

Content Editor

Related News