ਏ. ਟੀ. ਐੱਮ. ਰਾਹੀਂ ਧੋਖੇ ਨਾਲ ਕੱਢੇ 2 ਲੱਖ, ਹੁਣ ਆਈ. ਸੀ. ਆਈ. ਸੀ. ਆਈ. ਬੈਂਕ ਦੇਵੇਗਾ ਮੁਆਵਜ਼ਾ

Monday, Oct 30, 2017 - 10:39 PM (IST)

ਏ. ਟੀ. ਐੱਮ. ਰਾਹੀਂ ਧੋਖੇ ਨਾਲ ਕੱਢੇ 2 ਲੱਖ, ਹੁਣ ਆਈ. ਸੀ. ਆਈ. ਸੀ. ਆਈ. ਬੈਂਕ ਦੇਵੇਗਾ ਮੁਆਵਜ਼ਾ

ਨਵੀਂ ਦਿੱਲੀ (ਭਾਸ਼ਾ)-ਰਾਸ਼ਟਰੀ ਖਪਤਕਾਰ ਝਗੜਾ ਨਿਪਟਾਰਾ ਕਮਿਸ਼ਨ (ਐੱਨ. ਸੀ. ਡੀ. ਆਰ. ਸੀ.) ਨੇ ਆਈ. ਸੀ. ਆਈ. ਸੀ. ਆਈ. ਬੈਂਕ ਨੂੰ 2006-07 'ਚ ਇਕ ਏ. ਟੀ. ਐੱਮ. ਧੋਖਾਦੇਹੀ ਨਾਲ ਨਿਕਲੇ ਰੁਪਇਆਂ ਲਈ ਪੀੜਤ ਨੂੰ 2,02,000 ਰੁਪਏ ਮੋੜਨ ਦਾ ਹੁਕਮ ਦਿੱਤਾ ਹੈ।  
ਕੀ ਹੈ ਮਾਮਲਾ
ਕਰਮ ਸਿੰਘ ਦੀ 11 ਨਵੰਬਰ, 2006 ਤੇ 2 ਫਰਵਰੀ, 2007 ਦਰਮਿਆਨ 2 ਲੱਖ ਰੁਪਏ ਦੀ ਰਾਸ਼ੀ ਏ. ਟੀ. ਐੱਮ. ਰਾਹੀਂ ਧੋਖਾਦੇਹੀ ਨਾਲ ਕੱਢੀ ਗਈ। ਉਸ ਨੂੰ ਨਿਕਲੀ ਰਾਸ਼ੀ ਦਾ ਕੋਈ ਐੱਸ. ਐੱਮ. ਐੱਸ. ਵੀ ਨਹੀਂ ਆਇਆ। ਸਿੰਘ ਨੇ ਦੋਸ਼ ਲਾਇਆ ਸੀ ਕਿ 3 ਮਹੀਨਿਆਂ ਦੀ ਮਿਆਦ ਦੌਰਾਨ ਉਸ ਨੂੰ ਬੈਂਕ ਵੱਲੋਂ ਕਿਸੇ ਤਰ੍ਹਾਂ ਦੀ ਟਰਾਂਜ਼ੈਕਸ਼ਨ ਬਾਰੇ ਕੋਈ ਸੂਚਨਾ ਨਹੀਂ ਮਿਲੀ। ਸ਼ਿਕਾਇਤ ਦੇ ਮੁਤਾਬਕ ਸਿੰਘ ਨੇ ਆਖਰੀ ਵਾਰ ਟਰਾਂਜ਼ੈਕਸ਼ਨ 20 ਨਵੰਬਰ, 2006 ਨੂੰ ਕੀਤੀ ਸੀ ਅਤੇ ਉਸ ਸਮੇਂ ਉਸ ਦੇ ਖਾਤੇ 'ਚ 2,07,627 ਰੁਪਏ ਉਪਲਬਧ ਸਨ। 
ਇਹ ਕਿਹਾ ਫੋਰਮ ਨੇ
ਐੱਨ. ਸੀ. ਡੀ. ਆਰ. ਸੀ. ਨੇ ਹੇਠਲੀ ਖਪਤਕਾਰ ਫੋਰਮ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਅਤੇ ਬੈਂਕ ਨੂੰ ਪੀੜਤ ਨੂੰ 2 ਲੱਖ ਰੁਪਏ ਦੇ ਨਾਲ 2000 ਰੁਪਏ ਮੁਆਵਜ਼ਾ ਦੇਣ ਲਈ ਵੀ ਕਿਹਾ। ਐੱਨ. ਸੀ. ਡੀ. ਆਰ. ਸੀ. ਦੀ ਬੈਂਚ ਮੈਂਬਰ ਬੀ. ਸੀ. ਗੁਪਤਾ ਨੇ ਦੱਸਿਆ, ''ਰਾਜ ਕਮਿਸ਼ਨ ਅਤੇ ਜ਼ਿਲਾ ਫੋਰਮ ਨੇ ਹਰ ਇਕ ਟਰਾਂਜ਼ੈਕਸ਼ਨ ਦੇ ਨਾਲ ਸ਼ਿਕਾਇਤਕਰਤਾਵਾਂ ਨੂੰ ਮੈਸੇਜ ਭੇਜਣ ਦੀ ਸੇਵਾ ਸੁਸਤ ਰਹਿਣ ਦੇ ਮੁੱਦੇ ਦੇ ਆਧਾਰ 'ਤੇ ਆਪਣਾ ਫੈਸਲਾ ਸੁਣਾਇਆ।'' ਉਨ੍ਹਾਂ ਦੱਸਿਆ, ''ਰਿਕਾਰਡ ਤੋਂ ਇਹ ਸਪੱਸ਼ਟ ਹੈ ਕਿ ਬੈਂਕ ਵੱਲੋਂ ਸ਼ਿਕਾਇਤਕਰਤਾ ਨੂੰ ਐੱਸ. ਐੱਮ. ਐੱਸ. ਅਲਰਟ ਸੇਵਾ ਉਪਲਬਧ ਕਰਵਾਈ ਗਈ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਨਵੰਬਰ 21, 2006 ਤੋਂ ਫਰਵਰੀ 25, 2007 ਦਰਮਿਆਨ ਦੀ ਮਿਆਦ ਦੌਰਾਨ ਇਹ ਕੰਮ ਕਿਉਂ ਨਹੀਂ ਕਰ ਰਿਹਾ ਸੀ।''


Related News