ਮੁੰਬਈ ਏਅਰਪੋਰਟ ''ਚ 24 ਘੰਟੇ ''ਚ 980 ਫਲਾਈਟਾਂ, ਟੁੱਟਿਆ ਰਿਕਾਰਡ

Monday, Feb 05, 2018 - 12:56 AM (IST)

ਮੁੰਬਈ ਏਅਰਪੋਰਟ ''ਚ 24 ਘੰਟੇ ''ਚ 980 ਫਲਾਈਟਾਂ, ਟੁੱਟਿਆ ਰਿਕਾਰਡ

ਮੁੰਬਈ-ਦੁਨੀਆ ਦਾ ਸਭ ਤੋਂ ਵਿਅਸਤ ਸਿੰਗਲ ਰਨ-ਵੇਅ ਏਅਰਪੋਰਟ ਮੁੰਬਈ ਏਅਰਪੋਰਟ ਨੇ ਆਪਣਾ ਖੁਦ ਦਾ ਰਿਕਾਰਡ ਤੋੜ ਦਿੱਤਾ ਹੈ। ਮੁੰਬਈ ਏਅਰਪੋਰਟ ਤੋਂ 20 ਜਨਵਰੀ ਨੂੰ 980 ਫਲਾਈਟਾਂ ਲੈਂਡ ਅਤੇ ਟੇਕਆਫ ਹੋਈਆਂ। ਮੁੰਬਈ ਇੰਟਰਨੈਸ਼ਨਲ ਏਅਰਪੋਰਟ ਦੇ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ 6 ਦਸੰਬਰ ਨੂੰ ਇਸ ਏਅਰਪੋਰਟ 'ਤੇ 974 ਫਲਾਈਟਾਂ ਲੈਂਡ ਅਤੇ ਟੇਕਆਫ ਹੋਈਆਂ ਸਨ। ਭਾਰਤ ਦੇ ਦੂਜੇ ਸਭ ਤੋਂ ਵੱਡੇ ਏਅਰਪੋਰਟ ਦੀ ਇਹ ਗਿਣਤੀ ਯੂ. ਕੇ. ਦੇ ਦੂਜੇ ਸਭ ਤੋਂ ਵੱਡੇ ਏਅਰਪੋਰਟ ਗੈਟਵਿਕ ਏਅਰਪੋਰਟ 'ਚ ਲੈਂਡਿੰਗ ਅਤੇ ਟੇਕਆਫ ਦੀ ਗਿਣਤੀ ਦੇ ਕਰੀਬ ਪਹੁੰਚ ਗਈ ਹੈ। ਹਾਲਾਂਕਿ ਗੈਟਵਿਕ ਏਅਰਪੋਰਟ ਅਜੇ ਵੀ ਦੁਨੀਆ ਦਾ ਸਭ ਤੋਂ ਜ਼ਿਆਦਾ ਸਮਰੱਥਾ ਵਾਲਾ ਸਿੰਗਲ ਰਨ-ਵੇਅ ਏਅਰਪੋਰਟ ਹੈ।


Related News