97 ਫੀਸਦੀ ਲੋਕ ਪ੍ਰਮੁੱਖ ਚੀਨੀ ਬ੍ਰਾਂਡਸ ਦਾ ਬਾਈਕਾਟ ਕਰਨਗੇ : ਲੋਕਲ ਸਰਕਲਜ਼

Sunday, Jun 21, 2020 - 12:02 AM (IST)

ਨਵੀਂ ਦਿੱਲੀ  (ਅਨਸ) -ਲੋਕਲ ਸਰਕਲਜ਼ ਦੇ ਇਕ ਸਰਵੇ ਅਨੁਸਾਰ ਦੇਸ਼ 'ਚ ਚੀਨ ਵਿਰੋਧੀ ਮਨੋਦਸ਼ਾ ਦੇ ਮੱਦੇਨਜ਼ਰ 97 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਪ੍ਰਮੁੱਖ ਚੀਨੀ ਬ੍ਰਾਂਡਾਂ ਜਿਵੇਂ ਕਿ ਸ਼ਾਓਮੀ, ਵੀਵੋ, ਓੱਪੋ, ਵੀਚੈਟ, ਟਿਕਟਾਕ ਦਾ ਬਾਈਕਾਟ ਕਰਨਗੇ। ਉਥੇ ਹੀ 87 ਫੀਸਦੀ ਭਾਰਤੀਆਂ ਦਾ ਕਹਿਣਾ ਹੈ ਕਿ ਉਹ ਹਾਲੀਆ ਭਾਰਤ-ਚੀਨ ਵਿਵਾਦ ਤੋਂ ਬਾਅਦ ਅਗਲੇ ਇਕ ਸਾਲ ਤੱਕ ਚੀਨੀ ਉਤਪਾਦਾਂ ਦਾ ਬਾਈਕਾਟ ਕਰਨ ਨੂੰ ਤਿਆਰ ਹਨ, ਜਦੋਂਕਿ 78 ਫੀਸਦੀ ਨਾਗਰਿਕ ਸਰਕਾਰ ਵੱਲੋਂ ਚੀਨੀ ਦਰਾਮਦ 'ਤੇ 200 ਫੀਸਦੀ ਡਿਊਟੀ ਲਾਉਣ ਦਾ ਸਮਰਥਨ ਕਰਦੇ ਹਨ।

ਕਰੀਬ 90 ਫੀਸਦੀ ਭਾਰਤੀਆਂ ਦਾ ਕਹਿਣਾ ਹੈ ਕਿ ਚੀਨ 'ਚ ਉਤਪਾਦਿਤ ਸਾਰੇ ਉਤਪਾਦਾਂ ਨੂੰ ਲਾਜ਼ਮੀ ਰੂਪ ਨਾਲ ਬੀ.ਆਈ.ਐੱਸ., ਸੀ.ਆਰ.ਐੱਸ., ਸੀ.ਡੀ. ਐੱਸ.ਸੀ.ਓ., ਐੱਫ.ਐੱਸ.ਐੱਸ.ਏ.ਆਈ. ਜਾਂ ਸਬੰਧਤ ਦਾ ਇੰਡੀਅਨ ਸਟੈਂਡਰਡ ਪ੍ਰਮਾਣੀਕਰਣ ਦੇ ਨਾਲ ਭਾਰਤ 'ਚ ਵੇਚਿਆ ਜਾਣਾ ਚਾਹੀਦਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਸ਼ਾਓਮੀ, ਓਪੋ, ਵੀਵੋ, ਵਨਪਲਸ, ਕਲੱਬ ਫੈਕਟਰੀ, ਅਲੀਐਕਸਪ੍ਰੈੱਸ , ਸ਼ੀਨ, ਟਿਕਟਾਕ, ਵੀਚੈਟ ਆਦਿ ਵਰਗੀਆਂ ਚੀਨੀ ਕੰਪਨੀਆਂ ਦੇ ਉਤਪਾਦਾਂ ਦੀ ਖਰੀਦੋ/ਵਰਤੋਂ ਦਾ ਬਾਈਕਾਟ ਕਰਨ ਲਈ ਤਿਆਰ ਹੈ? ਇਸ 'ਤੇ 58 ਫੀਸਦੀ ਨੇ ਤੁਰੰਤ ਕਿਹਾ, ''ਹਾਂ ਹੁਣ ਤੋਂ ਨਹੀਂ ਖਰੀਦਣਗੇ, ਉਥੇ ਹੀ 39 ਫੀਸਦੀ ਨੇ ਕਿਹਾ ਕਿ ਹਾਂ, ਹੁਣ ਤੋਂ ਨਹੀਂ ਖਰੀਦਣਗੇ, ਪਰ ਜੋ ਪਹਿਲਾਂ ਤੋਂ ਖਰੀਦਿਆ ਹੈ, ਉਸ ਦਾ ਇਸਤੇਮਾਲ ਕਰਨਾ ਹੋਵੇਗਾ।

ਇਸ ਦਾ ਮਤਲਬ ਇਹ ਹੈ ਕਿ 97 ਫੀਸਦੀ ਭਾਰਤੀਆਂ ਦਾ ਕਹਿਣਾ ਹੈ ਕਿ ਉਹ ਪ੍ਰਮੁੱਖ ਚੀਨੀ ਬ੍ਰਾਂਡਾਂ ਦਾ ਬਾਈਕਾਟ ਕਰਨਗੇ ਅਤੇ ਉਸ ਨੂੰ ਨਹੀਂ ਖਰੀਦਣਗੇ, ਇਸ ਦੀ ਬਜਾਏ ਉਹ ਭਾਰਤੀ ਬ੍ਰਾਂਡਾਂ ਦਾ ਸਮਰਥਨ ਕਰਨਗੇ। ਪਿਛਲੇ ਇਕ ਦਹਾਕੇ 'ਚ ਇਨ੍ਹਾਂ 'ਚੋਂ ਕਈ ਕੰਪਨੀਆਂ ਦਾ ਚੀਨ ਨੂੰ ਆਰਥਿਕ ਰੂਪ ਨਾਲ ਮਜ਼ਬੂਤ ਬਣਾਉਣ 'ਚ ਮਹੱਤਵਪੂਰਣ ਯੋਗਦਾਨ ਰਿਹਾ ਹੈ ਅਤੇ ਭਾਰਤ ਕਈ ਚੀਨੀ ਕੰਪਨੀਆਂ ਲਈ ਰਣਨੀਤਕ ਰੂਪ ਨਾਲ ਮਹੱਤਵਪੂਰਣ ਬਾਜ਼ਾਰ ਬਣਿਆ ਹੋਇਆ ਹੈ। ਚੀਨ ਤੋਂ ਦਰਾਮਦ ਹੋਣ ਵਾਲੀਆਂ ਪ੍ਰਮੁੱਖ ਵਸਤਾਂ 'ਚ ਸਮਾਰਟਫੋਨ , ਟੈਲੀਕਾਮ ਸਮੱਗਰੀ, ਟੀ. ਵੀ., ਘਰੇਲੂ ਸਮੱਗਰੀ, ਆਟੋ ਕਾਰਕ, ਫਾਰਮਾ ਸਮੱਗਰੀ ਆਦਿ ਸ਼ਾਮਲ ਹਨ। ਲੋਕਲ ਸਰਕਲਜ਼ ਦਾ ਕਹਿਣਾ ਹੈ ਕਿ 15 ਜੂਨ ਨੂੰ ਹੋਈ ਚੀਨ-ਭਾਰਤ ਹਿੰਸਕ ਝੜਪ 'ਚ 20 ਭਾਰਤੀ ਫੌਜੀ ਸ਼ਹੀਦ ਹੋ ਗਏ, ਜਿਸ ਨੂੰ ਲੈ ਕੇ ਦੇਸ਼ ਦੇ ਨਾਗਰਿਕਾਂ 'ਚ ਕਾਫੀ ਰੋਸ ਹੈ।


Karan Kumar

Content Editor

Related News