Sony Group ਦੇ 900 ਕਰਮਚਾਰੀਆਂ ''ਤੇ ਲਟਕੀ ਖ਼ਤਰੇ ਦੀ ਤਲਵਾਰ, ਕਿਸੇ ਵੀ ਸਮੇਂ ਜਾ ਸਕਦੀ ਹੈ ਨੌਕਰੀ

02/29/2024 1:20:09 PM

ਬਿਜ਼ਨੈੱਸ ਡੈਸਕ : ਜਾਪਾਨੀ ਟੈਕਨਾਲੋਜੀ ਕੰਪਨੀ ਸੋਨੀ ਗਰੁੱਪ ਆਪਣੇ ਪਲੇਅਸਟੇਸ਼ਨ ਡਿਵੀਜ਼ਨ ਵਿੱਚ ਛਾਂਟੀ ਕਰਨ ਦੀ ਤਿਆਰੀ ਕਰ ਰਿਹਾ ਹੈ। ਸੋਨੀ ਪਲੇਅ ਸਟੇਸ਼ਨ ਤੋਂ ਲਗਭਗ 900 ਕਰਮਚਾਰੀਆਂ ਦੀਆਂ ਨੌਕਰੀਆਂ ਖ਼ਤਰੇ ਵਿਚ ਹਨ। ਸੂਤਰਾਂ ਤੋਂ ਮਿਲੀ ਰਿਪੋਰਟ ਮੁਤਾਬਕ ਕੰਪਨੀ ਅਮਰੀਕਾ ਤੋਂ ਏਸ਼ੀਆ ਤੱਕ ਆਪਣੀ ਵੀਡੀਓ-ਗੇਮ ਡਿਵੀਜ਼ਨ ਦਾ ਵਿਸਤਾਰ ਕਰੇਗੀ। ਇਸ ਤੋਂ ਇਲਾਵਾ ਕੰਪਨੀ ਲੰਡਨ 'ਚ ਸਥਿਤ ਆਪਣਾ ਇਕ ਸਟੂਡੀਓ ਵੀ ਬੰਦ ਕਰ ਸਕਦੀ ਹੈ।

ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ

ਦੱਸ ਦੇਈਏ ਕਿ ਕੰਪਨੀ ਵਲੋਂ ਕੀਤੀ ਜਾ ਰਹੀ ਇਹ ਛਾਂਟੀ ਡਿਵੀਜ਼ਨ ਦੇ ਲਗਭਗ 8 ਫ਼ੀਸਦੀ ਕਰਮਚਾਰੀਆਂ ਨੂੰ ਦਰਸਾਉਂਦੀ ਹੈ, ਜੋ ਅਮਰੀਕਾ ਤੋਂ ਏਸ਼ੀਆ ਤੱਕ ਦੇ ਖੇਤਰਾਂ ਵਿੱਚ ਫੈਲੇ ਹੋਏ ਹਨ। ਇਸ ਪ੍ਰਕਿਰਿਆ ਵਿੱਚ ਸੋਨੀ ਦੇ ਪਲੇਅਸਟੇਸ਼ਨ ਡਿਵਾਈਸਾਂ ਦੇ ਨਾਲ-ਨਾਲ ਕਈ ਗੇਮ ਡਿਵੈਲਪਮੈਂਟ ਸਟੂਡੀਓ ਸ਼ਾਮਲ ਸਨ। ਕੰਪਨੀ ਵਲੋਂ ਇਹ ਫ਼ੈਸਲਾ ਪਲੇਅਸਟੇਸ਼ਨ 5 ਕੰਸੋਲ ਲਈ ਸਾਲਾਨਾ ਵਿਕਰੀ ਪੂਰਵ ਅਨੁਮਾਨਾਂ ਵਿੱਚ ਹਾਲ ਹੀ ਵਿੱਚ ਕਮੀ ਦੇ ਬਾਅਦ ਲਿਆ ਗਿਆ ਹੈ।

ਇਹ ਵੀ ਪੜ੍ਹੋ - ਗੁਜਰਾਤ ਦੇ ਜਾਮਨਗਰ 'ਚ ਕਿਉਂ ਹੋ ਰਹੇ Anant-Radhika ਦੇ ਪ੍ਰੀ-ਵੈਡਿੰਗ ਫੰਕਸ਼ਨ? ਅਨੰਤ ਅੰਬਾਨੀ ਨੇ ਦੱਸੀ ਇਹ ਵਜ੍ਹਾ

ਸੂਤਰਾਂ ਅਨੁਸਾਰ ਇਸ ਮਾਮਲੇ ਦੇ ਸਬੰਧ ਵਿਚ ਸੋਨੀ ਗਰੁੱਪ ਕਾਰਪੋਰੇਸ਼ਨ ਨੇ ਕਿਹਾ ਕਿ ਇਸ ਛਾਂਟੀ ਦਾ ਅਸਰ ਗੇਮ ਮੇਕਰਜ਼ ਇਨਸੌਮਨੀਕ, ਨੌਟੀ ਡਾਗ ਅਤੇ ਗੁਰੀਲਾ 'ਤੇ ਵੀ ਪਵੇਗਾ। ਇਹ ਸੋਨੀ ਗਰੁੱਪ ਦੀਆਂ ਸਭ ਤੋਂ ਸਫਲ ਕੰਪਨੀਆਂ ਹਨ, ਜਿਨ੍ਹਾਂ ਵਿੱਚ ਸਪਾਈਡਰ ਮੈਨ, ਦ ਲਾਸਟ ਆਫ ਅਸ, ਹੋਰਾਈਜ਼ਨ ਵਰਗੀਆਂ ਫਿਲਮਾਂ ਬਣੀਆਂ ਸਨ। ਇਸ ਸਾਲ ਵੀਡੀਓ ਗਮ ਉਦਯੋਗ ਵਿੱਚ 6,000 ਤੋਂ ਵੱਧ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ, ਕਿਉਂਕਿ ਕੋਰੋਨਾ ਤੋਂ ਬਾਅਦ ਗੇਮਿੰਗ ਕੰਪਨੀਆਂ ਨੂੰ ਖ਼ਰਚਿਆਂ ਵਿੱਚ ਮੰਦੀ ਅਤੇ ਵਿਆਜ ਦਰਾਂ ਵਧਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ - ਕਿਸਾਨਾਂ ਲਈ ਖ਼ੁਸ਼ਖ਼ਬਰੀ! ਇਸ ਤਾਰੀਖ਼ ਨੂੰ ਖਾਤਿਆਂ 'ਚ ਆਉਣਗੇ PM Kisan ਯੋਜਨਾ ਦੇ ਪੈਸੇ

ਇਸ ਖੇਤਰ ਵਿਚ ਸੋਨੀ ਦੇ ਸਭ ਤੋਂ ਵੱਡੇ ਵਿਰੋਧੀ ਮਾਈਕ੍ਰੋਸਾਫਟ ਨੇ ਐਕਟੀਵਿਜ਼ਨ ਬਲਿਜ਼ਾਰਡ ਦੀ ਪ੍ਰਾਪਤੀ ਨੂੰ ਪੂਰਾ ਕਰਨ ਤੋਂ ਬਾਅਦ ਪਿਛਲੇ ਮਹੀਨੇ 1,900 ਕਰਮਚਾਰੀਆਂ ਦੀਆਂ ਨੌਕਰੀਆਂ ਵਿੱਚ ਕਟੌਤੀ ਕੀਤੀ ਸੀ। ਇਸ ਤੋਂ ਇਲਾਵਾ ਫੋਰਟਨਾਈਟ ਸਟੂਡੀਓ ਐਪਿਕ ਗੇਮਜ਼ ਨੇ ਵੀ ਪਿਛਲੇ ਸਾਲ ਦੇ ਅਖੀਰ ਵਿੱਚ 830 ਨੌਕਰੀਆਂ ਵਿੱਚ ਕਟੌਤੀ ਕੀਤੀ। ਇਸ ਦੇ ਨਾਲ ਹੀ ਲੀਗ ਆਫ਼ ਲੈਜੈਂਡਜ਼ ਦੇ ਨਿਰਮਾਤਾ, ਰਾਇਟ ਗੇਮ ਨੇ ਪਿਛਲੇ ਮਹੀਨੇ 530 ਨੌਕਰੀਆਂ ਵਿੱਚ ਕਟੌਤੀ ਕੀਤੀ।

ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News