ਟਿਕਟਾਕ ਬੈਨ ਪਿੱਛੋਂ ਛਾਈ ਇਹ APP, ਦੇਖੇ ਗਏ 900 ਕਰੋੜ ਵੀਡੀਓ

Tuesday, Aug 04, 2020 - 04:34 PM (IST)

ਟਿਕਟਾਕ ਬੈਨ ਪਿੱਛੋਂ ਛਾਈ ਇਹ APP, ਦੇਖੇ ਗਏ 900 ਕਰੋੜ ਵੀਡੀਓ

ਨਵੀਂ ਦਿੱਲੀ— ਕੇਂਦਰ ਸਰਕਾਰ ਵੱਲੋਂ ਚੀਨ ਦੇ ਸੋਸ਼ਲ ਮੀਡੀਆ ਐਪਸ 'ਤੇ ਜਦੋਂ ਤੋਂ ਪਾਬੰਦੀ ਲਗਾਈ ਗਈ ਹੈ ਉਦੋਂ ਤੋਂ ਹੀ ਭਾਰਤੀ ਸੋਸ਼ਲ ਨੈੱਟਵਰਕ ਪਲੇਟਫਾਰਮਾਂ ਦੀ ਪ੍ਰਸਿੱਧੀ ਵਧਣੀ ਸ਼ੁਰੂ ਹੋ ਗਈ ਹੈ ਅਤੇ ਇਸ ਲੜੀ 'ਚ ਸ਼ਾਰਟ-ਫਾਰਮ ਵੀਡੀਓ ਐਪ ਮਿੱਤਰੋਂ ਦੀ ਪ੍ਰਸਿੱਧੀ 'ਚ ਕਾਫ਼ੀ ਵਾਧਾ ਹੋਇਆ ਹੈ।

ਇਸ ਐਪ 'ਤੇ ਇਕ ਮਹੀਨੇ 'ਚ ਕੁੱਲ 9 ਅਰਬ ਯਾਨੀ 900 ਕਰੋੜ ਵੀਡੀਓ ਦੇਖੇ ਗਏ ਹਨ। ਕੰਪਨੀ ਨੇ ਅੱਜ ਇੱਥੇ ਘੋਸ਼ਣਾ ਕਰਦੇ ਹੋਏ ਕਿਹਾ ਕਿ ਗੂਗਲ ਪਲੇਅ ਸਟੋਰ 'ਤੇ ਮਿੱਤਰੋਂ ਐਪ 3.3 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਹੋ ਚੁੱਕੀ ਹੈ।

ਮਿੱਤਰੋਂ ਦੇ ਸੰਸਥਾਪਕ ਤੇ ਸੀ. ਈ. ਓ. ਸ਼ਿਵੰਕ ਅਗਰਵਾਲ ਨੇ ਕਿਹਾ, ''ਅਸੀਂ ਜਦੋਂ ਇਹ ਐਪ ਬਣਾਇਆ ਤਾਂ ਉਸ ਪਿੱਛੇ ਸਾਡੀ ਕੋਸ਼ਿਸ਼ ਇਕ ਅਜਿਹਾ ਮੰਚ ਉਪਲਬਧ ਕਰਾਉਣ ਦੀ ਸੀ ਜੋ ਯੂਜ਼ਰਾਂ ਨੂੰ ਸ਼ਾਟਰ ਵੀਡੀਓ ਅਪਲੋਡ ਕਰਨ ਅਤੇ ਦੇਖਣ ਦੀ ਸੁਵਿਧਾ ਦੇਵੇ। ਮਿੱਤਰੋਂ ਨੇ ਬਹੁਤ ਹੀ ਘੱਟ ਸਮੇਂ 'ਚ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਇਹ ਬਹੁਤ ਵਧੀਆ ਅਨੁਭਵ ਹੈ। ਮਿੱਤਰੋਂ ਪਲੇਟਫਾਰਮ 'ਤੇ ਲੱਖਾਂ ਵੀਡੀਓ ਬਣ ਰਹੇ ਹਨ ਅਤੇ ਦੇਖੇ ਜਾ ਰਹੇ ਹਨ। ਅਸੀਂ ਆਪਣੇ ਸਾਰੇ ਯੂਜ਼ਰਜ਼ ਦਾ ਧੰਨਵਾਦ ਕਰਦੇ ਹਾਂ ਅਤੇ ਇਸ ਐਪ ਨੂੰ ਆਪਣੀ ਰੋਜ਼ਾਨਾ ਮਨੋਰੰਜਨ ਦੀ ਰੁਟੀਨ 'ਚ ਸ਼ਾਮਲ ਕਰ ਰਹੇ ਹਨ।'' ਇਸ ਸਾਲ ਅਪ੍ਰੈਲ 'ਚ ਇਸ ਨੂੰ ਲਾਂਚ ਕੀਤਾ ਗਿਆ ਸੀ।


author

Sanjeev

Content Editor

Related News