ਫਾਰਚੂਨ 500 ''ਚ 7 ਭਾਰਤੀ ਕੰਪਨੀਆਂ ਨੇ ਬਣਾਇਆ ਸਥਾਨ, IOC ਸਭ ਤੋਂ ਅੱਗੇ

Thursday, Aug 02, 2018 - 02:33 PM (IST)

ਫਾਰਚੂਨ 500 ''ਚ 7 ਭਾਰਤੀ ਕੰਪਨੀਆਂ ਨੇ ਬਣਾਇਆ ਸਥਾਨ, IOC ਸਭ ਤੋਂ ਅੱਗੇ

ਨਿਊਯਾਰਕ - ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੀ ਸੂਚੀ ਫਾਰਚੂਨ 500 'ਚ 7 ਭਾਰਤੀ ਕੰਪਨੀਆਂ ਜਗ੍ਹਾ ਬਣਾਉਣ 'ਚ ਕਾਮਯਾਬ ਹੋਈਆਂ ਹਨ। ਜਨਤਕ ਖੇਤਰ ਦੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਇਸ ਰੈਂਕਿੰਗ 'ਚ ਕਾਰੋਬਾਰ ਦੇ ਹਿਸਾਬ ਨਾਲ ਭਾਰਤੀ ਕੰਪਨੀਆਂ 'ਚ ਸਭ ਤੋਂ ਉਤੇ ਬਣੀ ਹੋਈ ਹੈ।

PunjabKesari
 ਫਾਰਚੂਨ ਨੇ ਕਿਹਾ ਕਿ ਵਾਲਮਾਰਟ ਕੌਮਾਂਤਰੀ ਪੱਧਰ 'ਤੇ ਚੋਟੀ 'ਤੇ ਬਣੀ ਹੋਈ ਹੈ। ਆਈ. ਓ. ਸੀ. ਦਾ ਮਾਲੀਆ ਪਿਛਲੇ ਇਕ ਸਾਲ 'ਚ 23 ਫੀਸਦੀ ਵਧ ਕੇ 65.9 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਇਸ ਦੇ ਦਮ 'ਤੇ ਕੰਪਨੀ ਸਾਲ 2017 ਦੇ 168ਵੇਂ ਸਥਾਨ ਤੋਂ ਛਲਾਂਗ ਲਾ ਕੇ ਇਸ ਸਾਲ 137ਵੇਂ ਸਥਾਨ 'ਤੇ ਪਹੁੰਚ ਗਈ ਹੈ। ਰਿਲਾਇੰਸ ਇੰਡਸਟ੍ਰੀਜ਼ ਸਭ ਤੋਂ ਵੱਡੀ ਨਿੱਜੀ ਭਾਰਤੀ ਕੰਪਨੀ ਬਣੀ ਹੋਈ ਹੈ। ਇਸ ਨੇ 62.3 ਅਰਬ ਡਾਲਰ ਮਾਲੀਆ ਦੇ ਨਾਲ 148ਵਾਂ ਸਥਾਨ ਹਾਸਲ ਕੀਤਾ ਹੈ। ਪਿਛਲੇ ਸਾਲ ਕੰਪਨੀ 203ਵੇਂ ਸਥਾਨ 'ਤੇ ਸੀ। ਓ. ਐੱਨ. ਜੀ. ਸੀ. ਨੇ 47.5 ਅਰਬ ਡਾਲਰ ਦੇ ਨਾਲ ਸੂਚੀ 'ਚ ਦੁਬਾਰਾ ਵਾਪਸੀ ਕੀਤੀ ਹੈ ਅਤੇ 197ਵਾਂ ਸਥਾਨ ਸੁਰੱਖਿਅਤ ਕੀਤਾ ਹੈ। ਭਾਰਤੀ ਸਟੇਟ ਬੈਂਕ 47.5 ਅਰਬ ਡਾਲਰ ਮਾਲੀਆ ਦੇ ਨਾਲ ਇਕ ਸਥਾਨ ਉਛਲ ਕੇ 216ਵੇਂ ਸਥਾਨ 'ਤੇ ਹੈ। 

PunjabKesari
ਇਸੇ ਤਰ੍ਹਾਂ ਟਾਟਾ ਮੋਟਰਸ 232ਵੇਂ ਅਤੇ ਭਾਰਤ ਪੈਟਰੋਲੀਅਮ ਕਾਰਪ 314ਵੇਂ ਸਥਾਨ 'ਤੇ ਰਹੀਆਂ ਹਨ। ਰਾਜੇਸ਼ ਐਕਸਪੋਰਟਸ 405ਵਾਂ ਸਥਾਨ ਹਾਸਲ ਕਰ ਕੇ ਸੂਚੀ ਦੀ 7ਵੀਂ ਭਾਰਤੀ ਕੰਪਨੀ ਰਹੀ ਹੈ। ਰਿਲਾਇੰਸ ਦੇਸ਼ 'ਚ ਸਭ ਤੋਂ ਜ਼ਿਆਦਾ ਮੁਨਾਫੇ ਵਾਲੀ ਕੰਪਨੀ ਰਹੀ ਹੈ ਅਤੇ ਵਿਸ਼ਵ 'ਚ ਮੁਨਾਫੇ ਦੇ ਆਧਾਰ 'ਤੇ 99ਵੇਂ ਸਥਾਨ 'ਤੇ ਹੈ। ਚੋਟੀ ਦੀਆਂ 10 ਕੰਪਨੀਆਂ 'ਚ ਚੀਨ ਦੀਆਂ 3 ਕੰਪਨੀਆਂ ਨੇ ਸਥਾਨ ਬਣਾਇਆ। ਸਟੇਟ ਗਰਿਡ ਦੂਜੇ, ਸਿਨੋਪੇਕ ਗਰੁੱਪ ਤੀਜੇ ਅਤੇ ਚਾਈਨਾ ਨੈਸ਼ਨਲ ਪੈਟਰੋਲੀਅਮ ਕਾਰਪੋਰੇਸ਼ਨ ਚੌਥੇ ਸਥਾਨ 'ਤੇ ਰਹੀ।

PunjabKesari


Related News