ਭਾਰਤ ''ਚ 7.3%  ਆਬਾਦੀ ਦੇ ਕੋਲ ਕ੍ਰਿਪਟੋਕਰੰਸੀ, ਦੁਨੀਆ ''ਚ 7ਵੇਂ ਸਥਾਨ ''ਤੇ

Friday, Aug 12, 2022 - 06:31 PM (IST)

ਭਾਰਤ ''ਚ 7.3%  ਆਬਾਦੀ ਦੇ ਕੋਲ ਕ੍ਰਿਪਟੋਕਰੰਸੀ, ਦੁਨੀਆ ''ਚ 7ਵੇਂ ਸਥਾਨ ''ਤੇ

ਨਵੀਂ ਦਿੱਲੀ-ਭਾਵੇਂ ਹੀ ਭਾਰਤ ਸਰਕਾਰ ਨੇ ਹਾਲੇ ਤੱਕ ਕ੍ਰਿਪਟੋਕਰੰਸੀ ਨੂੰ ਕਾਨੂੰਨੀ ਮਾਨਤਾ ਨਹੀਂ ਦਿੱਤੀ ਹੈ। ਆਰ.ਬੀ.ਆਈ. ਦੀ ਡਿਜੀਟਲ ਕਰੰਸੀ ਆਉਣ 'ਚ ਦੇਰ ਹੋਵੇ। ਬਾਵਜੂਦ ਇਸ ਦੇ ਦੇਸ਼ ਦੀ 7 ਫੀਸਦੀ ਆਬਾਦੀ ਦੇ ਕੋਲ ਡਿਜੀਟਲ ਕਰੰਸੀ ਮੌਜੂਦਾ ਹੈ। ਸੰਯੁਕਤ ਰਾਸ਼ਟਰ ਵਲੋਂ ਜਾਰੀ ਰਿਪੋਰਟ ਮੁਤਾਬਕ ਦੁਨੀਆ ਭਰ 'ਚ ਕੋਰੋਨਾ ਮਹਾਮਾਰੀ ਦੇ ਦੌਰਾਨ ਕ੍ਰਿਪਟੋਕਰੰਸੀ ਦੇ ਇਸਤੇਮਾਲ 'ਚ ਭਾਰੀ ਤੇਜ਼ੀ ਆਈ ਹੈ। ਇਸ ਦੌਰਾਨ ਭਾਰਤ 'ਚ ਵੀ ਕ੍ਰਿਪਟੋਕਰੰਸੀ 'ਚ ਨਿਵੇਸ਼ ਕਰਨ ਵਾਲਿਆਂ ਦੀ ਗਿਣਤੀ ਵਧੀ ਹੈ। 
7.3 ਫੀਸਦੀ ਆਬਾਦੀ ਦੇ ਕੋਲ ਡਿਜ਼ੀਟਲ ਕਰੰਸੀ
ਯੂ.ਐੱਨ ਐਂਡ ਡਿਵੈਲਪਮੈਂਟ ਸੰਸਥਾ  UNCTAD ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ 2021 'ਚ ਭਾਰਤ ਦੀ 7.3 ਫੀਸਦੀ ਆਬਾਦੀ ਨੇ ਕ੍ਰਿਪਟੋਕਰੰਸੀ ਵਰਗੀ ਡਿਜੀਟਲ ਕਰੰਸੀ 'ਚ ਨਿਵੇਸ਼ ਕੀਤਾ ਹੋਇਆ ਹੈ ਅਤੇ ਡਿਜੀਟਲ ਕਰੰਸੀ ਰੱਖਣ ਦੇ ਮਾਮਲੇ 'ਚ ਦੁਨੀਆ ਦੇ ਟਾਪ 20 ਦੇਸ਼ਾਂ 'ਚ ਸੱਤਵੇਂ ਸਥਾਨ 'ਤੇ ਹੈ। ਯੂਕ੍ਰੇਨ 'ਚ ਸਭ ਤੋਂ ਜ਼ਿਆਦਾ 12.7 ਫੀਸਦੀ ਆਬਾਦੀ ਨੇ ਡਿਜੀਟਲ ਕਰੰਸੀ 'ਚ ਨਿਵੇਸ਼ ਕੀਤਾ ਹੋਇਆ ਹੈ ਤਾਂ ਰੂਸ 'ਚ 11.9 ਫੀਸਦੀ ਵੇਨੇਜੁਏਲਾ 'ਚ 10.3 ਫੀਸਦੀ, ਸਿੰਗਾਪੁਰ 'ਚ 9.4 ਫੀਸਦੀ, ਕੀਨੀਆ 'ਚ 8.5 ਫੀਸਦੀ ਅਤੇ ਅਮਰੀਕਾ 'ਚ 8.3 ਫੀਸਦੀ ਲੋਕਾਂ ਦੇ ਕੋਲ ਡਿਜੀਟਲ ਕਰੰਸੀ ਹੈ। 
ਭਾਰਤ ਵਰਗੇ ਦੇਸ਼ਾਂ 'ਚ ਵਧੀ ਵਰਤੋਂ
ਰਿਪੋਰਟ 'ਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਪੂਰੀ ਦੁਨੀਆ 'ਚ ਕ੍ਰਿਪਟੋਕਰੰਸੀ  ਦਾ ਇਸਤੇਮਾਲ ਵਧਿਆ ਹੈ। ਖਾਸ ਤੌਰ 'ਤੇ ਵਿਕਾਸ਼ੀਲ ਦੇਸ਼ਾਂ 'ਚ ਰਿਪੋਰਟ ਮੁਤਾਬਕ ਇਨ੍ਹਾਂ ਪ੍ਰਾਈਵੇਟ ਡਿਜੀਟਲ ਕਰੰਸੀ ਨੇ ਰੇਮੀਟੈਂਸ 'ਚ ਮਦਦ ਕੀਤੀ ਹੈ ਪਰ ਇਹ ਇਕ ਅਸਥਿਰ ਫਾਈਨੈਂਸ਼ੀਅਲ ਐਸੇਟ ਹੈ ਜੋ ਆਪਣੇ ਨਾਲ ਸਮਾਜਿਕ ਰਿਸਕ ਅਤੇ ਕੀਮਤ ਆਪਣੇ ਨਾਲ ਲੈ ਕੇ ਆਉਂਦਾ ਹੈ। ਹਾਲ ਹੀ 'ਚ ਕ੍ਰਿਪਟੋਕਰੰਸੀ 'ਚ ਜੋ ਗਿਰਾਵਟ ਆਈ ਹੈ ਉਸ ਤੋਂ ਪਤਾ ਲੱਗ ਗਿਆ ਹੈ ਕਿ ਡਿਜੀਟਲ ਕਰੰਸੀ ਰੱਖਣ ਦੇ ਕੀ ਖਤਰੇ ਹਨ।


author

Aarti dhillon

Content Editor

Related News