ਟਵਿਟਰ ਤੋਂ ਮੋਹ ਭੰਗ : ਪਿਛਲੇ 1 ਸਾਲ 'ਚ 60 ਫੀਸਦੀ ਅਮਰੀਕੀ ਯੂਜ਼ਰਜ਼ ਨੇ ਟਵਿਟਰ ਨੂੰ ਕਿਹਾ ਅਲਵਿਦਾ
Friday, May 19, 2023 - 06:55 PM (IST)
ਗੈਜੇਟ ਡੈਸਕ- ਪਿਛਲੇ ਸਾਲ ਅਕਤੂਬਰ 'ਚ ਐਲਨ ਮਸਕ ਨੇ ਟਵਿਟਰ ਨੂੰ ਖਰੀਦਿਆ ਸੀ। ਉਸ ਤੋਂ ਬਾਅਦ ਟਵਿਟਰ 'ਚ ਕਈ ਬਦਲਾਅ ਦੇਖਣ ਨੂੰ ਮਿਲੇ। ਇਨ੍ਹਾਂ ਬਦਲਾਵਾਂ 'ਚ ਇਕ ਪ੍ਰਮੁੱਖ ਬਦਲਾਅ ਦੁਨੀਆ ਦੀ ਸਭ ਤੋਂ ਵੱਡੀ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਤੋਂ ਲੋਕਾਂ ਦਾ ਮੋਹ ਭੰਗ ਹੋਣਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਐਲਨ ਮਸਕ ਨੇ ਟਵਿਟਰ ਨੂੰ ਪਹਿਲਾਂ ਵਰਗਾ ਨਹੀਂ ਛੱਡਿਆ। ਇਸਦਾ ਨਤੀਜਾ ਹੁਣ ਇਕ ਨਵੀਂ ਰਿਸਰਚ ਰਿਪੋਰਟ 'ਚ ਵੀ ਮਿਲਿਆ ਹੈ।
ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ! ਆ ਗਿਆ ChatGPT ਦਾ ਮੋਬਾਇਲ ਐਪ, ਪਹਿਲਾਂ ਇਨ੍ਹਾਂ ਯੂਜ਼ਰਜ਼ ਨੂੰ ਮਿਲੀ ਸਹੂਲਤ
ਪਿਊ ਰਿਸਰਚ ਸੈਂਟਰ ਦੀ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਇਕ ਸਾਲ 'ਚ 60 ਫੀਸਦੀ ਅਮਰੀਕੀ ਯੂਜ਼ਰਜ਼ ਨੇ ਟਵਿਟਰ ਦਾ ਇਸਤੇਮਾਲ ਕਰਨਾ ਬੰਦ ਕਰ ਦਿੱਤਾ ਹੈ, ਹਾਲਾਂਕਿ ਰਿਪੋਰਟ 'ਚ ਇਹ ਨਹੀਂ ਕਿਹਾ ਗਿਆ ਕਿ ਐਲਨ ਮਸਕ ਦੇ ਮਾਲਿਕ ਬਣਨ ਤੋਂ ਬਾਅਦ ਲੋਕਾਂ ਨੇ ਟਵਿਟਰ ਦਾ ਇਸਤੇਮਾਲ ਬੰਦ ਕਰ ਦਿੱਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਲੋਕਾਂ ਨੇ ਆਪਣੇ ਟਵਿਟਰ ਅਕਾਊਂਟ ਡਿਲੀਟ ਨਹੀਂ ਕੀਤਾ ਸਗੋਂ ਲੰਬੇ ਸਮੇਂ ਤੋਂ ਇਸਤੇਮਾਲ ਨਹੀਂ ਕਰ ਰਹੇ।
ਇਹ ਵੀ ਪੜ੍ਹੋ– ਗੂਗਲ ਦਾ ਵੱਡਾ ਫ਼ੈਸਲਾ: ਇਕੋ ਝਟਕੇ 'ਚ ਡਿਲੀਟ ਹੋਣਗੇ ਕਰੋੜਾਂ ਜੀਮੇਲ ਅਕਾਊਂਟ, ਜਾਣੋ ਵਜ੍ਹਾ
ਰਿਪੋਰਟ ਮੁਤਾਬਕ, ਟਵਿਟਰ ਅਜੇ ਤਕ ਅਜਿਹੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰੂਪ 'ਚ ਸਾਹਮਣੇ ਨਹੀਂ ਆਇਆ ਜਿਸ ਦੀ ਲੋਕਾਂ ਨੂੰ ਆਦਤ ਪੈ ਗਈ ਹੋਵੇ। ਮੇਟਾ ਦੇ ਸੋਸ਼ਲ ਮੀਡੀਆ ਐਪਸ ਨਾਲ ਇਸਦੀ ਤੁਲਨਾ ਕਰੀਏ ਤਾਂ ਉਸਦੇ ਡੇਲੀ ਐਕਟਿਵ ਯੂਜ਼ਰਜ਼ 3.02 ਬਿਲੀਅਨ ਹਨ।
ਪਿਊ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿਨ੍ਹਾਂ ਅਮਰੀਕੀ ਯੂਜ਼ਰਜ਼ ਨੇ ਟਵਿਟਰ ਤੋਂ ਬ੍ਰੇਕ ਲਿਆ ਹੈ, ਉਨ੍ਹਾਂ 'ਚ ਔਰਤਾਂ ਅਤੇ ਗੈਰ ਗੌਰੇ ਯੂਜ਼ਰਜ਼ ਦੀ ਗਿਣਤੀ ਜ਼ਿਆਦਾ ਹੈ। ਕਰੀਬ 69 ਫੀਸਦੀ ਔਰਤਾਂ ਅਤੇ 54 ਫੀਸਦੀ ਪੁਰਸ਼ਾਂ ਨੇ ਪਿਛਲੇ 12 ਮਹੀਨਿਆਂ 'ਚ ਟਵਿਟਰ ਤੋਂ ਬ੍ਰੇਕ ਲਿਆ ਹੈ। ਇਸ ਤਰ੍ਹਾਂ 67 ਫੀਸਦੀ ਗੈਰ ਗੌਰੇ ਯੂਜ਼ਰਜ਼ ਨੇ ਬ੍ਰੇਕ ਲਿਆ ਹੈ।
ਇਹ ਵੀ ਪੜ੍ਹੋ– YouTube ਨੇ ਕਰ ਦਿੱਤਾ ਵੱਡਾ ਬਦਲਾਅ, ਹੁਣ ਸਮਾਰਟ ਟੀਵੀ 'ਤੇ ਵੀਡੀਓ ਦੇਖਣ ਦਾ ਮਜ਼ਾ ਹੋਵੇਗਾ ਕਿਰਕਿਰਾ