ਸਿਲੀਕਾਨ ਬੈਂਕ ਦੇ ਡੁੱਬਣ ਤੋਂ ਬਾਅਦ 6 ਹੋਰ ਅਮਰੀਕੀ ਬੈਂਕਾਂ ''ਤੇ ਖ਼ਤਰਾ, ਮੂਡੀਜ਼ ਨੇ ਇਨ੍ਹਾਂ ਬੈਂਕਾਂ ਨੂੰ ਰੱਖਿਆ ਸਮੀਖਿਆ ਅਧੀਨ

03/14/2023 5:42:07 PM

ਨਵੀਂ ਦਿੱਲੀ — ਅਮਰੀਕਾ 'ਚ ਵਿੱਤੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਅਮਰੀਕੀ ਸਿਲੀਕਾਨ ਬੈਂਕ ਦੇ ਡੁੱਬਣ ਤੋਂ ਬਾਅਦ ਹੁਣ 6 ਹੋਰ ਬੈਂਕਾਂ 'ਤੇ ਖ਼ਤਰਾ ਵਧ ਗਿਆ ਹੈ। ਇਸ ਦੇ ਮੱਦੇਨਜ਼ਰ ਮੂਡੀਜ਼ ਇਨਵੈਸਟਰਸ ਸਰਵਿਸ ਨੇ 6 ਹੋਰ ਬੈਂਕਾਂ ਨੂੰ ਸਮੀਖਿਆ ਅਧੀਨ ਰੱਖਿਆ ਹੈ। ਮੂਡੀਜ਼ ਦੁਆਰਾ ਸਮੀਖਿਆ ਅਧੀਨ ਰੱਖੇ ਗਏ ਬੈਂਕਾਂ ਵਿੱਚ ਫਸਟ ਰਿਪਬਲਿਕ ਬੈਂਕ, ਜ਼ਿਓਨਸ ਬੈਨਕੋਰਪੋਰੇਸ਼ਨ, ਵੈਸਟਰਨ ਅਲੀਅਨਜ਼ ਬੈਨਕੋਰਪ, ਕਾਮੇਰਿਕਾ ਇੰਕ, ਯੂਐਮਬੀ ਵਿੱਤੀ ਕਾਰਪੋਰੇਸ਼ਨ ਅਤੇ ਇਨਟਰਸਟ ਫਾਈਨੈਂਸ਼ੀਅਲ ਕਾਰਪੋਰੇਸ਼ਨ ਹਨ। ਇਸ ਦੇ ਨਾਲ ਹੀ ਕ੍ਰੈਡਿਟ ਰੇਟਿੰਗ ਕੰਪਨੀ ਨੇ ਬੈਂਕ ਜਮ੍ਹਾਕਰਤਾਵਾਂ ਨੂੰ ਵੀ ਬਿਨ੍ਹਾਂ ਬੀਮਾ ਵਾਲੀ ਜਮ੍ਹਾਂ ਰਾਸ਼ੀ 'ਤੇ ਨਿਰਭਰਤਾ ਅਤੇ ਉਨ੍ਹਾਂ ਦੇ ਸੰਪਤੀ ਪੋਰਟਫੋਲਿਓ 'ਚ ਨੁਕਸਾਨ ਦਾ ਖ਼ਤਰਾ ਦੱਸਿਆ ਹੈ। 

ਇਹ ਵੀ ਪੜ੍ਹੋ : ਪਹਿਲਾਂ ਅਡਾਨੀ ਨੇ ਝੰਬਿਆ, ਹੁਣ ਸਿਲੀਕਾਨ ਦਾ ਕਹਿਰ ਹੋਇਆ ਹਾਵੀ, ਬਾਜ਼ਾਰ ਦੀ ਤਬਾਹੀ 'ਚ 7.33 ਲੱਖ ਕਰੋੜ ਡੁੱਬੇ

ਸਿਗਨੇਚਰ ਬੈਂਕ ਦੀ ਰੇਟਿੰਗ ਨੂੰ ਕੀਤਾ ਡਾਊਨਗ੍ਰੇਡ

ਮੂਡੀਜ਼ ਨੇ ਸੋਮਵਾਰ ਨੂੰ ਨਿਊਯਾਰਕ ਸਥਿਤ ਸਿਗਨੇਚਰ ਬੈਂਕ ਦੀ ਕਰਜ਼ਾ ਦਰਜਾਬੰਦੀ ਨੂੰ ਜੰਕ ਟੇਰਿਟਰੀ ਵਿੱਚ ਪਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮੂਡੀਜ਼ ਨੇ ਇਸ ਤੋਂ ਪਹਿਲਾਂ ਸਿਗਨੇਚਰ ਬੈਂਕ ਨੂੰ 'ਸੀ' ਰੇਟਿੰਗ ਦਿੱਤੀ ਸੀ। ਇਸ ਤੋਂ ਇਲਾਵਾ ਮੂਡੀਜ਼ ਨੇ ਸਿਗਨੇਚਰ ਬੈਂਕ ਦੀ ਭਵਿੱਖੀ ਰੇਟਿੰਗ ਵਾਪਸ ਲੈ ਲਈ ਹੈ। ਮੂਡੀਜ਼ ਦੀ ਇਸ ਰੇਟਿੰਗ ਨੂੰ ਅਮਰੀਕਾ ਦੇ ਬੈਂਕਿੰਗ ਸੈਕਟਰ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਅਮਰੀਕੀ ਰੈਗੂਲੇਟਰ ਦੁਆਰਾ ਸਿਗਨੇਚਰ ਬੈਂਕ ਨੂੰ ਬੰਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਰੂਸ ਤੋਂ 50 ਡਾਲਰ ਪ੍ਰਤੀ ਬੈਰਲ ਦੀ ਦਰ ਨਾਲ ਕੱਚਾ ਤੇਲ ਖਰੀਦਣਾ ਚਾਹੁੰਦੈ ਪਾਕਿਸਤਾਨ

ਬੈਂਕਿੰਗ ਸਟਾਕ ਵਿੱਚ ਵੱਡੀ ਗਿਰਾਵਟ

ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੇ ਬੈਂਕਾਂ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸੈਨ ਫਰਾਂਸਿਸਕੋ-ਅਧਾਰਤ ਫਸਟ ਰਿਪਬਲਿਕ ਬੈਂਕ ਦੇ ਸ਼ੇਅਰ ਸੋਮਵਾਰ ਨੂੰ ਰਿਕਾਰਡ 62% ਡਿੱਗ ਗਏ, ਜਦੋਂ ਕਿ ਫੀਨਿਕਸ ਸਥਿਤ ਵੈਸਟਰਨ ਇਲਾਇੰਸ ਨੇ 47% ਦੀ ਗਿਰਾਵਟ ਦਰਜ ਕੀਤੀ। ਡੱਲਾਸ-ਅਧਾਰਤ ਕੋਮੇਰਿਕਾ 28% ਡਿੱਗ ਗਈ। ਇਸ ਕਾਰਨ ਵਿੱਤੀ ਸੰਕਟ ਵਧਣ ਦੀ ਸੰਭਾਵਨਾ ਪੈ ਹੋ ਗਈ ਹੈ।

ਇਹ ਵੀ ਪੜ੍ਹੋ : ਲੰਡਨ ਤੋਂ ਆ ਰਹੀ Air India  ਦੀ ਫਲਾਈਟ 'ਚ ਯਾਤਰੀ ਨੇ ਕੀਤਾ ਅਜਿਹਾ ਕੰਮ, ਕਰੂ ਮੈਂਬਰਾਂ ਨੂੰ ਬੰਨ੍ਹਣੇ ਪਏ ਹੱਥ-ਪੈਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News