2025 ਤਕ ਦੁਨੀਆਭਰ ''ਚ ਹੋਣਗੇ 2.8 ਅਰਬ 5ਜੀ ਯੂਜ਼ਰਸ : ਹੁਵਾਵੇਈ

04/16/2019 9:52:02 PM

ਨਵੀਂ ਦਿੱਲੀ—ਚੀਨ ਦੀ ਦਿੱਗਜ ਕੰਪਨੀ ਹੁਵਾਵੇਈ ਟੈਕਨਾਲੋਜੀ ਨੇ ਮੰਗਲਵਾਰ ਨੂੰ 5ਜੀ ਸੇਵਾਵਾਂ ਦੀ ਮਾਰਕੀਟ ਡਿਮਾਂਡ ਦੇ ਅਨੁਮਾਨ 'ਚ ਵਾਧਾ ਕੀਤਾ ਹੈ। ਕੰਪਨੀ ਨੇ ਸਾਲ 2025 ਤਕ ਇਸ ਅਲਟਰਾ ਫਾਸਟ ਸਪੈਕਟਰਮ ਆਧਾਰਿਤ ਸੇਵਾਵਾਂ ਦੇ 2.8 ਅਰਬ 5ਜੀ ਯੂਜ਼ਰਸ ਨਾਲ 58 ਫੀਸਦੀ ਵੈਸ਼ਵਿਕ ਕਵਰੇਜ਼ ਦਾ ਅਨੁਮਾਨ ਲਗਾਇਆ ਹੈ।
ਹੁਵਾਵੇਈ ਟੈਕਨਾਲੋਜੀਸ ਕੇਡੇਪਉਟੀ ਚੇਅਰਮੈਨ ਕੇਨ ਹੂ ਨੇ ਦੋ ਦਿਨੀ ਵੈਸ਼ਵਿਕ ਵਿਸ਼ਲੇਸ਼ਕ ਸੰਮੇਲਨ 2019 ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਸਾਲ 2025 ਤਕ 5ਜੀ ਗਾਹਕਾਂ ਦੀ ਗਿਣਤੀ 2.8 ਅਰਬ ਹੋਵੇਗੀ। ਇਸ ਤਕਨੀਕ ਆਧਾਰਿਤ ਸੇਵਾਵਾਂ ਦੇ ਦਾਇਰੇ 'ਚ ਦੁਨੀਆ ਦੀ 58 ਫੀਸਦੀ ਆਬਾਦੀ ਹੋਵੇਗੀ। ਇਨ੍ਹਾਂ ਸੇਵਾਵਾਂ ਲਈ 65 ਲੱਖ ਬੇਸ ਸਟੇਸ਼ਨ ਬਣਾਏ ਜਾਣਗੇ ਤਾਂ ਕਿ ਗਾਹਕਾਂ ਦੀ ਇਨੀਂ ਵੱਡੀ ਗਿਣਤੀ ਨੂੰ ਸੇਵਾ ਦਿੱਤੀ ਜਾ ਸਕੇ। 
ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਵਾਵੇਈ ਨੇ ਦੁਨੀਆਭਰ ਦੇ ਬਜ਼ਾਰਾਂ 'ਚ ਤੇਜ਼ੀ ਨਾਲ ਐਂਟਰੀ ਕੀਤੀ ਹੈ ਅਤੇ ਹੁਣ ਤਕ ਵੱਖ-ਵੱਖ ਦੇਸ਼ਾਂ 'ਚ 5ਜੀ ਦੇ 40 ਕਾਨਟਰੈਕਟ ਕਰ ਚੁੱਕੀ ਹੈ। ਕੇਨ ਨੇ ਕਿਹਾ ਕਿ 5ਜੀ ਨੂੰ ਵੱਖ-ਵੱਖ ਦੇਸ਼ਾਂ 'ਚ 3ਜੀ ਅਤੇ 4ਜੀ ਦੀ ਤੁਲਨਾ 'ਚ ਤੇਜ਼ੀ ਨਾਲ ਲੋਕਪ੍ਰਸਿੱਧਤਾ ਮਿਲੇਗੀ।


Kapil Kumar

Content Editor

Related News